ਹਫਤੇ ਵਿੱਚ ਦੋ ਵਾਰੀ ਹੋਈ ਸਰਦੂਲਗੜ੍ਹ ਹਲਕੇ ਦੇ ਪਿੰਡਾ ਵਿੱਚ ਗੜੇਮਾਰੀ ਤੇ ਬੇਮੌਸਮੀ ਬਰਸਾਤ
ਸਰਦੂਲਗੜ੍ਹ/ ਝੁਨੀਰ, ਗੁਰਦਾਸਪੁਰ, 30 ਮਾਰਚ (ਸਰਬਜੀਤ ਸਿੰਘ)— ਹਲਕਾ ਸਰਦੂਲਗੜ੍ਹ ਦੇ ਦਰਜਨਾ ਪਿੰਡਾ ਵਿੱਚ ਹਫਤੇ ਵਿੱਚ ਦੋ ਵਾਰੀ ਭਾਰੀ ਗੜੇਮਾਰੀ ਤੇ ਬਰਸਾਤ ਹੋ ਚੁੱਕੀ ਹੈ , ਜਿਸ ਨਾਲ ਫਸਲਾ ਦਾ ਭਾਰੀ ਨੁਕਸਾਨ ਹੋ ਚੁੱਕਿਆ ਤੇ ਹੁਕਮਰਾਨ ਕੁੰਭਕਰਨੀ ਨੀਦ ਸੌਹ ਰਹੇ ਹਨ , ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਪ੍ਰੈਸ ਬਿਆਨ ਰਾਹੀ ਕਰਦਿਆ ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਪੰਜਾਬ ਸਰਕਾਰ ਤੋ ਵਿਸੇਸ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨ ਮਜਦੂਰ ਪਰਿਵਾਰਾ ਨੂੰ ਢੁੱਕਵਾ ਮੁਆਵਜਾ ਦੇਣ ਦੀ ਮੰਗ ਕੀਤੀ । ਐਡਵੋਕੇਟ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਚੌਣਾ ਤੋ ਪਹਿਲਾ ਕਹਿੰਦੀ ਹੁੰਦੀ ਸੀ ਕਿ ਗਿਰਦਾਵਰੀ ਬਾਅਦ ਵਿੱਚ ਹੋਇਆ ਕਰੇਗੀ ਤੇ ਮੁਆਵਜਾ ਤੁਰੰਤ ਦਿੱਤਾ ਜਾਵੇਗਾ , ਪ੍ਰੰਤੂ ਹੁਣ ਪੀੜਤਾ ਦੀ ਸਾਰ ਲੈਣ ਵਾਲਾ ਕੋਈ ਨਹੀ।
ਉਨ੍ਹਾ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਦੇ ਦਿਲ ਵਿੱਚ ਕਿਸਾਨਾ ਪ੍ਰਤੀ ਰੱਤੀ ਭਰ ਵੀ ਹਮਦਰਦੀ ਹੈ ਤਾ ਵਿਸੇਸ ਗਿਰਦਾਵਰੀ ਕਰਵਾਉਣ ਦਾ ਹੁਕਮਨਾਮਾ ਜਾਰੀ ਕਰੇ ਤਾ ਬਰਬਾਦ ਫਸਲਾ ਦਾ ਢੁੱਕਵਾ ਮੁਆਵਜਾ ਦੇਣ ਤਾਂ ਪੀੜਤ ਪਰਿਵਾਰਾ ਦੇ ਜਖਮਾ ਤੇ ਮਲਮ ਲਾਈ ਜਾ ਸਕੇ।


