ਗੁਰਦਾਸਪੁਰ, 15 ਅਕਤੂਬਰ (ਸਰਬਜੀਤ ਸਿੰਘ)–ਬੇਮੌਸਮੀ ਬਰਸਾਤ ਅਤੇ ਭਾਰੀ ਗੜੇਮਾਰੀ ਹੋਣ ਕਰਕੇ ਕਲਾਨੌਰ ਦੀ ਅਨਾਜ ਮੰਡੀ ਵਿੱਚ ਪਿਆ ਝੋਨਾ ਭਿਜ ਗਿਆ ਅਤੇ ਖੇਤਾਂ ਵਿੱਚ ਖੜੀਆ ਫਸਲਾਂ ਵੀ ਨੁਕਸਾਨੀ ਗਈਆ ਅਤੇ ਭਾਰੀ ਬਾਰਿਸ਼ ਹੋਣ ਕਰਕੇ ਖੇਤ ਪਾਣੀ ਨਾਲ ਭਰੇ ਹੋਏ ਹਨ।ਜਿਸ ਕਾਰਨ ਝੋਨੇ ਦੀ ਕਟਾਈ ਵੀ ਪਿਛੜ ਗਈ ਹੈ। ਅਜਿਹਾ ਹੋਣ ਕਰਕੇ ਤਕਰੀਬਨ ਭਾਰੀ ਜਮੀਨਾਂ ਵਿੱਚ 10 ਦਿਨ੍ਹ ਤੱਕ ਕੰਬਾਇਨ ਨਹੀਂ ਚੱਲ ਸਕਦੀ।
ਇਸ ਸਬੰਧੀ ਕਿਸਾਨ ਅਮਰੀਕ ਸਿੰਘ, ਕਰਨੈਲ ਸਿੰਘ, ਮੁਖਵਿੰਦਰ ਸਿੰਘ, ਸੁਖਦਰਸ਼ਨ ਸਿੰਘ ਆਦਿ ਨੇ ਦੱਸਿਆ ਕਿ ਇਸ ਵਾਰ ਬੇਮੌਸਮੀ ਬਾਰਿਸ਼ ਹੋਣ ਕਰਕੇ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਹੈ। ਜਿਵੇਂ ਕਿ ਖੜੀ ਫਸਲ ਖੇਤਾਂ ਵਿੱਚ ਡਿੱਗ ਪਈ ਹੈ ਅਤੇ ਪਾਣੀ ਉਨ੍ਹਾਂ ਦੇ ਦਾਣਿਆਂ ਦੇ ਉਪਰੋਂ ਦੀ ਲੰਘ ਗਿਆ ਹੈ। ਉਸ ਨਾਲ ਝੋਨੇ ਦਾ ਰੰਗ ਬਦਲ ਜਾਵੇਗਾ। ਜਿਸ ਕਰਕੇ ਸਾਨੂੰ ਮੰਡੀਆਂ ਵਿੱਚ ਜਿਨਸ ਵੇਚਣ ਸਮੇਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਹੁਣ ਠੰਡਾ ਮੌਸਮ ਹੋ ਗਿਆ ਹੈ। ਜਿਸ ਕਰਕੇ ਨਮੀ ਜਲਦੀ ਨਹੀਂ ਸੁਕੇਗੀ ਅਤੇ ਝੋਨੇਦੀ ਕਟਾਈ ਵੀ ਲੇਟ ਹੋ ਜਾਵੇਗੀ।ਜਿਸ ਕਰਕੇ ਅਸੀ ਕਣਕ ਦੀ ਹੋਣ ਵਾਲੀ ਬਿਜਾਈ ਅਗੇਤੇ ਬੀਜ ਨਹੀਂ ਵੇਚ ਸਕਦੇ। ਜਿਸ ਕਰਕੇ ਕਿਸਾਨ ਆਰਥਿਕ ਪੱਖੋਂ ਹੋਰ ਵੀ ਪੱਛੜ ਜਾਵੇਗਾ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਝੋਨੇ ਦੀ ਖਰੀਦ ਦੀ ਨਮੀ ਦੇ ਰਿਆਇਤ ਦੇਵੇ ਤਾਂ ਜੋ ਕਿਸਾਨਾਂ ਦੇ ਝੋਨੇ ਦੀ ਜਿਨਸ ਮੰਡੀਆਂ ਵਿੱਚ ਰੁਲੇ ਨਾ।


