ਸ਼ਾਂਤੀ ਦੇਵੀ ਆਰਿਆ ਮਹਿਲਾ ਕਾਲਜ ਦੀਨਾਨਗਰ ਵਿਖੇ 4 ਅਪ੍ਰੈਲ ਨੂੰ ਲੱਗੇਗਾ ਰੋਜਗਾਰ ਮੇਲਾ- ਪਰਸ਼ੋਤਮ ਸਿੰਘ

ਗੁਰਦਾਸਪੁਰ


ਗੁਰਦਾਸਪੁਰ, 1 ਅਪ੍ਰੈਲ (ਸਰਬਜੀਤ ਸਿੰਘ)— ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਜਿਲ੍ਹੇ ਦੇ ਬੇਰੁਜਗਾਰ ਨੌਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਹਿੱਤ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ।

ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋ ਸ਼ਾਂਤੀ ਦੇਵੀ ਆਰਿਆ ਮਹਿਲਾ ਕਾਲਜ ਦੀਨਾਨਗਰ ਦੇ ਸਹਿਯੋਗ ਨਾਲ 4 ਅਪ੍ਰੈਲ ਦਿਨ ਸ਼ਨੀਵਾਰ ਨੂੰ ਇੱਕ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਜਿਸ ਵਿਚ ਵੱਖ ਵੱਖ ਕੰਪਨੀਜ਼ ਜਿਵੇਂ ਕੋਕਾ ਕੋਲਾ ਦੀਨਾਨਗਰ (ਵੇਵ ਬੀਵਰੇਜ਼ਸ), ਆਈ.ਸੀ.ਆਈ ਬੈਂਕ, ਐਕਸਿਸ ਬੈਂਕ, ਐਸ.ਬੀ.ਆਈ ਲਾਇਫ, ਯੈੱਸ ਬੈਂਕ, ਐਸ.ਆਈ.ਐਸ ਸਕਿਉਰਿਟੀ ਕੰਪਨੀ, ਮੈਕਸਿਕਸ ਅੰਮ੍ਰਿਤਸਰ ਆਈ.ਟੀ ਕੰਪਨੀ, ਟੈਕ ਮਾਇੰਡ ਜ਼ੀਰਕਪੁਰ, ਕਰਤਾਰ ਵਾਲਵਸ, ਮਾਰੂਤੀ ਸੁਜ਼ੂਕੀ, ਐਮ/ਐਸ ਸਾਕਰ ਇੰਟਨੈਸ਼ਨਲ ਪ੍ਰਾਈਵੇਟ ਲਿੰਮੀਟਡ, ਫੂਡ ਕੋਸਟ, ਵਰੁਣ ਬੀਵਰੇਜ਼ਸ, ਐਚ.ਆਰ ਇੰਡਸਟ੍ਰੀਜ, ਟੈਕ ਮਾਇੰਡ ਟੈਲੀਪਰਫਾਰਮੈਂਸ, ਡਾ. ਆਈ.ਟੀ.ਐੱਮ ਮੋਹਾਲੀ ਅਤੇ ਹੋਰ ਵੀ ਕਾਫ਼ੀ ਨਾਮੀ ਕੰਪਨੀਜ਼ ਵੱਲੋਂ ਹਿੱਸਾ ਲਿਆ ਜਾਵੇਗਾ।

ਪਰਸ਼ੋਤਮ ਸਿੰਘ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿਚ ਮੇਲ ਅਤੇ ਫ਼ੀਮੇਲ ਉਮੀਦਵਾਰ ਦੋਵੇਂ ਹਿੱਸਾ ਲੈ ਸਕਦੇ ਹਨ । ਇਸ ਮੇਲੇ ਵਿਚ ਭਾਗ ਲੈਣ ਲਈ ਘੱਟੋ-ਘੱਟ ਵਿਦਿਅੱਕ ਯੋਗਤਾ ਬਾਰਵੀਂ ਹੋਵੇਗੀ ਅਤੇ ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀ ਆਪਣੇ ਵਿਦਿਅਕ ਯੋਗਤਾ ਦੇ ਦਸਤਾਵੇਜ ਲੈ ਕੇ 4 ਅਪ੍ਰੈਲ ਨੂੰ ਸਵੇਰੇ 09:00 ਵਜੋਂ ਤੋਂ ਸਾਂਤੀ ਦੇਵੀ ਆਰਿਆ ਮਹਿਲਾ ਕਾਲਜ ਦੀਨਾਨਗਰ ਵਿਖੇ ਪਹੁੰਚਣ ਅਤੇ ਇਸਦਾ ਵੱਧ ਤੋਂ ਵੱਧ ਲਾਭ ਉੱਠਾਉਣ।

Leave a Reply

Your email address will not be published. Required fields are marked *