ਪੱਛਮੀ ਬੰਗਾਲ, ਗੁਰਦਾਸਪੁਰ, 7 ਮਈ (ਸਰਬਜੀਤ ਸਿੰਘ)– ਪੱਛਮੀ ਬੰਗਾਲ ਦੀ ਲੰਮੇ ਸਮੇਂ ਤੋਂ ਚਲੀ ਆ ਰਹੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਚੋਣਾਂ ‘ਚ ਵੱਡੀ ਹਾਰ ਦੇ ਕੇ ਜਿੱਤਣ ਵਾਲ਼ੇ ਭਾਜਪਾ ਆਗੂ ਸੁਵਿਧਾ ਅਧਿਕਾਰੀ ਦੇ ਪੀ ਏ ਦਾ ਸ਼ਰੇਆਮ ਗੋਲੀਆਂ ਮਾਰ ਕੇ ਕ਼ਤਲ ਕਰ ਦਿੱਤਾ ਗਿਆ ਹੈ ਅਤੇ ਮਮਤਾ ਦੇ ਹਾਰਨ ਮਗਰੋਂ ਰਾਜ਼ ‘ਚ ਹਫੜਾ ਦਫੜੀ ਮੱਚ ਗਈ ਹੈ ਹਿੰਸਕ ਘਟਨਾਵਾਂ ਵਧ ਗਈਆਂ ਹਨ,ਕਿਉਂਕਿ ਕੱਲ੍ਹ ਮਮਤਾ ਬੈਨਰਜੀ ਜੀ ਨੇ ਹਾਰਨ ਤੋਂ ਬਾਅਦ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਕੋਰਾ ਜਵਾਬ ਦੇ ਦਿੱਤਾ ਹੈ ਅਤੇ ਸੁਪਰੀਮ ਕੋਰਟ ਜਾਣ ਦਾ ਫੈਸਲਾ ਕਰ ਲਿਆ ਹੈ ਜਿਸ ਕਰਕੇ ਰਾਜ਼ ‘ਚ ਦੰਗੇ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ?ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਹਰਾਉਣ ਵਾਲੇ ਭਾਜਪਾ ਆਗੂ ਸੁਵਿਧਾ ਅਧਿਕਾਰੀ ਦੇ ਪੀ ਏ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੀ ਮੰਦਭਾਗੀ ਵਾਰਦਾਤ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਪੱਛਮੀ ਬੰਗਾਲ ‘ਚ ਚੋਣਾਂ ਤੋਂ ਬਾਅਦ ਰਾਜ ‘ਚ ਦੰਗਿਆਂ ਦੀਆਂ ਵਧ ਰਹੀਆਂ ਘਟਨਾਵਾਂ ਤੇ ਜਲਦੀ ਕਾਬੂ ਪਾਇਆ ਜਾਵੇ ,ਕਿਉਂਕਿ ਰਾਜ ਦੇ ਲੋਕਾਂ ਵਿੱਚ ਇਸ ਸਬੰਧੀ ਵੱਡੀ ਦਾਹਿਸਤ ਪਾਈ ਜਾ ਰਹੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਚੋਣਾਂ ‘ਚ ਮੁੱਖ ਮੰਤਰੀ ਮਮਤਾ ਬੈਨਰਜੀ ਜੀ ਨੂੰ ਹਰਾਉਣ ਵਾਲੇ ਭਾਜਪਾ ਆਗੂ ਸੁਵਿਧਾ ਅਧਿਕਾਰੀ ਦੇ ਪੀ ਏ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲ਼ੀ ਮੰਦਭਾਗੀ ਘਟਨਾ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਅਤੇ ਸਰਕਾਰ ਤੋਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਮਮਤਾ ਬੈਨਰਜੀ ਜੀ ਲੰਮੇ ਸਮੇਂ ਤੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਚਲੀ ਆ ਰਹੀ ਹੈ ਅਤੇ ਇਸ ਵਾਰ ਮਮਤਾ ਬੈਨਰਜੀ ਨੂੰ ਭਾਜਪਾ ਨੇ ਵੱਡੇ ਫਰਕ ਨਾਲ ਹਰਾ ਕੇ ਆਪਣੀ ਸਰਕਾਰ ਬਣਾਉਣ ਦੀ ਤਿਆਰੀ ਕੀਤੀ ਹੋਈ ਹੈ ,ਇਸ ਸਬੰਧੀ ਪੂਰੇ ਦੇਸ਼ ਵਿੱਚ ਭਾਜਪਾ ਆਗੂਆਂ ਵੱਲੋਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਅਤੇ ਨਵੇਂ ਭਾਜਪਾ ਮੁੱਖ ਮੰਤਰੀ ਨੂੰ ਸਹੁੰ ਚੁਕਾਉਣ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਪਰ ਦੂਸਰੇ ਪਾਸੇ ਹਾਰ ਚੁੱਕੀ ਮਮਤਾ ਬੈਨਰਜੀ ਜੀ ਨੇ ਆਪਣੇ ਮੁੱਖ ਮੰਤਰੀ ਪਦ ਤੋਂ ਅਸਤੀਫਾ ਦੇਣ ਤੋਂ ਕੋਰਾ ਜਵਾਬ ਦੇ ਦਿੱਤਾ ਹੈ ਅਤੇ ਦੇਸ਼ ਦੀ ਉੱਚ ਅਦਾਲਤ ਸੁਪਰੀਮ ਕੋਰਟ ਜਾਣ ਦੀ ਤਿਆਰੀ ਕਰ ਲਈ ਹੈ, ਭਾਈ ਖਾਲਸਾ ਨੇ ਕਿਹਾ ਮਮਤਾ ਦੇ ਇਸ ਵਰਤਾਰੇ ਨੇ ਸਾਬਤ ਕਰ ਦਿੱਤਾ ਸੀ ਕਿ ਰਾਜ ਵਿੱਚ ਹੁਣ ਹਿੰਸਾ ਦੀਆਂ ਘਟਨਾਵਾਂ ਹੋਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ? ਅਤੇ ਇਹ ਸੰਭਾਵਨਾ ਉਸ ਵਕ਼ਤ ਸੱਚ ਸਾਬਤ ਹੋਈ ਜਦੋਂ ਬੀਤੇ ਦਿਨ ਮਮਤਾ ਬੈਨਰਜੀ ਜੀ ਨੂੰ ਹਰਾਉਣ ਵਾਲੇ ਭਾਜਪਾ ਆਗੂ ਸੁਵਿਧਾ ਅਧਿਕਾਰੀ ਦੇ ਪੀ ਏ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਭਾਈ ਖਾਲਸਾ ਨੇ ਕਿਹਾ ਦੂਸਰੇ ਪਾਸੇ ਭਾਜਪਾ ਆਗੂ ਦੇ ਕਤਲ ਕੀਤੇ ਜਾਣ ਦੀ ਘਟਨਾ ਵੀ ਦੱਸੀ ਜਾ ਰਹੀ ਹੈ ਭਾਈ ਖਾਲਸਾ ਨੇ ਕਿਹਾ ਅਗਲੇ ਦਿਨਾਂ ਵਿੱਚ ਰਾਜ’ਚ ਅਜਿਹੇ ਦੰਗੇ ਹੋਰ ਵਧ ਸਕਦੇ ਹਨ ਕਿਉਂਕਿ ਮੁੱਖ ਮੰਤਰੀ ਮਮਤਾ ਬੈਨਰਜੀ ਜੀ ਨੇ ਹਾਰਨ ਤੋਂ ਬਾਅਦ ਆਪਣੇ ਆਹੁਦੇ ਤੋਂ ਅਸਤੀਫਾ ਦੇਣ ਨੂੰ ਤਿਆਰ ਨਹੀਂ ? ਅਤੇ ਸੁਪਰੀਮ ਕੋਰਟ ਵਿੱਚ ਜਾਣ ਦਾ ਫੈਸਲਾ ਕਰ ਲਿਆ ਹੈ ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਹੋਰ ਵੀ ਵਿਗੜ ਸਕਦੀ ਹੈ ਕਿਉਂਕਿ ਮਮਤਾ ਨੂੰ ਹਰਾਉਣ ਵਾਲੇ ਭਾਜਪਾ ਆਗੂ ਸੁਵਿਧਾ ਅਧਿਕਾਰੀ ਦੇ ਪੀ ਏ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰਨ ਵਾਲ਼ੀ ਘਟਨਾ ਕਰਕੇ ਰਾਜ ਦੇ ਲੋਕਾਂ ਵਿੱਚ ਭਾਰੀ ਦਾਹਿਸਤ ਦਾ ਮਹੌਲ ਬਣਿਆ ਹੋਇਆ ਹੈ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਕਿ ਮਮਤਾ ਬੈਨਰਜੀ ਜੀ ਦਾ ਕਹਿਣਾ ਹੈ ਇਹਨਾਂ ਚੋਣਾਂ ਧੋਖੇ ਬਾਜੀ ਤੇ ਧੱਕੇ ਸ਼ਾਹੀ ਨਾਲ ਜਿੱੱਤੀਆ ਗਈਆਂ ਹਨ, ਇਸ ਕਰਕੇ ਉਹ ਆਪਣੇ ਆਹੁਦੇ ਤੋਂ ਅਸਤੀਫਾ ਨਹੀਂ ਦੇਣਗੇ ਅਤੇ ਇਨ੍ਹਾਂ ਚੋਣਾਂ ਵਿੱਚ ਹੋਈ ਘਪਲੇਬਾਜ਼ੀ ਸਬੰਧੀ ਸੁਪਰੀਮ ਕੋਰਟ ਤੋਂ ਇਨਸਾਫ ਮੰਗਣਗੇ, ਭਾਈ ਖਾਲਸਾ ਨੇ ਕਿਹਾ ਇਹ ਤਾਂ ਸਮੇਂ ਦਾ ਭਵਿੱਖ ਹੀ ਤਹਿ ਕਰੇਗਾ ਕਿ ਮਮਤਾ ਦਾ ਰਾਜਨੀਤਕ ਪੈਂਤੜਾ ਕਿੰਨਾ ਕੂੰ ਸਹੀ ਨਿਕਲਦਾ ਹੈ ! ਪਰ ਰਾਜ ਵਿੱਚ ਦੰਗੇ ਭੜਕ ਸਕਦੇ ਹਨ ਅਤੇ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਸਕਦੀ ਹੈ ,ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮਮਤਾ ਬੈਨਰਜੀ ਜੀ ਨੂੰ ਹਰਾਉਣ ਵਾਲੇ ਭਾਜਪਾ ਆਗੂ ਸੁਵਿਧਾ ਅਧਿਕਾਰੀ ਦੇ ਪੀ ਏ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੀ ਘਟਨਾ ਦੀ ਨਿੰਦਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਸੂਬੇ ਵਿੱਚ ਰਾਜ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਨੂੰ ਯੌਕੀਨੀ ਬਣਾਉਣ ਦੀ ਲੋੜ ਤੇ ਜੋਰ ਦਿੱਤਾ ਜਾਵੇ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ, ਭਾਈ ਜਗਤਾਰ ਸਿੰਘ, ਭਾਰਤ ਦਿਲਬਾਗ ਸਿੰਘ, ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਸਿੰਦਾ ਸਿੰਘ, ਭਾਈ ਪਿਰਥੀ ਸਿੰਘ, ਭਾਈ ਰਛਪਾਲ ਸਿੰਘ, ਭਾਈ ਇੰਦਰਜੀਤ ਕਾਉਂਕੇ, ਭਾਈ ਮਨਜਿੰਦਰ ਸਿੰਘ ਕਮਾਲ ਕੇ ਆਦਿ ਆਗੂ ਹਾਜਰ ਸਨ ।


