ਗੁਰਦਾਸਪੁਰ, 10 ਅਪ੍ਰੈਲ (ਸਰਬਜੀਤ ਸਿੰਘ)–ਕਮਲ ਕੌਰ ਉਰਫ਼ ਕੰਚਨ ਕੁਮਾਰੀ ਦੇ ਮੁੱਖ ਮੁਲਜ਼ਮ ਮੁੱਖ ਮੁਲਜ਼ਮ ਤੇ ਭਗੌੜਾ ਹੋ ਕੇ ਡੁਬਈ ਭੱਜਣ ਵਾਲੇ ਅੰਮ੍ਰਿਤ ਪਾਲ ਮਹਿਰੋਂ ਨੂੰ ਗ੍ਰਿਫਤਾਰ ਕਰਕੇ ਪੰਜਾਬ ਪੁਲਸ ਨੇ ਬਹੁਤ ਹੀ ਮਹੱਤਵਪੂਰਨ ਤੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ,ਕਿਉਂਕਿ ਅੰਮ੍ਰਿਤਪਾਲ ਸਿੰਘ ਮਾਹਰੋਂ ਇਹ ਕਮਲ ਕੌਰ ਦਾ ਕਤਲ ਕਰਨ ਤੋਂ ਬਾਅਦ 2025 ਤੋਂ ਭਗੌੜਾ ਚੱਲ ਰਿਹਾ ਸੀ ਜਦੋਂ ਕਿ ਉਸ ਦੇ ਦੋ ਸਾਥੀਆਂ ਨੂੰ ਪੰਜਾਬ ਪੁਲਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਉਹਨਾਂ ਤੇ ਲਾਗਾਤਾਰ ਕੇਸ ਚੱਲ ਰਿਹਾ ਹੈ ਅਤੇ ਅੰਮ੍ਰਿਤਪਾਲ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਹੁਣ ਬਠਿੰਡਾ ਵਿਖੇ ਕਮਲ ਕੌਰ ਭਾਬੀ ਉਰਫ ਕੰਚਨ ਕੁਮਾਰੀ ਦੇ ਕਤਲਕਾਂਡ ਵਿਚ ਲੋੜੀਂਦੇ ਸਾਰੇ ਦੇ ਸਾਰੇ ਮੁਲਜ਼ਮ ਫੜੇ ਜਾ ਚੁੱਕੇ ਹਨ ਇਸ ਨਾਲ ਕੇਸ ਦੀ ਸੁਣਵਾਈ ਵਿਚ ਵਿਗਨ ਨਹੀਂ ਪਵੇਗਾ ਤੇ ਪ੍ਰਵਾਰ ਨੂੰ ਇਨਸਾਫ ਮਿਲਣ ਦੀ ਆਸ ਹੋਵੇਗੀ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੰਜਾਬ ਪੁਲਸ ਵੱਲੋਂ ਕਮਲਕੌਰ ਉਰਫ ਕੰਚਨ ਕੁਮਾਰੀ ਕਤਲਕਾਂਡ ਵਿਚ ਮੁੱਖ ਮੁਲਜ਼ਮ ਅੰਮ੍ਰਿਤ ਪਾਲ ਸਿੰਘ ਨੂੰ ਡੁਬਈ ਤੋਂ ਗ੍ਰਿਫਤਾਰ ਕਰਕੇ ਪੰਜਾਬ ਲਿਆਉਣ ਦੀ ਜ਼ੋਰਦਾਰ ਸ਼ਬਦਾਂ ਵਿਚ ਸ਼ਲਾਘਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਕਿਹਾ ਕਮਲਕੌਰ ਉਰਫ ਕੰਚਨ ਕੁਮਾਰੀ ਨੂੰ ਅੰਮ੍ਰਿਤ ਪਾਲ ਮਾਹਰੋ ਤੇ ਦੋ ਇਸ ਦੇ ਹੋਰ ਸਾਥੀਆਂ ਨੇ ਬਠਿੰਡਾ ‘ਚ ਕਤਲ ਕਰਕੇ ਇੱਕ ਪਾਰਕ ਵਿੱਚ ਸੁੱਟ ਦਿੱਤਾ ਸੀ ਅਤੇ ਆਪ ਭਗੌੜੇ ਹੋ ਗਏ ਸਨ ਜਦੋਂ ਕਿ ਇਸ ਮਾਮਲੇ ਵਿੱਚ ਦੋ ਮੁਲਜ਼ਮ ਪਹਿਲਾਂ ਹੀ ਪੰਜਾਬ ਪੁਲਸ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਮੁੱਖ ਮੁਲਜ਼ਮ ਅੰਮ੍ਰਿਤ ਪਾਲ ਮਾਹਰੋ ਭਗੌੜਾ ਹੋ ਕੇ ਡੁਬਈ ਜਾ ਵੜਿਆ ਸੀ, ਭਾਈ ਖਾਲਸਾ ਨੇ ਕਿਹਾ ਹੁਣ ਪੰਜਾਬ ਪੁਲਸ ਨੇ ਇਸ ਨੂੰ ਡੁਬਈ ਤੋਂ ਫੜ ਲਿਆ ਹੈ ਅਤੇ ਕੱਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਦਾ ਰੀਮਾਡ ਲੈਣ ਤੋਂ ਬਾਅਦ ਸਾਰੀ ਪੁੱਛਗਿੱਛ ਹੋਵੇਗੀ ਤੇ ਇਸ ਨੂੰ ਜੇਲ੍ਹ ਵਿਚ ਭੇਜ ਦਿੱਤਾ ਜਾਵੇਗਾ, ਭਾਈ ਖਾਲਸਾ ਨੇ ਕਿਹਾ ਪੰਜਾਬ ਪੁਲਸ ਦੀ ਇਹ ਬਹੁਤ ਹੀ ਸ਼ਲਾਘਾਯੋਗ ਕਾਰਵਾਈ ਕਹੀ ਜਾ ਸਕਦੀ ਹੈ, ਉਹਨਾਂ ਦੱਸਿਆ ਕਮਲ ਕੌਰ ਉਰਫ ਕੰਚਨ ਕੁਮਾਰੀ ਨੂੰ ਅੰਮ੍ਰਿਤ ਪਾਲ ਮਾਹਰੋ ਤੇ ਇਸ ਦੇ ਸਾਥੀਆਂ ਨੇ ਇਸ ਕਰਕੇ ਮਾਰਿਆ ਸੀ ਕਿ ਉਹ ਸੋਸ਼ਲ ਮੀਡੀਆ ਤੇ ਅਸ਼ਲੀਲ ਵੀਡੀਓ ਪਾਉਦੀ ਹੈ, ਅਸੀਂ ਇਹਨਾਂ ਤੋਂ ਪੁੱਛਣਾ ਚਾਹੁੰਦਾ ਹੈ ਕਿ ਕਮਲ ਹੋਰ ਨੂੰ ਮਾਰਨ ਤੋਂ ਬਾਅਦ ਹੁਣ ਪੰਜਾਬ ਵਿੱਚ ਅਸ਼ਲੀਲਤਾ ਫੈਲਣ ਤੇ ਰੋਕ ਲੱਗ ਗਈ ਹੈ, ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਕਿਸੇ ਵੀ ਔਰਤ ਨੂੰ ਬੇਰਹਿਮੀ ਨਾਲ ਕਤਲ ਕਰਨ ਦੇ ਹੱਕ ਵਿੱਚ ਨਹੀਂ ? ਅਤੇ ਨਾ ਹੀ ਔਰਤ ਨੂੰ ਬਿਨਾ ਵਜ੍ਹਾ ਮਾਰਨਾ ਸਿੱਖ ਕੌਮ ਦਾ ਇਤਿਹਾਸ ਕਹਿੰਦਾ ਹੈ,ਭਾਈ ਖਾਲਸਾ ਨੇ ਦੱਸਿਆ ਅੰਮ੍ਰਿਤਪਾਲ ਮਾਹਰੋ ਨੇ ਆਪਣੀ ਪੈਸੇ ਤੇ ਛੋਹਰਤ ਦੀ ਭੁੱਖ ਖਾਤਰ ਵੱਡੇ ਵੱਡੇ ਸੰਤਾਂ ਮਹਾਪੁਰਸ਼ਾਂ ਤੇ ਇਲਜਾਮ ਲਾਏ ਅਤੇ ਉਨ੍ਹਾਂ ਨੂੰ ਬਦਨਾਮ ਕੀਤਾ ਤੇ ਆਖਿਰ ਸਿੱਖ ਇਤਿਹਾਸ ਵਿਰੋਧੀ ਘਨੌਣੀ ਜਿਹੀ ਹਰਕਤ ਕਰਨ ਤੋਂ ਬਾਅਦ ਭਗੌੜਾ ਹੋ ਗਿਆ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਅੰਮ੍ਰਿਤ ਪਾਲ ਮਾਹਰੋ ਨੂੰ ਗ੍ਰਿਫਤਾਰ ਕਰਨ ਦੀ ਸ਼ਲਾਘਾ ਕਰਦੀ ਹੋਈ ਮੰਗ ਕਰਦੀ ਹੈ ਕਿ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਵਿਅਕਤੀ ਅਜਿਹੀ ਕਾਰਵਾਈ ਨੂੰ ਅੰਜਾਮ ਦੇਣ ਦੀ ਜੁਅਰਤ ਨਾਂ ਕਰ ਸਕੇ ।


