ਅੰਮ੍ਰਿਤਸਰ, ਗੁਰਦਾਸਪੁਰ, 9 ਮਈ (ਸਰਬਜੀਤ ਸਿੰਘ)– ਰਾਤ ਦੇ ਹਨੇਰੇ ਵਿੱਚ ਥਾਪੇ ਗਏ ਬਾਦਲਾਂ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਦੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਹੋਈ ਪੇਸ਼ੀ ਦੌਰਾਨ ਆਪਣੇ ਹੰਕਾਰੇ ਲਹਿਜੇ ‘ਚ ਕਿਹਾ ! ਅਸੀਂ ਜਥੋ ਸਰਕਾਰ ਦੇ ਇਸ ਸਖ਼ਤ ਕਾਨੂੰਨ ਨੂੰ ਆ ਪ੍ਰਵਾਨ ਕਰ ਦਿੱਤਾ ਹੈ, ਤਾਂ ਮੁੱਖ ਮੰਤਰੀ ਕੇਹੜੇ ਹੰਕਾਰ ‘ਚ ਸ਼ੁਕਰਾਨਾ ਯਾਤਰਾ ਕੱਢ ਕੇ ਲੋਕਾਂ ਨੂੰ ਗੁੰਮਰਾਹ ਕਰ ਰਹਿਆ ਹੈ, ਜਦੋਂ ਕਿ ਬਾਦਲਕਿਆਂ ਨੂੰ ਛੱਡ ਕੇ ਵਿਸ਼ਵ ਦੇ ਸਾਰੇ ਸਿੱਖ ਭਾਈਚਾਰੇ ਨੇ ਇਸ ਬਣੇ ਸਖਤ ਕਾਨੂੰਨ ਨੂੰ ਪ੍ਰਵਾਨ ਕੀਤਾ ਤੇ ਸਰਕਾਰ ਦਾ ਧੰਨਵਾਦ ਵੀ ਕੀਤਾ, ਜਦੋਂ ਕਿ ਸਰਕਾਰ ਦੇ ਇਸ ਸਖ਼ਤ ਕਾਨੂੰਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਤੇ ਜਥੇਦਾਰ ਅਕਾਲਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਵੀ ਸ਼ਲਾਘਾ ਕੀਤੀ ਗਈ ਸੀ,ਪਰ ਹੁਣ ਜਦੋਂ ਬਾਦਲਾਂ ਨੇ ਵੇਖਿਆ ਕਿ ਸਰਕਾਰ ਚੋਣਾਂ ਵਿੱਚ ਇਸ ਬਣਾਏ ਸਖ਼ਤ ਕਾਨੂੰਨ ਦਾ ਸਿਆਸੀ ਲਾਭ ਪ੍ਰਾਪਤ ਕਰ ਸਕਦੀ ਹੈ ਅਤੇ ਸਰਕਾਰ ਨੇ ਅਜਿਹਾ ਪੈਂਤੜਾ ਅਖਤਿਆਰ ਕਰ ਵੀ ਲਿਆ ਸੀ ਤੇ ਸ਼ੁਕਰਾਨਾ ਯਾਤਰਾਵਾਂ ਆਰੰਭ ਕਰ ਦਿੱਤੀਆਂ ਸਨ, ਸਰਕਾਰ ਦੇ ਇਸ ਸਿਆਸੀ ਪੈਂਤੜੇ ਤੋਂ ਡਰਦਿਆਂ ਸੁਖਬੀਰ ਬਾਦਲ ਨੇ ਜਥੇਦਾਰ ਅਕਾਲਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਨਿੱਜੀ ਹਿਤਾਂ ਲਈ ਵਰਤਣ ਵਾਲੀ ਨੀਤੀ ਅਪਨਾਈ ਅਤੇ ਜਥੇਦਾਰ ਸਾਹਿਬ ਅਤੇ ਕਮੇਟੀ ਪ੍ਰਧਾਨ ਨੂੰ ਕਹੇ ਦਿੱਤਾ ਕਿ ਉਹ ਸਰਕਾਰ ਦੇ ਇਸ ਕਾਨੂੰਨ ਨੂੰ ਚੁਣੌਤੀ ਦੇਣ ਦੇ ਨਾਲ ਨਾਲ ਆਪਣੇ ਚੁਹੇਤਿਆ ਰਾਹੀਂ ਗੁਰਬਾਣੀ ਦੀਆਂ ਪੋਥੀਆਂ ਤੇ ਗੁਟਕੇ ਸਾਹਿਬ ਗੁਰਦੁਆਰਿਆਂ ਵਿੱਚ ਜਮ੍ਹਾਂ ਕਰਵਾਉਣ ਦੀ ਕਾਨੂੰਨ ਵਿਰੋਧੀ ਲਹਿਰ ਚਲਾ ਦੇਣ, ਭਾਵੇਂ ਕਿ ਲੋਕਾਂ ਨੂੰ ਕੋਈ ਖ਼ਤਰਾ ਜਾ ਡਰ ਨਹੀਂ ? ਇਹ ਗੁਰਬਾਣੀ ਦੀਆਂ ਪੋਥੀਆਂ ਤੇ ਗੁਟਕੇ ਸਾਹਿਬ ਗੂਰਦੁਆਰਿਆ ‘ਚ ਜਮਾਂ ਕਰਵਾਉਣ ਪਿੱਛੇ ਵੀ ਬਾਦਲਕਿਆ ਦੀਆਂ ਵੱਡੀ ਨੀਤੀ ਹੈ ਤਾਂ ਕਿ ਸਰਕਾਰ ਨੂੰ ਘੇਰਿਆ ਜਾ ਸਕੇ, ਕਿ ਲੋਕਾਂ ਨੂੰ ਇਹ ਕਾਨੂੰਨ ਪ੍ਰਵਾਨ ਨਹੀਂ ਉਹ ਡਰ ਗਏ ਹਨ, ਗੁਰਬਾਣੀ ਨਾਲੋਂ ਟੁਟ ਰਹੇ ਹਨ, ਤੁਸੀਂ ਸਿਖਾਂ ਦੇ ਧਾਰਮਿਕ ਮਾਮਲਿਆਂ ਵਿਚ ਸਿੱਧੀ ਦਖ਼ਲ ਅੰਦਾਜੀ ਕਰ ਰਹੇ ਹੋ,ਜਦੋਂ ਕਿ ਅਸਲੀਅਤ ਇਹ ਹੈ ਕਿ ਬਾਦਲਕਿਆਂ ਨੂੰ ਆਪਣੇ ਕੀਤੇ ਪਾਪਾਂ ਦਾ ਖ਼ਤਰਾ ਹੈ ਕਿਉਂਕਿ ਉਹ ਗੁਰਬਾਣੀ ਬੇਅਦਬੀ ਘਟਨਾਵਾਂ ‘ਚ ਸ਼ਾਮਲ ਪਾਏ ਗਏ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਗੁਰਬਾਣੀ ਬੇਅਦਬੀ ਘਟਨਾਵਾਂ ਨੂੰ ਰੋਕਣ ਲਈ 2008’ਚ ਪਾਸ ਹੋਏ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ‘ਚ ਸੋਧ ਕਰਕੇ ਆਪ ਸਰਕਾਰ ਵੱਲੋਂ ਬਣਾਏ ਸਖ਼ਤ ਕਾਨੂੰਨ ਦੀ ਪੂਰਨ ਹਮਾਇਤ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਅਗਰ ਜਥੇਦਾਰ ਮੁਤਾਬਕ ਕਾਨੂੰਨ ਵਿੱਚ ਜੇਕਰ ਛੋਟੀ ਮੋਟੀ ਕਮੀ ਜਾਂ ਸੋਧ ਦੀ ਕਮੀਂ ਹੈ ਤਾਂ ਉਸ ਦੀ ਸੋਧ ਕਰ ਦਿੱਤੀ ਜਾਵੇ,ਉਥੇ ਬਾਦਲਕਿਆਂ ਵੱਲੋਂ ਆਪਣੇ ਚੁਹੇਤਿਆ ਰਾਹੀਂ ਗੁਰਬਾਣੀ ਦੀਆਂ ਪੋਥੀਆਂ ਤੇ ਗੁਟਕੇ ਸਾਹਿਬ ਜਮਾਂ ਕਰਵਾਉਣ ਵਾਲਿਆਂ ਨੂੰ ਬੇਨਤੀ ਕਰਦੀ ਹੈ ਕਿ ਅਜਿਹੇ ਵਰਤਾਰੇ ਬੰਦ ਕੀਤੇ ਜਾਣ, ਕਿਉਂਕਿ ਇਹ ਗੁਰਬਾਣੀ ਬੇਅਦਬੀ ਤੇ ਬਣੇ ਸਖ਼ਤ ਕਾਨੂੰਨ ਦਾ ਵਿਰੋਧ ਕਰਨ ਪਿਛੇ ਬਾਦਲਾਂ ਦੀ ਸਿਆਸੀ ਖੇਡ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਸਰਕਾਰ ਨੂੰ ਗੁਰਬਾਣੀ ਦੇ ਸਖਤ ਕਾਨੂੰਨ ਨੂੰ 15 ਦਿਨਾਂ ਤੱਕ ਰੱਦ ਕਰਨ ਵਾਲੇ ਅਲਟੀਮੇਟਮ ਦੀ ਨਿੰਦਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਸਰਕਾਰ ਨੇ ਸਖ਼ਤ ਕਾਨੂੰਨ ਲੋਕਾਂ ਦੀ ਮੰਗ ਤੇ ਭਾਵਨਾਵਾਂ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਤ ਮਹਾਂਪੁਰਸ਼ ਬੁਧੀਜੀਵੀਆਂ ਤੋਂ ਵੀ ਸੁਝਾਅ ਲੈਣ ਤੋਂ ਬਾਅਦ ਹੀ ਬਣਾਇਆ, ਭਾਈ ਖਾਲਸਾ ਨੇ ਕਿਹਾ ਭਾਵੇਂ ਕਿ ਸਰਕਾਰ ਦੇ ਇਸ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਦੋ ਪਟੀਸ਼ਨਾਂ ਪਹਿਲਾਂ ਤੇ ਇੱਕ ਹੋਰ ਟੋਟਲ ਤਿੰਨ ਪਟੀਸ਼ਨਰਾਂ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਕਾਨੂੰਨ ਨੂੰ ਚੁਣੌਤੀ ਦੇ ਕੇ ਇਹ ਦਲੀਲ ਦਿੱਤੀ ਹੈ ਕਿ ਕਿਸੇ ਇੱਕ ਧਰਮ ਦੇ ਗ੍ਰੰਥ ਲਈ ਵਿਸ਼ੇਸ਼ ਸਖਤ ਕਾਨੂੰਨ ਕੇਵੇ ਬਣਾਇਆ ਜਾ ਸਕਦਾ ਹੈ ? ਕਿਉਂਕਿ ਭਾਰਤ ਨਿਰਪੱਖ ਧਰਮ ਦੇਸ਼ ਹੈ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ! ਚਲੋਂ ਇਹ ਤਾਂ ਮਾਮਲਾ ਮਾਨਯੋਗ ਹਾਈਕੋਰਟ ਦੇ ਵਿਚਾਰ ਅਧੀਨ ਹੈ ਅਤੇ ਉਹਨੇ ਦੇ ਫੈਸਲੇ ਹੀ ਉਡੀਕ ਕੀਤੀ ਜਾ ਰਹੀ ਹੈ ! ਪਰ ਬਾਦਲਾਂ ਵੱਲੋਂ ਇਸ ਕਾਨੂੰਨ ਨੂੰ ਰੱਦ ਕਰਵਾਉਣ ਲਈ 15 ਦਿਨਾਂ ਦਾ ਸਰਕਾਰ ਨੂੰ ਅਲਟੀਮੇਟਮ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਰਾਹੀਂ ਦੇਣਾ ਅਤੇ ਲੋਕਾਂ ਨੂੰ ਗੁਰਬਾਣੀ ਦੀਆਂ ਪੋਥੀਆਂ ਤੇ ਜਪੁਜੀ ਸਾਹਿਬ ਦੇ ਗੁਟਕੇ ਸਾਹਿਬ ਆਦਿ ਸਥਾਨਕ ਗੁਰਦੁਆਰਿਆਂ’ਚ ਜਮ੍ਹਾਂ ਕਰਵਾਉਣ ਲਈ ਗੁਮਰਾਹ ਕਰਨਾ ਗੁਰਬਾਣੀ ਵਿਰੋਧੀ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਵੱਲੋਂ ਬਣਾਏ ਸਖ਼ਤ ਕਾਨੂੰਨ ਦੀ ਪੂਰਨ ਹਮਾਇਤ ਕਰਦੀ ਹੋਈ ਗੁਰਬਾਣੀ ਦੀਆ ਪੋਥੀਆਂ ਤੇ ਗੁਟਕੇ ਸਾਹਿਬ ਗੁਰਦਵਾਰਿਆਂ ‘ਚ ਜਮਾਂ ਕਰਵਾਉਣ ਵਾਲੀਆਂ ਸੰਗਤਾਂ ਨੂੰ ਬੇਨਤੀ ਕਰਦੀ ਹੈ ਉਹ ਅਜਿਹੇ ਵਰਤਾਰਿਆਂ ਤੋਂ ਦੂਰ ਰਹਿਣ ਕਿਉਂਕਿ ਇਹ ਸਿਆਸਤ ਤੋਂ ਪ੍ਰੇਰਿਤ ਹਨ ।


