ਚੰਡੀਗੜ੍ਹ, ਗੁਰਦਾਸਪੁਰ, 13 ਮਈ (ਸਰਬਜੀਤ ਸਿੰਘ)–ਦੇਸ਼ ਦੇ ਅਗਨੀ ਵੀਰਾਂ ਨੂੰ ਫੌਜ ਵਿਚੋਂ 4 ਸਾਲ ਬਾਅਦ ਰੀਟਾਇਰ ਕਰਨ ਤੇ ਵਿਰੋਧੀ ਧਿਰ ਸਮੇਤ ਬਹੁਤ ਸਾਰੇ ਸੂਬਿਆਂ ਨੇ ਇਸ ਦਾ ਵਿਰੋਧ ਕੀਤਾ ਗਿਆ ਸੀ, ਭਾਵੇਂ ਕਿ ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਸੀ ਕਿ ਦੇਸ਼ ਦੀਆਂ ਸਾਰੀਆਂ ਨੌਕਰੀਆਂ ਵਿੱਚ ਇਨ੍ਹਾਂ ਅਗਨੀ ਵੀਰਾਂ ਲਈ ਰਾਖਵਾਂ ਕਰਨ ਰੱਖਿਆ ਗਿਆ ਹੈ ਜਿਸ ਦਾ ਲਾਹਾ ਉਹ ਚਾਰ ਸਾਲ ਦੀ ਰੀਟਾਇਰਮੈਟ ਤੋਂ ਬਾਅਦ ਪ੍ਰਾਪਤ ਕਰ ਸਕਦੇ ਹਨ ਪਰ ਹੁਣ ਪੰਜਾਬ ਸਰਕਾਰ ਨੇ ਇਨ੍ਹਾਂ ਅਗਨੀ ਵੀਰਾਂ ਨੂੰ ਰੀਟਾਇਰਮੈਟ ਤੋਂ ਬਾਅਦ ਪੰਜਾਬ ਸਰਕਾਰ ਦੇ ਕੁਝ ਮਹਿਕਮਿਆਂ ‘ਚ ਨੌਕਰੀ ਦੇਣ ਦਾ ਰਾਖਵਾਂਕਰਨ ਰੱਖ ਦਿੱਤਾ ਗਿਆ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੀ ਹੋਈ ਇਸ ਨੂੰ ਸਮੇਂ ਦੀ ਲੋੜ ਵਾਲਾ ਬਹੁਤ ਹੀ ਮਹੱਤਵਪੂਰਨ ਤੇ ਸ਼ਲਾਘਾਯੋਗ ਫ਼ੈਸਲਾ ਮੰਨਦੀ ਹੈ ਕਿਉਂਕਿ ਇਸ ਨਾਲ ਚਾਰ ਸਾਲ ਤੋਂ ਬਾਅਦ ਫੌਜ ਵਿੱਚੋਂ ਰੀਟਾਇਰ ਕੀਤੇ ਅਗਨੀ ਵੀਰ ਹੁਣ ਪੰਜਾਬ ਸਰਕਾਰ ਦੇ ਕਈ ਮਹਿਕਮਿਆਂ ਵਿੱਚ ਫਿਰ ਤੋਂ ਲਗਾਤਾਰ ਨੌਕਰੀ ਕਰਨ ਦੇ ਹੱਕਦਾਰ ਬਣ ਸਕਣਗੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੰਜਾਬ ਸਰਕਾਰ ਵੱਲੋਂ ਅਗਨੀ ਵੀਰਾਂ ਨੂੰ 4 ਸਾਲ ਦੀ ਰੀਟਾਇਰਮੈਟ ਤੋਂ ਬਾਅਦ ਪੰਜਾਬ ਸਰਕਾਰ ਦੇ ਬਹੁਤ ਸਾਰੇ ਮਹਿਕਮਿਆਂ ਵਿੱਚ ਪਹਿਲ ਦੇ ਅਧਾਰ ਤੇ ਰਾਖਵਾਂਕਰਨ ਦੇਂਣ ਵਾਲੇ ਐਲਾਨ ਦੀ ਸ਼ਲਾਘਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਅਗਨੀ ਵੀਰਾਂ ਨੂੰ ਪਹਿਲ ਦੇ ਅਧਾਰ ਤੇ ਪੰਜਾਬ ਸਰਕਾਰ ਵੱਲੋਂ ਰਾਖਵਾਂਕਰਨ ਦੇਣ ਵਾਲਾ ਫੈਸਲਾ ਸ਼ਲਾਘਾਯੋਗ ਹੈ, ਭਾਈ ਖਾਲਸਾ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਇਸ ਸਬੰਧੀ ਵਿਸ਼ੇਸ਼ ਫੈਸਲਾ ਲਿਆ ਹੈ, ਉਨ੍ਹਾਂ ਕਿਹਾ ਇਸ ਫੈਸਲੇ ਮੁਤਾਬਕ ਚਾਰ ਸਾਲ ਦੀ ਰੀਟਾਇਰਮੈਟ ਦੇ ਬਾਅਦ ਪੰਜਾਬ ਸਰਕਾਰ ਇਨ੍ਹਾਂ ਨੂੰ ਪੰਜਾਬ ਫਾਇਰ ਬ੍ਰਿਗੇਡ, ਪੰਜਾਬ ਹੋਣਗਾਰਡ,ਬੀ ਐਸ ਐਫ ਸਮੇਤ ਕਈ ਸਰਕਾਰਾਂ ਅਦਾਰਿਆਂ ਵਿੱਚ ਸਰਕਾਰੀ ਨੌਕਰੀ ਦੇਵੇਗੀ ਇਸ ਨਾਲ ਅਗਨੀ ਵੀਰਾਂ ਨੂੰ ਆਪਣੀ ਰੀਟਾਇਰਮੈਟ ਦੀ ਚਿੰਤਾਂ ਨਹੀਂ ਹੋਵੇਗੀ ? ਕਿਉਂਕਿ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਪਹਿਲ ਦੇ ਆਧਾਰ ਤੇ ਰੀਟਾਇਰਮੈਟ ਤੋਂ ਬਾਅਦ ਨੌਕਰੀ ਮਿਲ ਜਾਵੇਗੀ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪੰਜਾਬ ਸਰਕਾਰ ਇਸ ਫੈਸਲੇ ਦਾ ਸਵਾਗਤ ਕਰਦੀ ਹੋਈ ਸਮੂਹ ਸੂਬਾ ਸਰਕਾਰਾਂ ਤੋਂ ਮੰਗ ਕਰਦੀ ਹੈ ਕਿ ਪੰਜਾਬ ਰਾਜ ਦੀ ਤਰਜ਼ ਤੇ ਅਗਨੀ ਵੀਰਾਂ ਨੂੰ ਚਾਰ ਸਾਲ ਦੀ ਰੀਟਾਇਰਮੈਟ ਤੋਂ ਬਾਅਦ ਰਾਜ ਸਰਕਾਰ ਦੇ ਸਰਕਾਰੀ ਮਹਿਕਮਿਆਂ ਵਿੱਚ ਨੌਕਰੀ ਦੇਣ ਦਾ ਐਲਾਨ ਕੀਤਾ ਜਾਵੇ ਤਾਂ ਕਿ ਇਹਨਾਂ ਪੜੇ ਲਿਖੇ ਅਗਨੀ ਵੀਰਾਂ ਨੂੰ ਫ਼ੌਜ ਵਿਚੋ ਚਾਰ ਸਾਲ ਦੀ ਰੀਟਾਰਿਰਮੈਟ ਤੋਂ ਬਾਅਦ ਆਪਣੀ ਅਗਲੀ ਜ਼ਿੰਦਗੀ ਵਧੀਆ ਢੰਗ ਨਾਲ ਬਤੀਤ ਕਰਨ ਦਾ ਮੌਕਾ ਮਿਲ ਸਕੇ ।


