ਮਾਮਲਾ ਮਨੀਪੁਰ ਵਿਖੇ ਹੋਏ ਘਟਨਾ ਦੇ ਵਿਰੋਧ ਚ
ਗੁਰਦਾਸਪੁਰ, 24 ਜੁਲਾਈ (ਸਰਬਜੀਤ ਸਿੰਘ)—ਅੱਜ ਫੈਜਪੁਰਾ ਰੋਡ ਬਟਾਲਾ ਵਿਖੇ ਲਿਬਰੇਸ਼ਨ ਦਫ਼ਤਰ ਵਿਖੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਵਿਜੇ ਕੁਮਾਰ ਸੋਹਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਪੰਜਾਬ ਅਤੇ ਦੇਸ਼ ਦੀ ਰਾਜਨੀਤਕ ਸਥਿਤੀ ਉਪਰ ਚਰਚਾ ਕਰਦਿਆਂ ਪਾਰਟੀ ਦੇ ਜਿਲ੍ਹਾ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਭੁੰਬਲੀ, ਸੁਖਦੇਵ ਸਿੰਘ ਭਾਗੋਕਾਵਾਂ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਭਾਜਪਾ ਸਰਕਾਰ ਦੁਆਰਾ ਮਨੀਪੁਰ ਵਿਚ ਕਰਵਾਏ ਜਾ ਰਹੇ ਘੱਟ ਗਿਣਤੀਆਂ ਵਿਰੋਧੀ ਕੀਤੇ ਜਾ ਰਹੇ ਖ਼ੂਨੀ ਹਮਲਿਆਂ ਦੇ ਵਿਰੁੱਧ ਵਿਚ 24/25ਜੁਲਾਈ ਨੂੰ ਖ਼ਬੀਆਂ ਧਿਰਾਂ ਵਲੋਂ ਜਗਾ ਜਗਾ ਕਾਲ਼ੇ ਬਿਲੇ ਲਾਉਣ ਅਤੇ ਕਾਲੇ ਝੰਡਿਆਂ ਨਾਲ ਰੋਸ ਰੈਲੀਆਂ ਅਤੇ ਮੁਜ਼ਾਹਰੇ ਕੀਤੇ ਜਾਣਗੇ। ਆਗੂਆਂ ਕਿਹਾ ਕਿ ਬੀਤੇ ਢਾਈ ਮਹੀਨਿਆਂ ਤੋਂ ਮਨੀਪੁਰ ਵਿਚ ਖੂਨ ਦੀ ਹੋਲੀ ਖੇਡੀ ਜਾ ਰਹੀ ਹੈ ਪਰ ਮਨੀਪੁਰ ਅਤੇ ਕੇਂਦਰ ਦੀ ਭਾਜਪਾ ਸਰਕਾਰ, ਰੋਮ ਜਲ ਰਿਹਾ ਹੈ,ਪਰ ਨੀਰੋ ਬੰਸਰੀ ਵਜਾ ਰਿਹਾ ਹੈ,ਦਾ ਰੋਲ ਅਦਾ ਕਰ ਰਹੀ ਹੈ।ਜਿਸ ਤਰ੍ਹਾਂ ਮਨੀਪੁਰ ਵਿਚ ਘੱਟ ਗਿਣਤੀ ਫਿਰਕੇ ਨਾਲ ਸਬੰਧਿਤ ਔਰਤਾਂ ਨੂੰ ਬੇਇਜ਼ਤ ਕਰਨ ਦੀਆਂ ਵੀਡੀਓਜ਼ ਸਾਹਮਣੇ ਆਈਆਂ ਹਨ ਮਨੁੱਖੀ ਸਮਾਜ ਵਿੱਚ ਤਾਂ ਕੀ ਜਨਵਰਾਂ ਦੇ ਸਮਾਜ ਵਿੱਚ ਵੀ ਇਸ ਤਰ੍ਹਾਂ ਨਹੀਂ ਵਾਪਰ ਸਕਦਾ। ਇਨਾਂ ਘਟਨਾਵਾਂ ਨੇ ਦੁਨੀਆ ਭਰ ਵਿੱਚ ਮੋਦੀ ਸਰਕਾਰ ਅਤੇ ਆਰ ਐਸ ਐਸ ਦੇ ਜਾਲਮ ਰਾਜ ਨੂੰ ਬੇਪਰਦ ਕਰ ਦਿੱਤਾ ਹੈ। ਅਫਸੋਸ ਇਸ ਗੱਲ ਦਾ ਹੈ ਕਿ ਇਸ ਭਿਆਨਕ ਘਟਨਾ ਕ੍ਰਮ ਬਾਬਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੂੰਹ ਖੋਲ੍ਹਣ ਦੀ ਵੀ ਜ਼ਰੂਰਤ ਨਹੀਂ ਸਮਝੀ ਜਦੋਂ ਕਿ ਸਾਰਾ ਦੇਸ ਮਨੀਪੁਰ ਦੀਆਂ ਘਟਨਾਵਾਂ ਵਾਪਰਨ ਕਾਰਨ ਸ਼ਰਮਸ਼ਾਰ ਮਹਿਸੂਸ ਕਰ ਰਿਹਾ ਹੈ। ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਮਨੀਪੁਰ ਦੀ ਸਰਕਾਰ ਨੂੰ ਫੌਰੀ ਚਲਦਾ ਕੀਤਾ ਜਾਵੇ। ਮੀਟਿੰਗ ਨੇ ਕੇਂਦਰ ਸਰਕਾਰ ਵਲੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਚੋਂ ਹਰਿਆਣੇ ਨੂੰ ਵਿਧਾਨ ਸਭਾ ਬਨਾਉਣ ਲਈ ਦੱਸ ਏਕੜ ਜ਼ਮੀਨ ਦੇਣ ਉਪਰ ਮਾਨ ਸਰਕਾਰ ਦੀ ਚੁਪੀ ਦੀ ਨਿਖੇਦੀ ਕਰਦਿਆਂ,ਇਹ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਗਈ ਅਤੇ ਇਸ ਫੈਸਲੇ ਨੂੰ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਦੱਸਿਆ ਗਿਆ। ਮੀਟਿੰਗ ਵਿੱਚ ਅਸ਼ਵਨੀ ਕੁਮਾਰ ਲੱਖਣਕਲਾਂ, ਪਿੰਟਾ ਤਲਵੰਡੀ ਭਰਥ, ਦਲਬੀਰ ਭੋਲਾ, ਕੁਲਦੀਪ ਰਾਜੂ, ਸੁਖਵੰਤ ਸਿੰਘ ਹਜਾਰਾ, ਬਲਬੀਰ ਸਿੰਘ ਉਚਾਧਕਾਲਾ, ਰਣਜੀਤ ਕੌਰ ਡੰਡਵ, ਬਾਲਕ੍ਰਿਸ਼ਨ ਪਾਲਾ ਅਤੇ ਗੁਰਦੀਪ ਕਾਮਲਪੁਰਾ ਹਾਜਰ ਸਨ


