ਆਪਣੀ ਪੋਤੀ ਦੇ ਹੱਥ ਪੈਰ ਬੰਨ ਕੇ ਤਸ਼ੱਦਦ ਢਾਹੁਣ ਵਾਲੀ ਦਾਦੀ ਅਤੇ ਫਰੀਦਕੋਟ ਦੀ ਏ ਐਸ ਆਈ ਤੇ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਸਖ਼ਤ ਐਕਸ਼ਨ ਲੈਣਾ ਸਮੇਂ ਅਤੇ ਲੋਕਾਂ ਦੀ ਮੰਗ – ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਫਰੀਦਕੋਟ , ਗੁਰਦਾਸਪੁਰ, 18 ਅਪ੍ਰੈਲ (ਸਰਬਜੀਤ ਸਿੰਘ)– ਆਪਣੀ ਹੀ ਪੋਤੀ ਦੇ ਹੱਥ ਪੈਰ ਬੰਨਣ ਵਾਲੀ ਫਰੀਦਕੋਟ ਦੀ ਏ ਐਸ ਆਈ ਦੀ ਹੁਣ ਖੈਰ ਨਹੀਂ ? ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਨੇ ਲਿਆ ਸੂ ਮੂ ਨੋਟਿਸ, ਕੀਤੀ ਜਾਵੇਗੀ ਸਖ਼ਤ ਤੋਂ ਸਖ਼ਤ ਕਾਨੂੰਨੀ ਤੌਰ ! ਭਾਵੇਂ ਕਿ ਇਸ ਔਰਤ ਨੂੰ ਨੌਕਰੀ ਤੋਂ ਸਸਪੈਡ ਕਰ ਦਿੱਤਾ ਗਿਆ ਹੈ ਪਰ ਕਮਿਸ਼ਨ ਨੇ ਸਪੱਸ਼ਟ ਕੀਤਾ ਇਸ ਨਾਲ ਕੇਸ ਨਹੀਂ ਹੁੰਦਾ ? ਹੁਣ ਕੀਤੀ ਜਾਵੇਗੀ ਏ ਐਸ ਆਈ ਸਖਤ ਕਾਨੂੰਨੀ ਕਾਰਵਾਈ ਕਿਉਂਕਿ ਇਹ ਮਾਮਲਾ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਹੋਇਆ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਆਪਣੀ ਹੀ ਪੋਤੀ ਦੇ ਹੱਥ ਪੈਰ ਬੰਨ ਕੇ ਮਨੁੱਖੀ ਅਧਿਕਾਰਾਂ ਦੀ ਕੁਤਾਹੀ ਕਰਨ ਵਾਲੀ ਫਰੀਦਕੋਟ ਦੀ ਏ ਐਸ ਆਈ ਦੀ ਘਨੌਣੀ ਹਰਕਤ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਾ ਕਰਦੀ ਹੋਈ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਸੂ ਮੂ ਨੋਟਿਸ ਲੈ ਕੇ ਕਨੂੰਨੀ ਕਾਰਵਾਈ ਕਰਨ ਦੀ ਜ਼ੋਰਦਾਰ ਸ਼ਬਦਾਂ ਵਿਚ ਸ਼ਲਾਘਾ ਕਰਦੀ ਹੋਈ ਇਸ ਨੂੰ ਸਮੇ ਦੀ ਲੋੜ ਮੁਤਾਬਿਕ ਕੀਤੀ ਕਾਰਵਾਈ ਮੰਨਦੀ ਹੈ ਕਿਉਂਕਿ ਇਹ ਮਾਮਲਾ ਮਨੁੱਖੀ ਅਧਿਕਾਰਾਂ ਨਾਲ ਜਿੱਥੇ ਜੁੜਿਆ ਹੋਇਆ ਹੈ ਉਥੇ ਇਹ ਵਰਤਾਰਾ ਸਮਾਜ ਵਿਰੋਧੀ ਅਤੇ ਪ੍ਰਵਾਰਕ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਵਾਲਾ ਹੈ ਕਿਉਂਕਿ ਫਰੀਦਕੋਟ ਦੀ ਇਸ ਏ ਐਸ ਆਈ ਨੂੰ ਪ੍ਰਵਾਰ ਆਪਣੀ ਧੀ ਦੀ ਦੇਖਭਾਲ ਕਰਨ ਲਈ ਵਿਦੇਸ਼ ਚਲੇ ਗਿਆ ਸੀ,ਪਰ ਉਹਨਾਂ ਨੂੰ ਕੀ ਪਤਾ ਸੀ ਕਿ ਧੀ ਦੀ ਦਾਦੀ ਤੇ ਕਾਨੂੰਨ ਦੀ ਰਾਖੀ ਕਰਨ ਵਾਲੀ ਉਹਨਾਂ ਦੀ ਧੀ ਦੇ ਹੱਥ ਪੈਰ ਬੰਨ੍ਹ ਕੇ ਤਸ਼ੱਦਦ ਢਾਉਦੀ ਰਹੇਗੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਆਪਣੀ ਸਕੀ ਪੋਤੀ ਦੇ ਹੱਥ ਪੈਰ ਬੰਨ ਕੇ ਤਸ਼ੱਦਦ ਢਾਹੁਣ ਵਾਲੀ ਫਰੀਦਕੋਟ ਦੀ ਏ ਐਸ ਆਈ ਤੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਵੱਲੋਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਸ਼ਲਾਘਾ ਅਤੇ ਇਸ ਨੂੰ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਬੱਚੀ ਦੇ ਮਾਪੇ ਵਿਦੇਸ਼ ਆਪਣੀ ਰੋਜ਼ੀ ਰੋਟੀ ਕਮਾਉਣ ਗਏ ਹੋਏ ਹਨ ਅਤੇ ਆਪਣੀ ਬੱਚੀ ਦੀ ਦੇਖ ਭਾਲ ਵਾਸਤੇ ਉਸ ਨੂੰ ਆਪਣੀ ਦਾਦੀ ਅਤੇ ਪੰਜਾਬ ਪੁਲਿਸ ਦੀ ਨੌਕਰੀ ਕਰਦੀ ਏ ਐਸ ਆਈ ਫਰੀਦਕੋਟ ਕੋਲ਼ ਛੱਡ ਗਏ ਸਨ, ਭਾਈ ਖਾਲਸਾ ਨੇ ਦੱਸਿਆ ਕਿ ਇਹ ਦਾਦੀ ਆਪਣੀ ਪੋਤੀ ਦੇ ਹੱਥ ਪੈਰ ਬੰਨ ਕੇ ਤਸ਼ੱਦਦ ਢਾਉਦੀ ਰਹੀ ਭਾਵੇਂ ਕਿ ਇਸ ਨੂੰ ਹੁਣ ਸੈਸਪੈਡ ਕਰ ਦਿੱਤਾ ਗਿਆ ਹੈ ਪਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਤੇ ਸੂ ਮੂ ਨੋਟਿਸ ਲੈਂਦਿਆਂ ਸਪਸ਼ਟ ਕਰ ਦਿੱਤਾ ਹੈ ਕਿ ਸੈਸਪੈਡ ਹੋਣ ਨਾਲ ਕੰਮ ਖਤਮ ਨਹੀਂ ਹੋ ਜਾਂਦਾ ਸਗੋਂ ਇਸ ਸ਼ਖਸ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਘਨੌਣੀ ਹਰਕਤ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਸ੍ਰ ਜਤਿੰਦਰ ਸਿੰਘ ਸੈਟੀ ਨੂੰ ਬੇਨਤੀ ਕਰਦੀ ਹੈ ਕਿ ਇਸ ਨਿਰਦਈ ਤੇ ਪਾਪਣ ਕਿਸਮ ਦੀ ਦਾਦੀ ਏ ਐਸ ਆਈ ਫਰੀਦਕੋਟ ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦੀ ਹੈ ਤਾਂ ਕਿ ਸਮਾਜ ਦੇ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ, ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਕੌਮੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਗੁਰਦਾਸਪੁਰ, ਭਾਈ ਸੁਖਦੇਵ ਸਿੰਘ ਫੌਜੀ, ਭਾਈ ਇੰਦਰਜੀਤ ਸਿੰਘ ਤੋਂ ਇਲਾਵਾ ਹੋਰ ਵੀ ਕਾਰਕੁਨ ਹਾਜਰ ਸਨ ।

Leave a Reply

Your email address will not be published. Required fields are marked *