ਗੁਰਦਾਸਪੁਰ, 9 ਫਰਵਰੀ (ਸਰਬਜੀਤ ਸਿੰਘ)–ਐਸ.ਐਸ.ਪੀ ਗੁਰਦਾਸਪੁਰ ਡਾ. ਦੀਪਕ ਹਿਲੋਰੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਪੈਸ਼ਲ ਟੀਮ ਵਲੋਂ ਇੱਕ ਕਾਰ ਵਿੱਚ ਸਵਾਰ ਦੋ ਮੁਲਜ਼ਮਾਂ ਨੂੰ ਭਾਰੀ ਮਾਤਰਾ ਵਿੱਚ ਚਰਸ ਅਤੇ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ।

ਡੀਐਸਪੀ ਸੁਖਪਾਲ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਪੁਲੀਸ ਦੀ ਸਪੈਸ਼ਲ ਟੀਮ ਵੱਲੋਂ ਜਿਨਾ ਵਿੱਚ ਗੁਰਵਿੰਦਰ ਸਿੰਘ, ਜਸਬੀਰ ਸਿੰਘ ਤੇ ਅਮਰਜੋਤ ਸਿੰਘ ਸ਼ਾਮਿਲ ਸੀ ਨੇ ਨੈਸ਼ਨਲ ਹਾਈਵੇਅ ’ਤੇ ਸ਼ੂਗਰ ਮਿੱਲ ਪੰਨਿਆੜ ਨੇੜੇ ਪਠਾਨਕੋਟ ਵੱਲੋਂ ਆ ਰਹੀ ਈਟੋਇਰਸ ਕਾਰ ਨੰਬਰ ਪੀਬੀ 02 ਡੀਐਕਸ 2290 ਨੂੰ ਰੋਕਿਆ। ਮੁਲਜ਼ਮ ਲਵਲੀ ਸਿੰਘ ਵਾਸੀ ਦਸ਼ਮੇਸ਼ ਐਵੀਨਿਊ, ਨੇੜੇ ਅਲਫ਼ਾ ਮਾਲ ਅੰਮ੍ਰਿਤਸਰ ਕਾਰ ਚਲਾ ਰਿਹਾ ਸੀ ਜਦਕਿ ਮੁਲਜ਼ਮ ਪੰਕਜ ਸ਼ਰਮਾ ਵਾਸੀ ਸ਼ਰੀਫ਼ਪੁਰਾ, ਅੰਮ੍ਰਿਤਸਰ ਉਸ ਦੇ ਨਾਲ ਬੈਠਾ ਸੀ। ਸ਼ੱਕ ਦੇ ਆਧਾਰ ‘ਤੇ ਏਐਸਪੀ ਅਦਿੱਤਿਆ ਐਸ ਵਾਰੀਅਰ ਦੀ ਮੌਜੂਦਗੀ ਵਿੱਚ ਕਾਰ ਦੀ ਤਲਾਸ਼ੀ ਲਈ ਗਈ ਅਤੇ ਗੇਅਰ ਲੀਵਰ ਦੇ ਕੋਲ ਇੱਕ ਕੱਪੜੇ ਦਾ ਬੈਗ ਬਰਾਮਦ ਹੋਇਆ।
ਉਸ ਦੀ ਤਲਾਸ਼ੀ ਲੈਣ ‘ਤੇ ਅੰਦਰ ਰੱਖੇ ਲਿਫਾਫੇ ‘ਚੋਂ 3 ਕਿਲੋ 300 ਗ੍ਰਾਮ ਚਰਸ ਅਤੇ 75 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਐਫਆਈਆਰ ਨੰਬਰ 24 ਵਿੱਚ ਧਾਰਾ 20, 25, 27-ਏ 61/85 ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਕਤ ਨਸ਼ੀਲੇ ਪਦਾਰਥ ਮੁਲਜ਼ਮਾਂ ਨੂੰ ਚੰਬਾ ਤੋਂ ਸਪਲਾਈ ਕੀਤੇ ਜਾ ਰਹੇ ਸਨ। ਉਸ ਨੇ ਦੱਸਿਆ ਕਿ ਪੰਕਜ ਜ਼ਿਆਦਾਤਰ ਸਮਾਂ ਧਾਰਮਿਕ ਸਥਾਨ ‘ਤੇ ਹੀ ਰਹਿੰਦਾ ਸੀ। ਜਿੱਥੇ ਦੋਵਾਂ ਦੀ ਦੋਸਤੀ ਹੋ ਗਈ ਅਤੇ ਉਨ੍ਹਾਂ ਨੇ ਉਕਤ ਕੰਮ ਸ਼ੁਰੂ ਕਰ ਦਿੱਤਾ।


