ਕੇਂਦਰ ਸਰਕਾਰ ਟੋਲ ਪਲਾਜ਼ਾ ਲਗਾ ਕੇ ਬਾਰਡਰ ਦੇ ਲੋਕਾਂ ਤੇ ਪਾ ਰਹੀ ਬੋਝ : ਕਿਸਾਨ ਆਗੂ
ਗੁਰਦਾਸਪੁਰ, 11 ਜਨਵਰੀ (ਸਰਬਜੀਤ ਸਿੰਘ)—ਕਲਾਨੌਰ ਗੁਰਦਾਸਪੁਰ ਨੈਸ਼ਨਲ ਹਾਈਵੇ 354 ਤੇ ਪੈਂਦੇ ਅੱਡਾ ਖੈਹਿਰਾ ਕੋਟਲੀ ਵਿੱਚ ਲਗਾਏ ਜਾ ਰਹੇ ਟੌਲ ਪਲਾਜ਼ਾ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਜਾ ਰਿਹ ਲੜੀਵਾਰ ਧਰਨਾ ਮੰਗਲਵਾਰ ਨੂੰ 9ਵੇਂ ਦਿਨ ਵੀ ਸ਼ਾਮਲ ਹੋ ਗਿਆ। ਮੰਗਲਵਾਰ ਨੂੰ ਪਿੰਡ ਖੈਹਿਰ ਕੋਟਲੀ ਟੋਲ ਪਲਾਜੇ ਤੇ ਧਰਨਾ ਨੌਵੇਂ ਦਿਨ ਸ੍ਰੀ ਕਰਤਾਰਪੁਰ ਲਾਂਘਾ ਟੋਲ ਪਲਾਜ਼ਾ ਐਕਸ਼ਨ ਕਮੇਟੀ ਵੱਲੋਂ ਧਰਨੇ ਦੀ ਅਗਵਾਈ ਕਰ ਰਹੇ ਸਾਬਕਾ ਸੈਨਿਕ ਸਘੰਰਸ਼ ਕਮੇਟੀ ਦੇ ਐਸ ਪੀ ਗੋਸਲ, ਅਜੈਬ ਸਿੰਘ, ਪ੍ਰੇਮ ਸਿੰਘ ਸੂਬੇਦਾਰ, ਗੁਜ਼ਰ ਸਿੰਘ ਸੂਬੇਦਾਰ, ਅਜੈਬ ਸਿੰਘ ਸੂਬੇਦਾਰ, ਲਖਬੀਰ ਸਿੰਘ, ਹਰਪ੍ਰੀਤ ਸਿੰਘ, ਜਗਦੀਸ਼ ਸਿੰਘ ਬਲਾਕ ਪ੍ਰਧਾਨ ਕਲਾਨੌਰ, ਰਤਨ ਸਿੰਘ ਗੋਸਲ, ਸੁਚਾ ਸਿੰਘ ਸੂਬੇਦਾਰ ਨੜਾਵਾਲੀ, ਸਲਵਿੰਦਰ ਸਿੰਘ, ਧਰਮ ਸਿੰਘ, ਦਰਸ਼ਨ ਸਿੰਘ, ਮਨਜੀਤ ਸਿੰਘ ਚਾਹਲ, ਰਣਜੀਤ ਸਿੰਘ ਸਲੋ ਚਾਹਲ, ਬਲਦੇਵ ਸਿੰਘ ਬਟਾਲਾ, ਸ਼ੰਗਾਰਾ ਸਿੰਘ ਭਾਗੋਵਾਲੀਆ, ਬਲਵਿੰਦਰ ਸਿੰਘ ਧੁੱਪਸੜੀ ਬਟਾਲਾ, ਖਾਲੀਦ ਮਸੀਹ ਲੱਧਰ ਬਟਾਲਾ ਪ੍ਰਧਾਨ ਨਾਇਬ ਸੂਬੇਦਾਰ ਬਲਵੀਰ ਸਿੰਘ, ਦੇਹੜ ਗੁਰਬਚਨ ਸਿੰਘ ਸ਼ਾਹਪੁਰ, ਅਤੇ ਕਸ਼ਮੀਰ ਸਿੰਘ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ । ਇਸ ਮੌਕੇ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਧਰਨੇ ਵਿੱਚ ਬੈਠੇ ਧਰਨਾਕਾਰੀਆਂ ਨੂੰ ਫੁੱਲਾਂ ਦੇ ਹਾਰ ਪਾਏ ਗਏ। ਇਸ ਮੌਕੇ ਤੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਕੇਂਦਰ ਸਰਕਾਰ ਵਿਖੇ ਹਾਈਵੇ ਤੇ ਟੋਲ ਪਲਾਜ਼ਾ ਲਗਾ ਕੇ ਬਾਰਡਰ ਪੱਟੀ ਦੇ ਲੋਕਾਂ ਤੇ ਵਾਧੂ ਬੋਝ ਪਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਬਾਰਡਰ ਦੇ ਲੋਕ ਪਹਿਲਾਂ ਹੀ ਆਰਥਿਕ ਤੌਰ ਤੇ ਕਮਜ਼ੋਰ ਹਨ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਟੋਲ ਪਲਾਜਾ ਨਹੀਂ ਲੱਗਣ ਦੇਣਗੇ। ਇਸ ਮੌਕੇ ਤੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਜਰਨੈਲ ਸਿੰਘ ਸਪਰਾਵਾਂ ਕੋਠੀ ਬੀ ਕੇ ਯੂ ਉਗਰਾਹਾਂ ਵੱਲੋਂ ਗੁਰਮੁਖ ਸਿੰਘ ਖੈਹਰਾ , ਬਲਾਕ ਪ੍ਰਧਾਨ ਕਲਾਨੌਰ , ਅਜੀਤ ਸਿੰਘ ਮੀਤ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਸਰਬਜੀਤ ਸਿੰਘ ਰਾਊਵਾਲ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਲਵਿੰਦਰ ਸਿੰਘ ਕਿਲ੍ਹਾ ਨੱਥੂ ਸਿੰਘ ਜਮਹੂਰੀ ਕਿਸਾਨ ਸਭਾ ਵੱਲੋਂ ਬਲਕਾਰ ਸਿੰਘ ਨੜਾਂਵਾਲੀ, ਅਤੇ ਇੰਦਰਜੀਤ ਸਿੰਘ ਗੋਸਲ ਟਰਾਂਸਪੋਰਟ ਯੂਨੀਅਨ ਕਲਾਨੌਰ ਵੱਲੋਂ ਬਲਵੀਰ ਸਿੰਘ, ਅਤੇ ਕੁਲਦੀਪ ਸਿੰਘ, ਅਤੇ ਹੋਰ ਪ੍ਰਗਟ ਸਿੰਘ ਖੈਹਰਾ ਨਾਜ਼ਰ ਸਿੰਘ ਖੈਹਰਾ, ਅਤੇ ਹਰਬੰਸ ਸਿੰਘ ਸਪਰਾਵਾਂ ਕੋਠੀ ਹਾਜ਼ਰ ਸਨ।


