ਗੁਰਦਾਸਪੁਰ, 24 ਮਾਰਚ (ਸਰਬਜੀਤ ਸਿੰਘ)– ਭਾਰਤ ਦੀ ਉੱਚ ਅਦਾਲਤ ਮਾਨਯੋਗ ਸੁਪਰੀਮ ਕੋਰਟ ਨੇ ਅੱਜ ਇੱਕ ਜਨ ਹਿੱਤ ਪਟੀਸ਼ਨ ਤੇ ਸੁਣਵਾਈ ਕਰਦਿਆਂ ਧਰਮ ਪਰਿਵਰਤਨ ਕਰਨ ਵਾਲਿਆਂ ਨੂੰ ਵੱਡੀ ਨਸੀਹਤ ਦਿੰਦਿਆਂ ਸਪਸ਼ਟ ਕਰ ਦਿੱਤਾ ਹੈ ਕਿ ! ਜੇ ਕੋਈ ਵਿਅਕਤੀ ਆਪਣਾ ਪਰਮਾਤਮੀ ਧਰਮ ਪਰਿਵਰਤਨ ਛੱਡ ਕੇ ਨਿੱਜੀ ਹਿੱਤਾਂ ਖਾਤਰ ਇਸਾਈ ਧਰਮ ਅਪਨਾਉਂਦਾ ਹੈ, ਤਾਂ ਉਸ ਦਾ ਸਡਿਉਲ ਕਾਸਟ ਦਰਜਾ ਖਤਮ ਕਰ ਦਿੱਤਾ ਜਾਵੇਗਾ ਅਤੇ ਉਹ ਐਸ ਸੀ ਦਰਜੇ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤ ਪ੍ਰਾਪਤ ਕਰਨ ਦਾ ਹੱਕਦਾਰ ਨਹੀਂ ਹੋਏਗਾ ? ਮਾਨਯੋਗ ਸੁਪਰੀਮ ਕੋਰਟ ਨੇ ਆਪਣੇ ਫੈਸਲੇ’ਚ ਇਹ ਵੀ ਕਿਹਾ ਕਿ ਹਿੰਦੂ-ਸਿੱਖ ਅਤੇ ਬੁਧ ਧਰਮ ਨਾਲ ਸਬੰਧਤ ਐਸ ਸੀ ਲੋਕ ਹੀ ਇਨ੍ਹਾਂ ਸਹੂਲਤਾਂ ਦੇ ਹੱਕਦਾਰ ਹੋਣਗੇ,ਇਹ ਇਤਿਹਾਸਕ ਦੂਰਦਰਸ਼ੀ ਵਾਲਾਂ ਫੈਸਲਾ ਸੁਪਰੀਮ ਕੋਰਟ ਨੇ ਇੱਕ ਜਨ ਹਿੱਤ ਪਟੀਸ਼ਨ ਤੇ ਸੁਣਵਾਈ ਕਰਦਿਆਂ ਕੀਤਾ, ਜਿਸ ਵਿੱਚ ਧਰਮ ਪਰਿਵਰਤਨ ਕਰਕੇ ਈਸਾਈ ਬਣੇ ਵਿਅਕਤੀ ਨੇ ਸਡਿਉਲ ਕਾਸਟ ਦਰਜ਼ਾ ਸਹੂਲਤਾਂ ਪ੍ਰਾਪਤ ਕਰਨ ਲਈ ਪਟੀਸ਼ਨ ਪਾਈ ਸੀ ਤੇ ਸੁਪਰੀਮ ਕੋਰਟ ਨੇ ਸਪੱਸ਼ਟ ਕਰ ਦਿੱਤਾ ! ਕਿ ਉਸ ਨੇ ਧਰਮ ਪਰਿਵਰਤਨ ਕਰਕੇ ਆਪਣੇ ਸਡਿਉਲ ਕਾਸਟ ਦਰਜ਼ੇ ਨੂੰ ਮਿਲਣ ਵਾਲੀਆਂ ਸਹੂਲਤਾਂ ਦੇ ਸਾਰੇ ਹੱਕ ਖ਼ਤਮ ਕਰ ਲਏ ਹਨ ? ਇਸ ਕਰਕੇ ਉਹਨਾਂ ਦੀ ਪਟੀਸ਼ਨ ਰੱਦ ਕੀਤੀ ਜਾਂਦੀ ਹੈ, ਧਰਮ ਪਸੰਦ ਲੋਕਾਂ ਵੱਲੋਂ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਅਤੇ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾਂ ਫੈਸਲਾ ਮੰਨਦਿਆਂ ਸਪੱਸ਼ਟ ਕੀਤਾ ਰਿਹਾ ਕਿ ਇਸ ਫੈਸਲੇ ਨਾਲ ਧੜਾ ਧੜਾ ਹੋ ਰਹੇ ਧਰਮ ਪਰਿਵਰਤਨ ਵਾਲੇ ਵਰਤਾਰੇ ਨੂੰ ਠੱਲ੍ਹ ਪਾਈ ਜਾ ਸਕਦੀ ਹੈ, ਜਦੋਂ ਇਸ ਫੈਸਲੇ ਸਬੰਧੀ ਐਸ ਜੀ ਪੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕੁਝ ਨਹੀਂ ਦੱਸਿਆ?ਅਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਬਿਆਨ ਆਇਆ ਹੈ ਜਦੋਂ ਕਿ ਧਰਮ ਪਰਵਰਤਨ ਨੂੰ ਠੱਲ੍ਹ ਪਾਉਣ ਲਈ ਇਹ ਬਹੁਤ ਮਹੱਤਵਪੂਰਨ ਫੈਸਲਾ ਹੈ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਭਾਰਤ ਦੀ ਉੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਧਰਮ ਪਰਿਵਰਤਨ ਕਰਨ ਵਾਲਿਆਂ ਦਾ ਐਸ ਸੀ ਦਰਜ਼ਾ ਖਤਮ ਕਰਨ ਵਾਲੇ ਇਤਿਹਾਸਕ ਫੈਸਲੇ ਦਾ ਸਵਾਗਤ ਕਰਦੀ ਹੈ,ਕਿਉਂਕਿ ਇਸ ਨਾਲ ਧਰਮ ਪਰਿਵਰਤਨ ਕਰਨ ਵਾਲਿਆਂ ਨੂੰ ਸੌਂ ਵਾਰ ਸੋਚਣਾ ਪਵੇਗਾ ਅਤੇ ਇਸ ਫੈਸਲੇ ਨਾਲ ਧਰਮ ਪਰਿਵਰਤਨ ਕਰਨ ਵਾਲੇ ਰੱਬ ਵਿਰੋਧੀ ਵਰਤਾਰੇ ਨੂੰ ਠੱਲ੍ਹ ਵੀ ਪਵੇਗੀ,ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮਾਨਯੋਗ ਉਚ ਅਦਾਲਤ ਸੁਪਰੀਮ ਕੋਰਟ ਵੱਲੋਂ ਧਰਮ ਪਰਿਵਰਤਨ ਕਰਨ ਵਾਲਿਆਂ ਦਾ ਸਡਿਉਲਕਾਸਟ ਦਰਜ਼ਾ ਦਰਜ਼ਾ ਖਤਮ ਕਰਨ ਵਾਲੇ ਇਤਿਹਾਸਕ ਫੈਸਲੇ ਦਾ ਸਵਾਗਤ ਅਤੇ ਇਸ ਨੂੰ ਸਮੇਂ ਦੀ ਲੋੜ ਵਾਲਾਂ ਸ਼ਲਾਘਾਯੋਗ ਤੇ ਲੋਕਾਂ ਦੀ ਮੰਗ ਵਾਲਾਂ ਫੈਸਲਾ ਦੱਸਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਕਿਹਾ ਰੱਬ ਨੇ ਮਨੁੱਖ ਨੂੰ ਜੇਹੜੇ ਧਰਮ ਵਿੱਚ ਪੈਦਾ ਕੀਤਾ ਹੈ, ਉਸ ਨੂੰ’ ਉਸੇ ਹੀ ਧਰਮ ਵਿੱਚ ਰਹਿਣਾ ਚਾਹੀਦਾ ਹੈ,ਜਦੋਂ ਕਿ ਬਹੁਤ ਸਾਰੇ ਲੋਕ ਆਪਣੇ ਨਿੱਜੀ ਹਿੱਤਾਂ ਅਤੇ ਲਾਲਚ ਕਰਕੇ ਧਰਮ ਪਰਵਰਤਨ ਰਾਹੀਂ ਈਸਾਈ ਧਰਮ ਅਪਨਾ ਰਹੇ ਹਨ ਅਤੇ ਆਪਣੀਆਂ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੇ ਸਡਿਉਲ ਕਾਸਟ ਦਰਜ਼ ਗੁਵਾਂ ਬੈਠਦੇ ਹਨ, ਭਾਈ ਖਾਲਸਾ ਨੇ ਕਿਹਾ ਧਰਮ ਪ੍ਰਵਰਤਨ ਵਰਗੇ ਰੱਬ ਵਿਰੋਧੀ ਵਰਤਾਰੇ ਨੂੰ ਠੱਲ ਪਾਉਣੀ ਸਮੇਂ ਦੀਆਂ ਸਰਕਾਰਾਂ ਦੀ ਵੱਡੀ ਡਿਊਟੀ ਬਣਦੀ ਹੈ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਮਾਨਯੋਗ ਸੁਪਰੀਮ ਕੋਰਟ ਨੇ ਇਹ ਫੈਸਲਾ ਬਹੁਤ ਹੀ ਮਹੱਤਵਪੂਰਨ ਇਤਿਹਾਸਕ ਫੈਸਲਾ ਲਿਆ ਹੈ ਕਿਉਂਕਿ ਅੱਜ ਕੱਲ੍ਹ ਆਪਣੀਆਂ ਨਿੱਜੀ ਸਹੂਲਤਾਂ ਲਈ ਧਰਮ ਪਰਿਵਰਤਨ ਦਾ ਮੁੱਦਾ ਬਹੁਤ ਹੀ ਖਤਰਨਾਕ ਤੇ ਰੱਬ ਵਿਰੋਧੀ ਬਣਿਆਂ ਹੋਇਆ ਹੈ, ਇਸ ਕਰਕੇ ਆਲ ਇੰਡੀਆਂਂ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸੁਪਰੀਮ ਦੇ ਇਸ ਫੈਸਲੇ ਦਾ ਸਵਾਗਤ ਕਰਦੀ ਹੈ ,ਉਥੇ ਧਰਮ ਪਰਿਵਰਤਨ ਕਰਨ ਵਾਲਿਆਂ ਨੂੰ ਅਪੀਲ ਕਰਦੀ ਹੈ ਕਿ ਧਰਮ ਪਰਿਵਰਤਨ ਕਰਕੇ ਈਸਾਈ ਧਰਮ ਅਪਨਾਉਣ ਵਾਲੇ ਰੱਬ ਵਿਰੋਧੀ ਵਰਤਾਰੇ ਨੂੰ ਤਿਆਗਿਆ ਜਾਵੇ ,ਕਿਉਂਕਿ ਇਸ ਨਾਲ ਸਰਕਾਰ ਵੱਲੋ ਦਿਤਾ ਸਡਿਉਲ ਕਾਸਟ ਦਰਜਾ ਖਤਮ ਹੋ ਸਕਦਾ ਹੈ ਤੇ ਕੋਈ ਸਹੂਲਤ ਪ੍ਰਾਪਤ ਨਹੀਂ ਹੋਵੇਗੀ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸੁਪਰੀਮ ਕੋਰਟ ਇਸ ਫੈਸਲੇ ਦਾ ਸਵਾਗਤ ਕਰਦੀ ਹੈ ਕਿਉਂਕਿ ਇਸ ਨਾਲ ਧਰਮ ਪਰਵਰਤਨ ਵਾਲੇ ਵਰਤਾਰੇ ਨੂੰ ਰੋਕਿਆ ਜਾ ਸਕਦਾ ਹੈ ਇਸ ਮੌਕੇ ਤੇ ਬਹੁਤ ਸਾਰੇ ਫੈਡਰੇਸ਼ਨ ਵਰਕਰ ਵੀ ਹਾਜ਼ਰ ਸਨ ।।


