ਗੁਰਦਾਸਪੁਰ, 10 ਜਨਵਰੀ (ਸਰਬਜੀਤ ਸਿੰਘ)– ਅੱਜ ਭੱਠਾ ਮਜ਼ਦੂਰ ਯੂਨੀਅਨ ਦਾ ਇਜਲਾਸ ਫੈਜਪੁਰਾ ਰੋਡ ਲਿਬੇਸ਼ਨ ਦਫਤਰ ਵਿਖੇ ਕੀਤਾ ਗਿਆ।
ਇਜਲਾਸ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂ ਪ੍ਰੇਮ ਮਸੀਹ ਸੋਨਾ, ਗੁਲਜਾਰ ਸਿੰਘ ਭੁੰਬਲੀ , ਵਿਜੇ ਕੁਮਾਰ ਸੋਹਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਭਠਿਆ ਉਪਰ ਕਿਰਤ ਕਨੂੰਨਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ, ਮਜ਼ਦੂਰਾਂ ਦੀ ਰਹਿਣ ਸਹਿਣ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇ , ਹਰ 60 ਸਾਲ ਦੇ ਮਜ਼ਦੂਰ ਨੂੰ 10 ਹਜ਼ਾਰ ਰੁਪਏ ਮਹੀਨਾ ਸਰਕਾਰ ਪੈਨਸ਼ਨ ਅਦਾ ਕਰੇ , ਮਨਰੇਗਾ ਦਾ ਰੁਜਗਾਰ 200 ਦਿਨ ਕੀਤਾ ਜਾਵੇ ਅਤੇ ਦਿਹਾੜੀ 700 ਕੀਤੀ ਜਾਵੇ, ਲਾਲ ਲਕੀਰ ਦੇ ਅੰਦਰ ਮਜ਼ਦੂਰਾਂ ਦੇ ਘਰਾਂ ਦੀਆਂ ਰਜਿਸਟਰੀਆਂ ਕੀਤੀਆਂ ਜਾਣ, ਅਤੇ ਕਰਕੇ ਮਕਾਨਾਂ ਨੂੰ ਪੱਕਾ ਕਰਨ ਲਈ 5 ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇ। ਬੁਲਾਰਿਆਂ ਕਿਹਾ ਕਿ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲਾਗੂ ਕਰਾਉਣਾ ਕਿਰਤ ਵਿਭਾਗ ਦਾ ਕੰਮ ਹੈ ਪਰ ਕਿਰਤ ਵਿਭਾਗ ਵਲੋਂ ਮਜ਼ਦੂਰਾਂ ਦੀ ਹਾਲਤ ਸੁਧਾਰਨ ਲਈ ਕਦੇ ਵੀ ਆਪਣੀ ਡਿਊਟੀ ਨੂੰ ਸੰਜੀਦਾ ਰੂਪ ਵਿੱਚ ਲਾਗੂ ਨਹੀਂ ਕਰਦਾ। ਆਗੂਆਂ ਕਿਹਾ ਕਿ ਮਜ਼ਦੂਰਾਂ ਦੀ ਹਾਲਤ ਸੁਧਾਰਨ ਲਈ ਇਜਲਾਸ ਵਿੱਚ ਫੈਸਲਾ ਲਿਆ ਗਿਆ ਹੈ ਕਿ ਸਾਰੇ ਜਿਲ੍ਹੇ ਵਿੱਚ ਇਲਾਕਾ ਪੱਧਰੀ ਕਾਨਫਰੰਸਾਂ ਕੀਤੀਆਂ ਜਾਣਗੀਆਂ ਜਿਨ੍ਹਾਂ ਕਾਨਫਰਸਾਂ ਵਿੱਚ ਇਹਨਾਂ ਮੁੱਦਿਆਂ ਨੂੰ ਚੁੱਕਿਆ ਜਾਵੇਗਾ। ਇਜਲਾਸ ਨੇ ਕਿਸਾਨਾਂ ਦੇ ਹੱਕ ਵਿੱਚ ਮਤਾ ਪਾਉਂਦਿਆਂ ਮੰਗ ਕੀਤੀ ਕਿ ਕਿਸਾਨੀ ਮੰਗਾਂ ਬਾਬਤ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਉਹਨਾਂ ਨਾਲ ਗੱਲਬਾਤ ਕਰਕੇ ਪ੍ਰਵਾਨ ਕਰੇ। ਅਜਲਾਸ ਵਿੱਚ ਜੋਗਿੰਦਰ ਪਾਲ ਲੇਹਲ, ਬਚਨ ਸਿੰਘ ਬੋਪਾਰਾਏ,ਬਸੀਰ ਗਿਲ, ਅਸ਼ਵਨੀ ਕੁਮਾਰ ਹੈਪੀ, ਸੁਖਦੇਵ ਬਿੱਟਾ, ਬਚਨ ਸਿੰਘ ਤੇਜਾ ਕਲਾ, ਗੋਪਾਲ ਕਿਸ਼ਨ ਪਾਲਾ, ਦਰਸ਼ਨ ਖਰੋਟਾ, ਬੰਟੀ ਰੋੜਾ ਪਿੰਡੀ , ਫੂਲ ਚੰਦ, ਬਚਨ ਮਸਾਣੀਆਂ ਅਤੇ ਹਰਜਿੰਦਰ ਪਿੰਟਾ ਸ਼ਾਮਲ ਸਨ। ਇਜਲਾਸ ਵਿੱਚ 21 ਮੈਂਬਰੀ ਜ਼ਿਲਾ ਕਮੇਟੀ ਚੁਣੀ ਗਈ ਜਿਸ ਦੇ ਪ੍ਰਧਾਨ ਪ੍ਰੇਮ ਮਸੀਹ ਸੋਨਾ, ਸਕੱਤਰ ਫੂਲ ਚੰਦ ਅਤੇ ਵਿੱਤ ਸਕੱਤਰ ਅਸ਼ਵਨੀ ਕੁਮਾਰ ਹੈਪੀ ਨੂੰ ਚੁਣਿਆ ਗਿਆ


