ਹਰਵਿੰਦਰ ਸਿੰਘ ਮਸਾਣੀਆਂ ਹੋਣਗੇ ਜ਼ਿਲ੍ਹਾ ਸਕੱਤਰ – ਸਵਿੰਦਰ ਸਿੰਘ ਚੁਤਾਲਾ।
ਗੁਰਦਾਸਪੁਰ, 11 ਜਨਵਰੀ (ਸਰਬਜੀਤ ਸਿੰਘ)—ਅੱਜ ਗੁਰਦੁਆਰਾ ਬੋਹੜੀ ਸਾਹਿਬ ਕਾਹਨੂੰਵਾਨ ਰੋਡ ਅੱਡਾ ਡੇਹਰੀਵਾਲ ਦਰੋਗਾ ਵਿਖੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਤੇ ਸੂਬਾ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ ਦੀ ਅਗਵਾਈ ਹੇਠ ਜ਼ਿਲ੍ਹਾ ਗੁਰਦਾਸਪੁਰ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਪਿਛਲੇ 52 ਦਿਨਾਂ ਤੋਂ ਡੀ ਸੀ ਦਫ਼ਤਰ ਅਤੇ 15 ਦਸੰਬਰ ਤੋਂ ਜ਼ਿਲ੍ਹਾ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਟੋਲ ਪਲਾਜਿ਼ਆ ਤੇ ਚੱਲ ਰਹੇ ਧਰਨਿਆਂ ਦੀ ਰਿਪੋਰਟ ਲਈ ਗਈ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਵੱਲੋਂ ਮੀਟਿੰਗ ਏਜੰਡੇ ਦੱਸੇ ਗਏ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਲਖਵਿੰਦਰ ਸਿੰਘ ਵਰਿਆਮ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਆਉਣ ਵਾਲੇ ਦਿਨਾਂ ਵਿੱਚ ਚੱਲ ਰਹੇ ਸੰਘਰਸ਼ਾਂ ਦੀ ਰੂਪਰੇਖਾ ਨੂੰ ਬਦਲ ਕੇ ਸੂਬਾ ਪੱਧਰੀ ਸੰਘਰਸ਼ ਬਣਾਉਣ ਜਾ ਰਹੀ ਹੈ ਉਹਨਾਂ ਕਿਹਾ ਕਿ 15 ਜਨਵਰੀ ਤੱਕ ਸਾਰੇ ਟੋਲ ਪਲਾਜ਼ਾ ਕਰਮਚਾਰੀਆਂ ਦੀ ਤਨਖ਼ਾਹ ਉਹਨਾਂ ਦੇ ਖਾਤਿਆਂ ਵਿਚ ਬਾਹਲ ਕਰਵਾਉਣ ਉਪਰੰਤ ਟੋਲ ਪਲਾਜੇ ਛੱਡੇਂ ਜਾਣਗੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਅਣਮਿਥੇ ਸਮੇਂ ਦੇ ਟੋਲ ਪਲਾਜ਼ਾ ਧਰਨਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ 26ਜਨਵਰੀ ਨੂੰ ਜ਼ਿਲ੍ਹਾ ਹੈਡਕੁਆਰਟਰਾਂ ਤੇ ਫਤਿਹ ਦਿਵਸ ਵੱਡੇ ਇਕੱਠ ਕਰਕੇ ਮਨਾਉਣ ਉਪਰੰਤ ਜ਼ਿਲ੍ਹਾ ਗੁਰਦਾਸਪੁਰ ਵਿੱਚ 29 ਜਨਵਰੀ ਤੋਂ ਨੈਸ਼ਨਲ ਹਾਈਵੇ ਅਤੇ ਗੰਨਾ ਮਿੱਲਾਂ ਦੀਆਂ ਧੱਕੇਸ਼ਾਹੀਆ ਵਿਰੁੱਧ ਅਣਮਿੱਥੇ ਸਮੇਂ ਦਾ ਰੇਲ ਰੋਕੂ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਸੂਬਾ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ ਨੇ 11ਜਨਵਰੀ ਨੂੰ ਪੂਰੇ ਪੰਜਾਬ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਫ਼ਤਰ ਘੇਰਨ ਦਾ ਐਲਾਨ ਕੀਤਾ। ਇਸ ਮੌਕੇ ਜ਼ਿਲ੍ਹਾ ਕਮੇਟੀ ਦੀ ਸਰਬ ਸੰਮਤੀ ਦੇ ਨਾਲ ਹਰਵਿੰਦਰ ਸਿੰਘ ਮਸਾਣੀਆਂ ਨੂੰ ਜ਼ਿਲ੍ਹਾ ਸਕੱਤਰ ਦੇ ਅਹੁਦੇ ਤੇ ਨਿਯੁਕਤ ਕੀਤਾ ਹਰਵਿੰਦਰ ਸਿੰਘ ਮਸਾਣੀਆਂ ਨੇ ਅਹੁਦਾ ਸੰਭਾਲਦਿਆਂ ਕਿਹਾ ਕਿ ਉਹ ਜਥੇਬੰਦੀ ਦੇ ਕਾਰਜਾਂ ਲਈ ਪਹਿਲਾਂ ਤੋਂ ਹੀ ਯਤਨਸ਼ੀਲ ਸਨ ਪਰ ਹੁਣ ਵੱਡੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ ਅਤੇ ਉਹਨਾਂ ਨੇ ਜ਼ਿਲ੍ਹਾ ਕਮੇਟੀ ਤੋਂ ਚੰਗੇ ਸਾਥ ਦੀ ਉਮੀਦ ਜਿਤਾਈ। ਇਸ ਮੌਕੇ ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ, ਹਰਭਜਨ ਸਿੰਘ ਵੈਰੋਨੰਗਲ, ਹਰਜੀਤ ਸਿੰਘ ਲੀਲ ਕਲਾਂ, ਸਤਨਾਮ ਸਿੰਘ ਮਧਰਾ, ਸਤਨਾਮ ਸਿੰਘ ਖਜਾਨਚੀ, ਮਾਸਟਰ ਗੁਰਜੀਤ ਸਿੰਘ, ਸੁਖਵਿੰਦਰ ਸਿੰਘ ਅੱਲੜ ਪਿੰਡੀ, ਗੁਰਮੁੱਖ ਸਿੰਘ ਖਾਨਮਲੰਕ, ਪਰਮਿੰਦਰ ਸਿੰਘ ਚੀਮਾਂ, ਸੋਹਣ ਸਿੰਘ ਗਿੱਲ, ਕੈਪਟਨ ਸ਼ਮਿੰਦਰ ਸਿੰਘ, ਹਰਦੀਪ ਸਿੰਘ ਮਹਿਤਾ, ਝਿਰਮਲ ਸਿੰਘ ਬੱਜੂਮਾਨ, ਸਕੱਤਰ ਜੋਗਾ ਸਿੰਘ , ਅਨੂਪ ਸਿੰਘ ਬਲੱਗਣ, ਰਣਬੀਰ ਸਿੰਘ ਡੁੱਗਰੀ, ਕਰਨੈਲ ਸਿੰਘ ਆਂਦੀ, ਗੁਰਪ੍ਰੀਤ ਸਿੰਘ ਖ਼ਾਨਪੁਰ, ਬਲਦੇਵ ਸਿੰਘ ਪੰਡੋਰੀ ,ਸੁਖਵਿੰਦਰ ਸਿੰਘ ਦਾਖਲਾ, ਜਤਿੰਦਰ ਸਿੰਘ ਵਰਿਆਂ, ਸੁਖਜਿੰਦਰ ਸਿੰਘ ਗੋਤ, ਡਾਕਟਰ ਦਲਜੀਤ ਸਿੰਘ, ਵੱਸਣ ਸਿੰਘ, ਹਰਚਰਨ ਸਿੰਘ ਆਦਿ ਆਗੂ ਹਾਜ਼ਰ ਸਨ। ਜਾਰੀ ਕਰਤਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ 9465176347