ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਮੈਨੀਆ ਸਾਹਿਬ ਯੂਪੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪੰਜ ਪਿਆਰਿਆਂ ਦੀ ਅਗਵਾਈ’ਚ ਸ਼ਾਨਦਾਰ ਨਗਰ ਕੀਰਤਨ ਸਜਾਇਆ- ਭਾਈ ਖਾਲਸਾ

ਹੋਰ ਪ੍ਰਦੇਸ਼

ਯੂ.ਪੀ,ਗੁਰਦਾਸਪੁਰ, 10 ਜਨਵਰੀ (ਸਰਬਜੀਤ ਸਿੰਘ)– ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਦੁਆਰਾ ਮੈਨੀਆ ਸਾਹਿਬ ਬੰਬ ਨਗਰ ਯੂ ਪੀ ਵਿਖੇ ਸ਼ਾਨਦਾਰ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਤੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸ਼ਾਨਦਾਰ ਨਗਰ ਕੀਰਤਨ ਸਜਾਇਆ ਗਿਆ, ਜੋਂ ਯੂਪੀ ਦੇ 18 ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਮੈਨੀਆਂ ਸਾਹਿਬ ਬੰਬ ਨਗਰ ਵਿਖੇ ਪਹੁੰਚਿਆ ਜਿਥੇ ਨਗਰ ਕੀਰਤਨ ਦੇ ਮੁੱਖ ਪ੍ਰਬੰਧਕ ਵਿਸ਼ੇਸ਼ ਤੌਰ ਤੇ ਪੰਜਾਬ ਤੋਂ ਪਹੁੰਚੇ ਸੰਤ ਸੁਖਵਿੰਦਰ ਸਿੰਘ ਜੀ ਨੇ ਸਤਿਗੁਰੂ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ ਅਤੇ ਨਗਰ ਕੀਰਤਨ ਵਿੱਚ ਸੇਵਾਵਾਂ ਨਿਭਾਉਣ ਵਾਲਿਆਂ ਸੇਵਾਦਾਰਾ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸੰਤ ਜਰਨੈਲ ਸਿੰਘ ਜੀ ਆਲੋਵਾਲ ਵੱਡੇ ਮਹਾਂਪੁਰਖ,ਸੰਤ ਸੁਖਵਿੰਦਰ ਸਿੰਘ ਜੀ ਆਲੋਵਾਲ, ਬਾਬਾ ਬਲਜਿੰਦਰ ਸਿੰਘ ਮੈਨੀਆ, ਭਾਈ ਵੀਰੋ ਸਿੰਘ, ਭਾਈ ਕੁਲਵਿੰਦਰ, ਭਾਈ ਮੋਹਨ ਸਿੰਘ, ਸ੍ਰ ਇੰਦਰਜੀਤ ਸਿੰਘ ਹਰੀਪੁਰ, ਭਾਈ ਕੁਲਵਿੰਦਰ ਯੂ ਪੀ, ਭਾਈ ਬਿਕਰਮਜੀਤ ਸਿੰਘ, ਭਾਈ ਗੁਰਮੇਲ ਸਿੰਘ ਯੂ ਪੀ, ਸ੍ਰ ਗੁਰਵਿੰਦਰ ਸਿੰਘ ਸਿੰਘ ਯੂ ਪੀ, ਭਾਈ ਜਸਕਰਨ ਸਿੰਘ ਬਲੀਆਂ, ਭਾਈ ਮੋਹਨ ਸਿੰਘ, ਭਾਈ ਏਕਮ ਸਿੰਘ ਗਿੱਲ, ਭਾਈ ਗੋਲਡੀ ਸਿੰਘ ਯੂ ਪੀ, ਸ੍ਰ ਹਰਜਿੰਦਰ ਸਿੰਘ ਮੈਨੀਆ, ਭਾਈ ਬਲਬੀਰ ਬਲੀਆਂ ਤੋਂ ਇਲਾਵਾ ਸੈਂਕੜੇ ਸਥਾਨਕ ਪਤਵੰਤੇ ਹਾਜਰ ਸਨ, ਨਗਰ ਕੀਰਤਨ ਨੂੰ ਵੱਖ ਵੱਖ ਪੜਾਵਾਂ ਤੇ ਰੋਕ ਕੇ ਜਿਥੇ ਗੁਰੂ ਸਾਹਿਬ ਜੀ ਨੂੰ ਰੁਮਾਲੇ ਸਾਹਿਬ ਭੇਂਟ ਕੀਤੇ ਗਏ, ਉਥੇ ਪੰਜ ਪਿਆਰਿਆਂ ਤੇ ਨਗਰ ਕੀਰਤਨ ਦੇ ਮੁੱਖ ਪ੍ਰਬੰਧਕਾਂ ਦਾ ਵੀ ਸੀਰੀ ਪਾਓ ਦੇ ਸਨਮਾਨ ਕਰਨ ਦੇ ਨਾਲ-ਨਾਲ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਨੂੰ ਚਾਹ ਪਕੌੜੇ ਬਿਸਕੁਟ ਤੇ ਹੋਰ ਕਈ ਤਰ੍ਹਾਂ ਦੇ ਲੰਗਰਾਂ ਦੀ ਸੇਵਾ ਕੀਤੀ ਗਈ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਨਗਰ ਕੀਰਤਨ ਦੇ ਮੁੱਖ ਪ੍ਰਬੰਧਕ ਸੰਤ ਸੁਖਵਿੰਦਰ ਸਿੰਘ ਜੀ ਨਾਲ ਗੱਲਬਾਤ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਦੱਸਿਆ ਹਰ ਸਾਲ ਯੂਪੀ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਮੈਨੀਆ ਸਾਹਿਬ ਬੰਬ ਨਗਰ ਯੂ ਪੀ ਵਿਖੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸ਼ਾਨਦਾਰ ਨਗਰ ਕੀਰਤਨ ਤੇ ਧਾਰਮਿਕ ਦੀਵਾਨ ਸਜਾਏ ਜਾਣ ਵਾਲੀ ਚੱਲ ਰਹੀ ਮਰਯਾਦਾ ਤਹਿਤ ਇਸ ਵਾਰ ਇਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਗੁਰਦੁਆਰਾ ਮੈਨੀਆ ਸਾਹਿਬ ਯੂਪੀ ਤੋਂ ਸਵੇਰੇ ਨੌਂ ਵਜੇ ਅਰੰਭ ਹੋਇਆ, ਜੋਂ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਵਾਪਸ ਪਹੁੰਚਿਆ ਤੇ ਸਤਿਗੁਰਾਂ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ, ਭਾਈ ਖਾਲਸਾ ਨੇ ਦੱਸਿਆ ਫੁੱਲਾਂ ਨਾਲ ਸਜਾਈ ਪਾਲਕੀ ਸਾਹਿਬ ਜੀ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੁਸ਼ੋਭਿਤ ਕੀਤੇ ਗਏ ਅਤੇ ਪੰਜ ਪਿਆਰੇ ਪੀਲੇ ਰੰਗ ਦੇ ਚੋਲਿਆਂ’ਚ ਹੱਥ ਵਿੱਚ ਨੰਗੀਆਂ ਤਲਵਾਰਾਂ ਨਾਲ ਲੈਸ ਨਗਰ ਕੀਰਤਨ ਦੀ ਸ਼ੋਭਾ ਨੂੰ ਚਾਰ ਚੰਨ ਲਾ ਰਹੇ ਸਨ, ਭਾਈ ਖਾਲਸਾ ਨੇ ਦੱਸਿਆ ਨਗਰ ਕੀਰਤਨ ਦੇ ਨਾਲ ਬੈਂਡ ਵਾਜਿਆਂ ਵਾਲੇ ਤੇ ਸ਼ਬਦ ਕੀਰਤਨ ਵਾਲੇ ਜਥੇ ਸ਼ਬਦ ਗੁਰਬਾਣੀ ਦੇ ਜਾਪ ਕਰ ਰਹੇ ਸਨ, ਨਗਰ ਕੀਰਤਨ ਨੇ ਟੋਟਲ 13 ਪੜਾਵਾਂ ਤੇ ਪੜਾਅ ਕੀਤਾ ਗਿਆ ਜਿਥੇ ਸੰਗਤਾਂ ਵੱਲੋਂ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਨਗਰ ਕੀਰਤਨ ਦੀ ਸੇਵਾ ਕੀਤੀ ਗਈ, ਭਾਈ ਖਾਲਸਾ ਨੇ ਦੱਸਿਆ ਸ਼ਾਮ੍ਰ ਛੇ ਵਜੇ ਨਗਰ ਕੀਰਤਨ ਗੁਰਦੁਆਰਾ ਮੈਨੀਆ ਸਾਹਿਬ ਪਹੁੰਚਿਆ ਤੇ ਸਤਿਗੁਰਾਂ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ ਅਤੇ ਨਗਰ ਕੀਰਤਨ ਵਿੱਚ ਸੇਵਾਵਾਂ ਨਿਭਾਉਣ ਵਾਲਿਆਂ ਤੇ ਸਨਮਾਨ ਯੋਗ ਹਸਤੀਆਂ ਦਾ ਸਨਮਾਨ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ।

Leave a Reply

Your email address will not be published. Required fields are marked *