ਗੁਰਦਾਸਪੁਰ, 27 ਜੁਲਾਈ (ਸਰਬਜੀਤ ਸਿੰਘ)–ਉਪ ਮੰਡਲ ਅਫਸਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸ਼ਹਿਰੀ ਜਤਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਪਾਵਰਕਾਮ ਦੇ ਉਚ ਅਧਿਕਾਰੀ ਇੰਜੀਨੀਅਰ ਕੁਲਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ ਤਹਿਤ 11 ਕੇ.ਵੀ ਤ੍ਰਿਮੋ ਰੋਡ ਫੀਡਰ ਅਤੇ 11 ਕੇ.ਵੀ ਸਿਟੀ ਫੀਡਰ ਅਧੀਨ ਆਉਂਦੇ ਏਰੀਆ ਦੀ ਬਿਜਲੀ ਸਪਲਾਈ 11 ਕੇ.ਵੀ ਤਿੱਬੜੀ ਰੋਡ ਫੀਡਰ ਨੂੰ ਬਾਈਫਰਕੇਟ ਕਰ ਕੇ ਨਵਾਂ 11 ਕੇ.ਵੀ ਤ੍ਰਿਮੋ ਰੋਡ ਫੀਡਰ ਉਸਾਰਨ ਦੇ ਕੰਮ ਦੀ ਪ੍ਰਗਤੀ ਦੇ ਕਾਰਨ 27 ਜੁਲਾਈ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਜੇਕਰ ਮੌਸਮ ਸਾਫ ਰਿਹਾ ਤਾਂ ਬੰਦ ਰਹੇਗੀ।
ਉਨ੍ਹਾੰ ਦੱਸਿਆ ਕਿ ਇੰਨ੍ਹਾਂ ਫੀਡਰਾਂ ਅਧੀਨ ਆਉਂਦਾ ਏਰੀਆ ਪ੍ਰੇਮ ਨਗਰ ਬਾਈਪਾਸ ਤੱਕ, ਮੇਨ ਬਾਜਾਰ, ਲਾਇਬ੍ਰੇਰੀ ਰੋਡ, ਨਿਊ ਗੀਤਾ ਭਵਨ ਰੋਡ ਡਾ. ਓਬਰਾਏ ਹਸਪਤਾਲ ਤੱਕ, ਤ੍ਰਿਮੋ ਰੋਡ, ਸੰਤ ਨਗਰ ਤੋਂ ਹੱਲਾ ਮੋੜ ਤੱਕ, ਬਹਿਰਾਮਪੁਰ ਤੋਂ ਬਾਗ ਤੱਕ, ਪੁਰਾਣੀ ਸਬਜੀ ਮੰਡੀ ਜੀਟੀ ਰੋਡ ਤੋਂ ਡਾਕਖਾਨਾ ਚੌਂਕ, ਜੇਲ੍ਹ ਰੋਡ ਤੇ ਪੈਂਦੀਆ ਸਰਕਾਰੀ ਕੋਠੀਆ, ਕਾਲਜ ਰੋਡ, ਸੰਤ ਨਗਰ, ਗੋਪਾਲ ਨਗਰ, ਕ੍ਰਿਸ਼ਨਾ ਨਗਰ, ਬਾਠ ਵਾਲੀ ਗਲੀ ਆਦਿ ਏਰੀਆ ਦੀ ਬਿਜਲੀ ਸਪਲਾਈ ਬੰਦ ਰਹੇਗੀ।


