ਗੁਰਦਾਸਪੁਰ, 1 ਜਨਵਰੀ (ਸਰਬਜੀਤ ਸਿੰਘ)–ਸੁਸਾਇਟੀ ਦੇ ਮੁਖੀੇ ਹਰਮੀਤ ਸਿੰਘ ਪਿੰਕਾ ਨੇ ਦੱਸਿਆ ਕਿ ਦਿੱਲੀ ਵਿੱਚ ਪਿਛਲੇ 6 ਸਾਲਾਂ ਤੋ ਲਗਾਤਾਰ ਪੋਹ ਦੇ ਮਹੀਨੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਸਮਰਪਿਤ ਗਰਮ ਕਪੜਿਆਂ ਦਾ ਲੰਗਰ ਸੱਚਖੰਡ ਸੇਵਾ ਸੁਸਾਇਟੀ ਵੱਲੋਂ ਲਗਾਇਆ ਜਾਂਦਾ ਹੈ। ਇਸ ਸਾਲ ਵੀ ਇਸ ਲੰਗਰ ਦਾ ਉਪਰਾਲਾ ਕੀਤਾ ਗਿਆ, ਇਹ ਇੱਕ ਨਿਵੇਕਲਾ ਉਪਰਾਲਾ ਸੁਰੂ ਕੀਤਾ ਗਿਆ ਜੋ ਕਪੜਿਆਂ ਨੂੰ ਸੰਗਤ ਆਪਣੇ ਘਰਾਂ ਵਿੱਚ ਇਸਤੇਮਾਲ ਨਹੀਂ ਕਰਦੀ ਉਹ ਕਪੜਿਆਂ ਨੂੰ ਇੱਕਠਿਆਂ ਕਰਨ ਦੀ ਅਪੀਲ ਹਰ ਸਾਲ ਵੱਲੋਂ ਵੀਡਿਓ ਰਾਹੀਂ ਕੀਤੀ ਜਾਂਦੀ ਹੈ, ਤੇ ਸੰਗਤ ਸੁਸਾਇਟੀ ਦੇ ਦਫਤਰ ਵਿੱਚ ਕਪੜੇ ਪਹੁੰਚਾਉਂਦੀ ਹੈ ਉਸ ਕਪੜਿਆਂ ਨੂੰ ਚੰਗੀ ਤਰ੍ਹਾਂ ਸਾਫ਼ ਸਫਾਈ ਕਰ ਕੇ ਪੈਕਿੰਗ ਅਤੇ ਸਾਈਜ਼ ਲਿੱਖ ਅਤੇ ਨਵੀਆਂ ਜੈਕਟ ਵੀ ਵੰਡੀਆਂ ਜਾਂਦੀਆਂ ਹਨ ਅਲੱਗ ਅਲੱਗ ਕੈਂਪ ਰਾਹੀਂ ਉਹ ਸੰਗਤ ਤੱਕ ਪਹੁੰਚਾ ਦਿੱਤੇ ਜਿਉਂਦੇ ਹਨ ਜਿਨ੍ਹਾਂ ਨੂੰ ਅਸਲ ਵਿੱਚ ਇਨ੍ਹਾਂ ਕਪੜਿਆਂ ਦੀ ਜਰੂਰਤ ਹੁੰਦੀ ਹੈ ਇਸ ਵਾਰ ਇਸ ਕੇਂਪ ਵਿੱਚ ਮਨਜੀਤ ਸਿੰਘ ਜੀ ਕੇ ਏਮ ਏਲ ਜਰਨੈਲ ਸਿੰਘ ਨਿਗਮ ਪਾਰਸ਼ਦ ਸ਼ੀਲਪਾ ਕੋਰ ਬਿੱਟੂ ਅਸ਼ੋਕ ਮਾਨੂ ਹਾਜਰ ਸਨ।


