ਆਖਿਰ ਟਰੰਪ ਝੁਕਿਆ!ਅਮਰੀਕਾ ਇਜ਼ਰਾਈਲ ਅਤੇ ਇਰਾਨ ਜੰਗ 15 ਦਿਨਾਂ ਲਈ ਰੁੱਕੀ,ਸਟੇਟ ਹਾਰਮਸ ਖੁੱਲਿਆ,ਸਿਹਰਾ ਮਿਲਿਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ,ਅਗਲੀ ਮੀਟਿੰਗ ਇਸਲਾਮਾਬਾਦ’ਚ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 8 ਅਪ੍ਰੈਲ (ਸਰਬਜੀਤ ਸਿੰਘ)– ਅਮਰੀਕਾ ਇਜ਼ਰਾਈਲ ਅਤੇ ਈਰਾਨ ਦੀ ਜੰਗ ਰੁਕਣ ਨਾਲ ਸਮੂਹ ਵਿਸ਼ਵ ਦੇ ਦੇਸ਼ਾਂ ਨੇ ਸੁੱਖ ਦਾ ਸਾਹ ਲਿਆ,ਕਿਉਂਕਿ ਇਸ ਨਾਲ ਬਹੁਤ ਦੇਸ਼ਾਂ ਦਾ ਆਰਥਿਕ ਪੱਖੋਂ ਬਹੁਤ ਨੁਕਸਾਨ ਹੋਇਆ ਅਤੇ ਤੇਲ,ਗੈਸ ਤੇ ਕੋਲ਼ੇ ਦੀਆਂ ਕੀਮਤਾਂ ਵਿਚ ਵੱਡਾ ਵਾਧਾ ਹੋਇਆ,ਭਾਵੇਂ ਕਿ ਜੰਗ ਰੋਕਣਾ ਤਿੰਨਾ ਮੁਲਕਾਂ ਲਈ ਮਜ਼ਬੂਰੀ ਬਣ ਗਿਆ ਸੀ ਜਦੋਂ ਕਿ ਬੀਤੇ ਦਿਨ ਟਰੰਪ ਨੇ ਈਰਾਨ ਦੀ ਸਭਿਅਤਾ ਨੂੰ ਖਤਮ ਕਰਨ ਦੀ ਧਮਕੀ ਦਿੱਤੀ ਸੀ ਅਤੇ ਉਹ ਕਹੇ ਰਿਹਾ ਹੈ ਕਿ ਈਰਾਨ ਨੇ ਇਸ ਤੋਂ ਡਰਦਿਆਂ ਜੰਗਬੰਦੀ ਦੇ ਸਮਝੌਤੇ ਨੂੰ ਅੱਗੇ ਵਧਾਇਆ ਹੈ,ਦੂਸਰੇ ਪਾਸੇ ਈਰਾਨ ਨੇ ਅਮਰੀਕਾ ਦੀ ਧਮਕੀ ਦਾ ਠੋਕਵਾਂ ਜਵਾਬ ਦਿੰਦਿਆਂ ਸਪੱਸ਼ਟ ਕਰ ਦਿੱਤਾ ਸੀ ਕਿ ਈਰਾਨ ਦਾ ਬੱਚਾ ਬੱਚਾ ਆਪਣੇ ਵਤਨ ਲਈ ਮਰਨ ਨੂੰ ਤਿਆਰ ਹੈ ਅਤੇ ਉਹ ਅਜਿਹਾ ਹਮਲਾ ਕਰਨਗੇ ਕਿ ਅਮਰੀਕਾ ਇਸ ਨੂੰ ਰਹਿਦੀ ਦੁਨੀਆਂ ਤੱਕ ਯਾਦ ਰੱਖੇਗਾ,ਪਰ ਹੁਣ 15 ਦਿਨਾਂ ਦੀ ਜੰਗਬੰਦੀ ਬਾਦ ਅਮਰੀਕਾ,ਇਜ਼ਰਾਈਲ ਤੇ ਈਰਾਨ ਤਿੰਨੇ ਮੁਲਕ ਦਾਹਵਾ ਕਰ ਰਹੇ ਹਨ ਕਿ ਅਸੀਂ ਜਿੱਤ ਗਏ ਪਰ ਸੂਤਰਾਂ ਅਨੁਸਾਰ ਆਖਿਰ ਟ੍ਰੰਪ ਨੂੰ ਝੁਕਣਾ ਪਿਆ ਤੇ ਈਰਾਨ ਨੇ ਸਟੇਟ ਹਾਰਮਸ ਖੋਲਿਆ ਭਾਵੇਂ ਕਿ ਇਹ ਜੰਗ ਅਜੇ ਪੂਰੀ ਤਰ੍ਹਾਂ ਰੁੱਕੀ ਨਹੀਂ ? ਸਗੋ15 ਦਿਨਾਂ ਲਈ ਰੁਕੀਂ ਹੈ ਅਤੇ ਜੰਗ ਰੋਕਣ ਦਾ ਸੇਹਰਾ ਮਿਲਿਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਫੌਜ ਮੁਖੀ ਨੂੰ ! ਅਗਲੀ ਮੀਟਿੰਗ ਪਾਕਿਸਤਾਨ ਦੇ ਸਲਾਮਾਂਬਾਦ ਵਿਖੇ ਹੋਵੇਗੀ ਜਿਸ ਵਿਚ 15 ਸੂਤਰੀ ਏਜੰਡੇ ਤੇ ਸਮਝੌਤੇ ਹੋਣਗੇ ਅਤੇ ਸੰਸਾਰ ਦੀ ਦੁੱਨੀਆਂ ਹੁਣ ਇਹ ਦਵਾਵਾਂ ਕਰ ਰਹੀ ਹੈ ਕਿ ਇਹ ਜੰਗ ਰੁੱਕ ਜਾਵੇ ਤਾਂ ਚੰਗੀ ਗੱਲ ਹੈ ,ਕਿਉਂਕਿ ਇਸ ਜੰਗ ਦਾ ਪ੍ਰਭਾਵ ਸਾਰੇ ਖਾੜੀ ਮੁਲਕਾਂ ਤੇ ਪੈ ਰਿਹਾ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਮਰੀਕਾ ਇਜ਼ਰਾਈਲ ਤੇ ਈਰਾਨ ਦੇ ਖਨਤਨਾਕ ਤੇ ਭਿਆਨਕ ਜੰਗ ਨੂੰ ਰੋਕਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਫ਼ੌਜ ਮੁੱਖੀ ਵੱਲੋਂ ਨਿਭਾਈ ਭੂਮਿਕਾ ਦੀ ਜ਼ੋਰਦਾਰ ਸ਼ਬਦਾਂ ‘ਚ ਸ਼ਲਾਘਾ ਕਰਦੀ ਹੋਈ ਮੰਗ ਕਰਦੀ ਹੈ ਕਿ ਇਸ ਜੰਗ ਨੂੰ ਰੋਕਣ ਲਈ ਪਾਕਿਸਤਾਨ ਆਪਣੀ ਹੋਰ ਵਡੇਰੀ ਭੂਮਿਕਾ ਨਿਭਾਉਣ ਲਈ ਵੱਡੀ ਪੱਧਰ ਤੇ ਉਪਰਾਲੇ ਕਰਨ ਦੀ ਲੋੜ ਤੇ ਜ਼ੋਰ ਦੇਵੇ,ਕਿਉਂਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ? ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅਮਰੀਕਾ ਇਜ਼ਰਾਈਲ ਤੇ ਇਰਾਨ ਜੰਗ ਨੂੰ ਰੋਕਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਫੌਜ ਮੁਖੀ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ, ਅਤੇ ਪਾਕਿਸਤਾਨ ਦੇ ਸਲਾਮਾਂ ਬਾਦ ਵਿੱਚ ਹੋਣ ਵਾਲੀ ਅਗਲੀ ਸਮਝੌਤਾ ਮੀਟਿੰਗ ਵਿੱਚ ਆਪਣੇ ਅਹਿਮ ਭੂਮਿਕਾ ਨਿਭਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਜੰਗ ਨੂੰ ਰੋਕਣਾ ਵਿਸ਼ਵ ਦੇ ਲੋਕਾਂ ਦੀ ਮੰਗ ਹੈ ਕਿਉਂਕਿ ਇਸ ਜੰਗ ਦਾ ਸੇਕ ਸੰਤਾਪ ਸਮੂਹ ਦੇਸ਼ਾਂ ਦੀ ਜਨਤਾ ਤੇ ਪੈ ਰਿਹਾ ਸੀ ਅਤੇ ਲੋਕਾਂ ਦੀ ਮੰਗ ਹੈ ਕਿ ਇਹ ਜੰਗ ਹਰ ਹਾਲਤ ਵਿੱਚ ਰੁਕਣੀ ਚਾਹੀਦਾ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਜੰਗ ਨੂੰ ਰੋਕਣ ਲਈ ਪਾਕਿਸਤਾਨ ਦੀ ਭੂਮਿਕਾ ਦੀ ਸ਼ਲਾਘਾ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਇਸ ਜੰਗ ਨੂੰ ਮੁਕੰਮਲ ਤੌਰ ਤੇ ਬੰਦ ਕਰਵਾਉਣ ਲਈ ਇਸਲਾਮਾਬਾਦ ਵਿਖੇ ਹੋਣ ਵਾਲੀ ਮੀਟਿੰਗ ਵਿੱਚ ਆਪਣੀ ਵੱਡੀ ਭੂਮਿਕਾ ਨਿਭਾਉਣ ਦੀ ਲੋੜ ਤੇ ਜ਼ੋਰ ਦੇਵੇ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਗੁਰਦਾਸਪੁਰ,ਭਾਈ ਸੁਖਦੇਵ ਸਿੰਘ ਜਗਰਾਓਂ ਤੇ ਭਾਈ ਇੰਦਰਜੀਤ ਸਿੰਘ ਕਾਉਂਕੇ ਤੋਂ ਇਲਾਵਾ ਕਈ ਫੈਡਰੇਸ਼ਨ ਕਾਰਕੁੰਨ ਹਾਜਰ ਸਨ।

Leave a Reply

Your email address will not be published. Required fields are marked *