ਰਤਨ ਟਾਟਾ ਹਰ ਵਰਗ ਲਈ ਪ੍ਰੇਰਨਾ ਸਰੋਤ ਸਨ, ਉਨ੍ਹਾਂ ਦਾ ਦੇਹਾਂਤ ਪੂਰੇ ਭਾਰਤ ਲਈ ਘਾਟਾ ਹੈ – ਇੰਜੀ.ਸੰਦੀਪ ਕੁਮਾਰ

ਗੁਰਦਾਸਪੁਰ

ਗੁਰਦਾਸਪੁਰ, 12 ਅਕਤੂਬਰ (ਸਰਬਜੀਤ ਸਿੰਘ) – ਪਰਮਸ੍ਰੀ ਰਤਨ ਟਾਟਾ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੀ.ਬੀ.ਏ ਇਨਫੋਟੈਕ ਦੇ ਐਮ.ਡੀ ਇੰਜੀ.ਸੰਦੀਪ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਦੇਹਾਂਤ ਸਮੁੱਚੇ ਭਾਰਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਹ ਹਰ ਵਰਗ ਲਈ ਪ੍ਰੇਰਨਾ ਸਰੋਤ ਸਨ।

ਇੰਜੀ ਸੰਦੀਪ ਕੁਮਾਰ ਨੇ ਕਿਹਾ ਕਿ ਪਦਮ ਭੂਸਣ ਸਤਿਕਾਰਯੋਗ ਰਤਨ ਟਾਟਾ ਜੀ ਦੇ ਦੇਹਾਂਤ ਦੀ ਖਬਰ ਬਹੁਤ ਹੀ ਦੁਖਦਾਈ ਹੈ। ਉਨ੍ਹਾਂ ਦੀ ਨਿਮਰਤਾ, ਦੂਰਅੰਦੇਸੀ ਅਤੇ ਅਗਵਾਈ ਨੇ ਦੇਸ ਨੂੰ ਨਵੀਂ ਦਿਸਾ ਦਿੱਤੀ। ਉਨ੍ਹਾਂ ਦਾ ਦੇਹਾਂਤ ਨਾ ਸਿਰਫ ਉਦਯੋਗ ਲਈ ਸਗੋਂ ਪੂਰੇ ਦੇਸ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਨੂੰ ਨਿਮਰਤਾ ਸਹਿਤ ਸਰਧਾਂਜਲੀ ਭੇਟ ਕਰਦਾ ਹੈ।
ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸੇ, ਉਹਨਾਂ ਦੇ ਪਰਿਵਾਰ ਅਤੇ ਪ੍ਰਸੰਸਕਾਂ ਨੂੰ ਬਲ ਬਖਸੇ। ਉਨ੍ਹਾਂ ਕਿਹਾ ਕਿ ਰਤਨ ਟਾਟਾ ਨੇ ਆਪਣਾ ਪੂਰਾ ਜੀਵਨ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਸੀ। ਗਰੀਬਾਂ ਦੀ ਸਹਾਇਤਾ ਲਈ ਜਿੱਥੇ ਕੋਈ ਨਹੀਂ ਸੀ ਉੱਥੇ ਰਤਨ ਟਾਟਾ ਹਾਜਰ ਸਨ। ਇੰਜੀ.ਸੰਦੀਪ ਕੁਮਾਰ ਨੇ ਕਿਹਾ ਕਿ ਰਤਨ ਟਾਟਾ ਸਿਰਫ ਇੱਕ ਨਾਮ ਨਹੀਂ ਸਨ, ਉਹ ਖੁਦ ਇੱਕ ਸਮਾਜ ਸਨ ਜੋ ਦੂਜਿਆਂ ਨੂੰ ਸਹੀ ਰਸਤਾ ਦਿਖਾਉਂਦੇ ਸਨ। ਉਨ੍ਹਾਂ ਦੀ ਦਰਿਆਦਿਲੀ ਅਤੇ ਸਖਸੀਅਤ ਦੀ ਨਾ ਸਿਰਫ ਦੇਸ ਦੇ ਲੋਕਾਂ ਨੇ ਪ੍ਰਸੰਸਾ ਕੀਤੀ ਬਲਕਿ ਉਨ੍ਹਾਂ ਨੇ ਵਿਦੇਸਾਂ ਵਿੱਚ ਵੀ ਬਹੁਤ ਨਾਮਣਾ ਖੱਟਿਆ। ਉਹਨਾਂ ਕਿਹਾ ਕਿ ਉਹ ਅਜਿਹੀ ਮਹਾਨ ਸਖਸੀਅਤ ਨੂੰ ਦਿਲੋਂ ਸਰਧਾਂਜਲੀ ਭੇਟ ਕਰਦੇ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਕਹਿੰਦੇ ਹਨ।

Leave a Reply

Your email address will not be published. Required fields are marked *