ਸਮਾਣਾ, ਗੁਰਦਾਸਪੁਰ, 12 ਅਪ੍ਰੈਲ (ਸਰਬਜੀਤ ਸਿੰਘ)–ਸਮਾਣਾ ਟਾਵਰ ਮੋਰਚੇ ਤੇ ਲੰਮੇ ਸਮੇਂ ਤੋਂ ਮੋਰਚਾ ਲਾਈ ਬੈਠੇ ਮੋਰਚਾ ਪ੍ਰਬੰਧਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੇ ਪਿਛਲੇ ਦਿਨੀਂ ਭਰੋਸਾ ਦਿਵਾਇਆ ਸੀ ਕਿ 13 ਅਪ੍ਰੈਲ ਨੂੰ ਗੁਰਬਾਣੀ ਬੇਅਦਬੀ ਦੇ ਦੋਸ਼ੀਆਂ ਲਈ ਸਖ਼ਤ ਕਾਨੂੰਨ ਲਿਆਂਦਾ ਜਾਵੇਗਾ ਅਤੇ ਇਸ ਸਬੰਧੀ ਅੱਜ ਪੰਜਾਬ ਵਿਧਾਨ ਸਭਾ ਦੀ ਕੈਬਨਿਟ ਮੀਟਿੰਗ ਦੌਰਾਨ ਗੁਰਬਾਣੀ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਵਾਲਾ ਕਾਨੂੰਨ ਬਣਾਉਣ ਵਾਲੇ ਖਰੜੇ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਅਤੇ ਇਸ ਕੈਬਨਿਟ ਮੰਤਰੀ ਸ੍ਰ ਹਰਪਾਲ ਸਿੰਘ ਚੀਮਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਗੁਰਬਾਣੀ ਬੇਅਦਬੀ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ , ਭਾਵੇਂ ਉਹ ਪਾਗ਼ਲ ਵੀ ਕਿਉਂ ਨਾ ਹੋਵੇ ਅਤੇ ਦੋਸੀ ਨੂੰ 10 ਤੋਂ 20 ਸਾਲ ਤੱਕ ਦੀ ਉਮਰ ਕ਼ੈਦ ਦੇ ਨਾਲ ਨਾਲ 50000 ਰੁਪਏ ਜੁਰਮਾਨਾ ਵੀ ਕੀਤਾ ਜਾਵੇਗਾ, ਉਨ੍ਹਾਂ ਇਹ ਕਿਹਾ ਗੁਰਬਾਣੀ ਬੇਅਦਬੀ ਦੀਆਂ ਸਾਰੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਅੱਗੇ ਦਿਮਾਗੀ ਸੰਤੁਲਨ ਖ਼ਰਾਬ ਹੋਣਾ ਦੱਸਿਆ ਜਾਂਦਾ ਸੀ ਤੇ ਕੋਈ ਸਖਤ ਸਜ਼ਾ ਨਾਂ ਮਿਲ਼ਨ ਕਰਕੇ ਇਨ੍ਹਾਂ ਘਟਨਾਵਾਂ ਵਿਚ ਦਿਨ ਬ ਦਿਨ ਵਾਧਾ ਹੁੰਦਾ ਜਾ ਰਿਹਾ ਸੀ,ਮੰਤਰੀ ਚੀਮਾਂ ਨੇ ਇਹ ਵੀ ਕਿਹਾ ਹੁਣ ਸਖ਼ਤ ਕਾਨੂੰਨ ਰਾਹੀਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਇਸ ਫ਼ੈਸਲੇ ਦਾ ਪੰਥਕ ਆਗੂ ਭਾਈ ਬਲਦੇਵ ਸਿੰਘ ਸਿਰਸਾ ਨੇ ਸਵਾਗਤ ਕੀਤਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪੰਜਾਬ ਸਰਕਾਰ ਵੱਲੋਂ ਲੈ ਇਸ ਫੈਸਲੇ ਦਾ ਸਵਾਗਤ ਕਰਦੀ ਹੋਈ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਸ਼ਲਾਘਾਯੋਗ ਫ਼ੈਸਲਾ ਮੰਨਦੀ ਹੋਈ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਕਾਨੂੰਨ ਬਣਨ ਤੋਂ ਬਾਅਦ ਗੁਰਬਾਣੀ ਬੇਅਦਬੀ ਦਾ ਭਾਵੇਂ ਕੋਈ ਵੀ ਦੋਸੀ ਹੋਵੇ ਉਸ ਨੂੰ ਬਖਸ਼ਿਆ ਨਾਂ ਜਾਵੇ ਤੇ ਖਰੜੇ ਮੁਤਾਬਕ 10 ਤੋਂ ਵੱਧ ਉਮਰ ਕੈਦ ਦੇ ਨਾਲ ਨਾਲ 50000 ਰੁਪਏ ਜੁਰਮਾਨਾ ਲਗਾਉਣ ਵਾਲੇ ਫੈਸਲੇ ਨੂੰ ਜਲਦੀ ਤੋਂ ਜਲਦੀ ਅਮਲੀ ਰੂਪ ਵਿਚ ਲਿਆਉਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ! ਤਾਂ ਕਿ ਲੰਮੇ ਸਮੇਂ ਤੋਂ ਹੋ ਰਹੀਆਂ ਗੁਰਬਾਣੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ,ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੰਜਾਬ ਵਿਧਾਨਸਭਾ ਦੀ ਕੈਬਨਿਟ ਮੀਟਿੰਗ ਵਿੱਚ ਗੁਰਬਾਣੀ ਬੇਅਦਬੀ ਤੇ ਸਖਤ ਕਾਨੂੰਨ ਬਣਾਉਣ ਵਾਲੇ ਖਰੜੇ ਨੂੰ ਹਰੀ ਝੰਡੀ ਦੇਣ ਵਾਲੇ ਫੈਸਲੇ ਦੀ ਜ਼ੋਰਦਾਰ ਸ਼ਬਦਾਂ ਵਿਚ ਸ਼ਲਾਘਾ ਕਰਦਿਆਂ ਇਸ ਨੂੰ ਸਮੇਂ ਦੀ ਲੋੜ ਵਾਲਾਂ ਵਧੀਆ ਤੇ ਇਤਿਹਾਸਕ ਫੈਸਲੇ ਦੇ ਨਾਲ ਨਾਲ ਇਸ ਨੂੰ ਅਮਲੀ ਰੂਪ ਵਿਚ ਲਿਆਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਕਿਹਾ ਇਸ ਫੈਸਲੇ ਨਾਲ ਲੰਮੇਂ ਸਮੇਂ ਤੋਂ ਗੁਰਬਾਣੀ ਬੇਅਦਬੀ ਤੇ ਕਾਨੂੰਨ ਬਣਾਉਣ ਦੀ ਮੰਗ ਨੂੰ ਲੈਕੇ ਸਮਾਣਾ ਟਾਵਰ ਵਿਖੇ ਲੱਗੇ ਮੋਰਚੇ ਦੀ ਮੰਗ ਨੂੰ ਬੂਰ ਪਿਆ ਹੈ ਅਤੇ ਗੁਰਬਾਣੀ ਬੇਅਦਬੀ ਦੀਆਂ ਘਟਨਾਵਾਂ ਤੇ ਰੋਕ ਵੀ ਲੱਗੇਗੀ, ਭਾਈ ਖਾਲਸਾ ਨੇ ਕਿਹਾ ਭਾਵੇਂ ਕਿ ਇਸ ਸਬੰਧੀ 13 ਅਪ੍ਰੈਲ ਨੂੰ ਆਖਰੀ ਫੈਸਲਾ ਹੋਣਾ ਹੈ ਪਰ ਇਸ ਤੋਂ ਪਹਿਲਾਂ ਅੱਜ ਇੱਕ ਵਿਸ਼ੇਸ਼ ਕੈਬਨਿਟ ਮੀਟਿੰਗ ਵਿੱਚ ਕਾਨੂੰਨ ਬਣਾਉਣ ਵਾਲੇ ਖਰੜੇ ਨੂੰ ਹਰੀ ਝੰਡੀ ਮਿਲ ਗਈ ਹੈ ਅਤੇ ਸਖ਼ਤ ਕਾਨੂੰਨ ਬਣਾਉਣ ਦਾ ਰਾਹ ਪੱਧਰਾ ਹੋ ਗਿਆ ਹੈ,ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕੈਬਨਿਟ ਮੀਟਿੰਗ ਵਿੱਚ ਗੁਰਬਾਣੀ ਬੇਅਦਬੀ ਤੇ ਸਖ਼ਤ ਕਾਨੂੰਨ ਬਣਾਉਣ ਵਾਲੇ ਖਰੜੇ ਨੂੰ ਹਰੀ ਝੰਡੀ ਦੇਣ ਵਾਲੇ ਫੈਸਲੇ ਦਾ ਜਿਥੇ ਜ਼ੋਰਦਾਰ ਸ਼ਬਦਾਂ ‘ਚ ਸਵਾਗਤ ਕਰਦੀ ਹੈ ਉਥੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੀ ਹੋਈ ਮੰਗ ਕਰਦੀ ਹੈ ਕਿ ਇਸ ਫੈਸਲੇ ਨੂੰ ਜਲਦੀ ਤੋਂ ਜਲਦੀ ਅਮਲੀ ਰੂਪ ਵਿਚ ਲਿਆਂਦਾ ਜਾਵੇ ਤਾਂ ਕਿ ਨਿੱਤ ਦਿਨ ਹੋ ਰਹੀਆਂ ਗੁਰਬਾਣੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਤੇ ਸਮਾਣਾਂ ਮੋਰਚੇ ਦੇ ਲੋਕਾਂ ਨੂੰ ਆਪੋ ਆਪਣੇ ਘਰਾਂ ਵਿੱਚ ਜਾਣ ਦਾ ਮੌਕਾ ਮਿਲ ਸਕੇ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ, ਭਾਈ ਸੁਖਦੇਵ ਸਿੰਘ ਫੌਜੀ ਜਗਰਾਓਂ, ਭਾਈ ਇੰਦਰਜੀਤ ਸਿੰਘ ਕਾਉਂਕੇ ਤੋਂ ਇਲਾਵਾ ਕਈ ਹੋਰ ਆਗੂ ਵੀ ਹਾਜ਼ਰ ਸਨ।।


