ਪੰਜਾਬ ਸਰਕਾਰ ਤੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਿਆ ਮੁਆਵਜ਼ਾ ਦੇਣ ਅਤੇ ਇੱਕ ਇੱਕ ਨੌਕਰੀ ਦੇਣ ਦੀ ਮੰਗ- ਕਾਮਰੇਡ ਬੱਖਤਪੁਰਾ

ਗੁਰਦਾਸਪੁਰ


ਗੁਰਦਾਸਪੁਰ, 5 ਜਨਵਰੀ ( ਸਰਬਜੀਤ ਸਿੰਘ)– ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਖੰਨਾ ਚਮਾਰਾਂ ਵਿਖੇ ਤਿੰਨ ਨਵੰਬਰ 2009 ਨੂੰ ਐਸਜੀਪੀਸੀ ਦੀ ਹਥਿਆਰ ਬੰਦ ਟਾਸਕ ਫੋਰਸ ਅਤੇ ਪੁਲਸ ਪਾਰਟੀ ਦੇ ਸਾਂਝੇ ਐਕਸ਼ਨ ਵਿੱਚ ਸ਼ਹੀਦ ਕੀਤੇ ਗਏ ਮੁਜਾਰੇ ਕਿਸਾਨ ਬਲਵਿੰਦਰ ਸਿੰਘ ਅਤੇ ਕਸ਼ਮੀਰ ਸਿੰਘ ਦਾ ਸ਼ਹੀਦੀ ਦਿਨ ਮਨਾਇਆ ਗਿਆ। ਸ਼ਹੀਦੀ ਕਾਨਫਰੰਸ ਵਿੱਚ ਬੋਲਦਿਆਂ ਆਲ ਇੰਡੀਆ ਕਿਸਾਨ ਸਭਾ ਦੇ ਸੂਬਾਈ ਆਗੂ ਗੁਲਜਾਰ ਸਿੰਘ ਬਸੰਤਕੋਟ , ਦਿਲਬਾਗ ਸਿੰਘ ਡੋਗਰ,ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਭਾਗੋ ਕਾਵਾਂ, ਅਸ਼ਵਨੀ ਕੁਮਾਰ ਲੱਖਣ ਕਲਾਂ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਕਰੀਬ 8 ਦਹਾਕਿਆਂ ਤੋਂ ਐਸਜੀਪੀਸੀ ਦੀ ਜਮੀਨ ਨੂੰ ਆਬਾਦ ਕਰਕੇ ਇੱਥੇ ਵਸੇ ਮੁਜਾਰੇ ਕਿਸਾਨਾਂ ਨੂੰ ਉਜਾੜਨ ਲਈ ਐਸ ਜੀ ਪੀ ਸੀ ਨੇ 3 ਨਵੰਬਰ 2009 ਨੂੰ ਹਥਿਆਰਬੰਦ ਹਮਲਾ ਕਰ ਦਿੱਤਾ ਸੀ ਜਿਸ ਦਾ ਮੁਜਾਰਿਆ ਨੇ ਸਖਤ ਵਿਰੋਧ ਕੀਤਾ ਅਤੇ ਦੋ ਮੁਜਾਰੇ ਮੌਕੇ ਤੇ ਮਾਰੇ ਗਏ, ਜਿਨਾਂ ਦੀ ਮੌਤ ਬਾਬਤ ਕਰੀਬ ਦੋ ਦਰਜਨ ਐਸ ਜੀ ਪੀਸੀ ਦੇ ਅਹੁਦੇਦਾਰਾਂ ਤੇ ਮੁਲਾਜ਼ਮਾਂ ਖਿਲਾਫ 302 ਦਾ ਪਰਚਾ ਦਰਜ ਹੋਇਆ ਸੀ ਅਤੇ ਆਖਰ ਐਸਜੀਪੀਸੀ ਨੇ ਮੁਜਾਰਿਆਂ ਦੀ ਜਥੇਬੰਦੀ ਨਾਲ ਹਰ ਸਾਲ 5 ਫੀਸਦ ਵਾਧੇ ਨਾਲ 2500 ਰੁਪਏ ਸਲਾਨਾ ਠੇਕਾ ਲੈਣ ਦਾ ਅਦਾਲਤੀ ਸਮਝੌਤਾ ਕਰ ਲਿਆ ਸੀ ਪਰ ਇਸ ਦੇ ਬਾਵਜੂਦ ਵੀ ਐਸਜੀਪੀਸੀ ਦੀ ਪ੍ਰਬੰਧਕ ਕਮੇਟੀ ਮੁਜ਼ਾਰਿਆਂ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਹੀ ਅਤੇ ਅਦਾਲਤੀ ਚੱਕਰਾਂ ਵਿੱਚ ਫਸਾ ਰਹੀ ਹੈ ਜੋ ਬਰਦਾਸ਼ਤ ਨਹੀ‌‌ ਕੀਤਾ ਜਾਵੇਗਾ। ਆਗੂਆਂ 4 ਜਨਵਰੀ ਨੂੰ ਟੋਹਾਣੇ ਦੀ ਕਿਸਾਨ ਪੰਚਾਇਤ‌ ਵਿੱਚ ਸ਼ਾਮਿਲ ਹੋਣ ਜਾਂਦਿਆਂ ਤਿੰਨ ਔਰਤ ਕਿਸਾਨਾਂ ਦੇ ਮਾਰੇ ਜਾਣ ਅਤੇ ਬਹੁਤ ਸਾਰਿਆਂ ਦੇ ਜਖਮੀ ਹੋਣ ਉਪਰੰਤ ਕਿਸਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਪੰਜਾਬ ਸਰਕਾਰ ਤੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਿਆ ਮੁਆਵਜ਼ਾ ਦੇਣ ਅਤੇ ਇੱਕ ਇੱਕ ਨੌਕਰੀ ਦੇਣ ਦੀ ਮੰਗ ਕੀਤੀ । ਮੁਜਾਰੇ ਸ਼ਹੀਦ ਕਿਸਾਨਾਂ ਸਮੇਤ ਸ਼ਹੀਦ ਔਰਤਾਂ ਨੂੰ ਸ਼ਰਧਾਂਜਲੀ ਭੇਟ ਗਈ ।ਆਗੂਆਂ ਪੰਜਾਬ ਅੰਦਰ ਲਗਾਤਾਰ ਨਸ਼ਿਆਂ ਦੇ ਚੱਲ ਰਹੇ ਬੋਲ ਬਾਲੇ ਅਤੇ ‌ਖਰਾਬ ਹੋ ਰਹੀ ਅਮਨ ਕਾਨੂੰਨ ਦੀ ਹਾਲਤ ਲਈ ਮਾਨ ਸਰਕਾਰ ਨੂੰ ਦੋਸ਼ੀ ਦੱਸ ਦਿਆ‌ ਮੋਦੀ ਸਰਕਾਰ ਤੇ ਦੋਸ਼ ਲਾਏ ਕਿ ਸਰਕਾਰ ਦੇਸ਼ ਅੰਦਰ ਗਰੀਬੀ ,ਬੇਰੁਜ਼ਗਾਰੀ ਮਹਿੰਗਾਈ ਅਤੇ ਮਜ਼ਦੂਰਾਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ ਦੇਸ਼ ਅੰਦਰ ਫਿਰਕੂ ਪਾੜਾ ਪਾ ਰਹੀ ਹੈ। ਮੋਦੀ ਸਰਕਾਰ ਵਿਰੋਧੀ ਪਾਰਟੀਆਂ ਅਤੇ ਆਪਣੀਆਂ ਭਾਈਵਾਲ ਪਾਰਟੀਆਂ ਦੇ ਮੈਂਬਰ ਪਾਰਲੀਮੈਂਟਾ ਨੂੰ ਤੋੜ ਕੇ ਕੇਂਦਰ ਵਿੱਚ ਆਪਣੀ ਸਥਾਈ ਸਰਕਾਰ ਬਣਾਉਣ ਦੇ ਯਤਨਾਂ ਵਿੱਚ ਲੱਗੀ ਪਈ ਹੈ। ਕਾਨਫਰੰਸ ਵਿੱਚ ਗੁਰਦੀਪ ਸਿੰਘ ਕਾਮਲਪੁਰ, ਮਾਸਟਰ ਲਖਵਿੰਦਰ ਸਿੰਘ ਸਿੱਧੂ ਰੋਸਾ, ਜੋਗਿੰਦਰ ਪਾਲ ਲੇਹਲ, ਦਲਬੀਰ ਭੋਲਾ ਮਲਕਵਾਲ, ਪ੍ਰੇਮ ਮਸੀਹ ਸੋਨਾ, ਬਚਨ ਸਿੰਘ ਤੇਜਾ ਕਲਾਂ ,ਮਨਜੀਤ ਸਿੰਘ ਖਹਿਰਾ, ਸੱਤਾ ਛੀਨਾ, ਅਰਜਨ ਸਿੰਘ ਅਤੇ ਕੁਲਵੰਤ ਸਿੰਘ ਰਾਮਦਵਾਲੀ ਸ਼ਾਮਿਲ ਸਨ।

Leave a Reply

Your email address will not be published. Required fields are marked *