ਕਾਹਨੂੰਵਾਨ , ਗੁਰਦਾਸਪੁਰ, 29 ਮਾਰਚ (ਸਰਬਜੀਤ ਸਿੰਘ)— ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼੍ਰੀਮਤੀ ਪਰਮਜੀਤ ਦੀ ਅਗਵਾਈ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ. ਬਲਵਿੰਦਰ ਸਿੰਘ ਗਿੱਲ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਮਾਰਟ ਭੰਗਵਾਂ ਬਲਾਕ ਕਾਹਨੂੰਵਾਨ-2 ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ, ਮੈਗਾ ਮਾਪੇ ਅਧਿਆਪਕ ਮਿਲਣੀ , ਐਫ.ਐਲ.ਐੱਨ ਮੇਲਾ, ਗ੍ਰੈਜੂਏਸ਼ਨ ਸੈਰੇਮਨੀ ਕਰਵਾਈ ਗਈ। ਇਸ ਦੌਰਾਨ ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਰਣਜੀਤ ਕੌਰ ਨੇ ਦੱਸਿਆ ਕਿ ਵਿਭਾਗੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਕੂਲ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਤੇ ਵਧੀਆ ਕਾਰਗੁਜ਼ਾਰੀ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ। ਇਸ ਦੌਰਾਨ ਬੱਚਿਆਂ ਵੱਲੋਂ ਬਹੁਤ ਹੀ ਖੂਬਸੂਰਤ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਬਲਾਕ ਰੀਸੋਰਸ ਪਰਸਨ ਸ਼੍ਰੀ ਅਮਰਜੀਤ ਸਿੰਘ , ਸਾਬਕਾ ਸਰਪੰਚ ਰਣਜੀਤ ਸਿੰਘ, ਗੁਰਜੀਤ ਕੌਰ, ਨਿਰਮਲ ਕੌਰ ਜੀ ਸਟਾਫ ਮੈਬਰ ਪਰਮਜੀਤ ਕੌਰ ਸਮੇਤ ਸਮਾਜਿਕ ਭਾਈਚਾਰੇ ਲੋਕ ਹਾਜ਼ਰ ਸਨ। ਇਸ ਦੌਰਾਨ ਸਾਬਕਾ ਸਰਪੰਚ ਸ.ਰਣਜੀਤ ਸਿੰਘ ਵੱਲੋਂ ਸਮੂਹ ਬੱਚਿਆਂ ਨੂੰ ਫਰੂਟੀ ਅਤੇ ਚੋਕਲੇਟ ਵੀ ਦਿੱਤੇ ਗਏ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਪਰਿਵਾਰ ਵੱਲੋਂ ਸਕੂਲ ਨੂੰ ਬਹੁਤ ਸਹਿਯੋਗ ਦਿੰਦੇ ਹੋਏ ਪਿਛਲੇ ਸਮੇਂ ਵਿੱਚ ਵੀ ਸਕੂਲ ਨੂੰ ਵਾਟਰ ਪਿਊਰੀਫਾਇਰ, ਵਾਟਰ ਕੂਲਰ, ਇਨਵਰਟਰ, ਪੱਖੇ ਆਦਿ ਭੇਂਟ ਕੀਤੇ ਹਨ।
ਇਸ ਮੌਕੇ ਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਅਮਰਜੀਤ ਸਿੰਘ ਨੇ ਸਕੂਲ ਦੀਆਂ ਵਿਸ਼ੇਸ਼ ਪ੍ਰਾਪਤੀਆਂ ਨੂੰ ਦਸਦਿਆਂ ਹੋਇਆ ਇਸ ਸਕੂਲ ਵਿੱਚ ਵੱਧ ਤੋਂ ਵੱਧ ਨਵਾਂ ਦਾਖਲਾ ਕਰਵਾਉਣ ਲਈ ਅਪੀਲ ਕੀਤੀ। ਸ. ਰਣਜੀਤ ਸਿੰਘ ਜੀ ਵੱਲੋਂ ਵੀ ਸਕੂਲ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਮਾਪਿਆਂ ਨੂੰ ਜਾਗਰੂਕ ਕੀਤਾ ਅਤੇ ਵੱਧ ਤੋਂ ਵੱਧ ਲਾਭ ਲੈਣ ਲਈ ਕਿਹਾ। ਸਮੂਹ ਸਕੂਲ ਸਟਾਫ਼, SMC ਮੈਂਬਰਜ਼, ਸਮੂਹ ਵਿਦਿਆਰਥੀ ਅਤੇ ਉਹਨਾਂ ਦੇ ਮਾਪਿਆਂ ਵੱਲੋਂ ਬਹੁਤ ਬਹੁਤ ਧੰਨਵਾਦ ।ਸਕੂਲ ਇੰਚਾਰਜ ਮੈਡਮ ਰਣਜੀਤ ਕੌਰ ਨੇ ਸਭ ਨੂੰ ਸੰਬੋਧਨ ਕਰਦਿਆਂ ਹੋਇਆਂ ਮੁੱਖ ਮਹਿਮਾਨ , ਪਤਵੰਤੇ ਮਹਿਮਾਨਾਂ, SMC, ਸਮੂਹ ਮਾਪਿਆਂ ਦਾ ਸਕੂਲ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ। ਸਕੂਲ ਦੀਆਂ ਪ੍ਰਾਪਤੀਆਂ ਬਾਰੇ ਮਾਪਿਆਂ ਨੂੰ ਦੱਸਿਆ ਮਾਪਿਆਂ ਦੇ ਸਹਿਯੋਗ ਦੀ ਪ੍ਰਸੰਸ਼ਾ ਅਤੇ ਕੁੱਕਾਂ ਦੀਆਂ ਵਧੀਆ ਸੇਵਾਵਾਂ ਦੀ ਸ਼ਲਾਘਾ ਕੀਤੀ।



