ਇੰਜੀ. ਬੋਪਰਾਏ ਵੱਲੋਂ ਪਾਵਰਕਾਮ ਚ ਵਧੀਆ ਸੇਵਾਵਾਂ ਦੇਣ ਬਦਲੇ ਜੇ.ਈ ਰਾਜ ਕੁਮਾਰ ਨੂੰ ਕੀਤਾ ਸਨਮਾਨਿਤ

ਗੁਰਦਾਸਪੁਰ

ਗੁਰਦਾਸਪੁਰ, 27 ਜੁਲਾਈ (ਸਰਬਜੀਤ ਸਿੰਘ)–ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੁੱਖ ਇੰਜੀ./ਸੰਚਾਲਕ ਹਲਕਾ ਗੁਰਦਾਸਪੁਰ ਇੰਜੀ. ਅਰਵਿੰਦਰਜੀਤ ਸਿੰਘ ਬੋਪਰਾਏ ਵੱਲੋਂ ਪਾਵਰਕਾਮ ਦੇ ਵਧੀਆ ਸੇਵਾਵਾਂ ਦੇਣ ਲਈ ਅਧਿਕਾਰੀ/ਕਰਮਚਾਰੀਆਂ ਦਾ ਸਨਮਾਨ ਕੀਤਾ ਗਿਆ। ਜਿਸ ਵਿੱਚ ਰਾਜ ਕੁਮਾਰ ਜੇ.ਈ ਦਿਹਾਤੀ ਉਪ ਮੰਡਲ ਗੁਰਦਾਸਪੁਰ ਦਾ ਨਾਮ ਵੀ ਸਨਮਾਨ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਇੰਜੀ. ਬੋਪਰਾਏ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕਰਨ ਦੇ ਨਾਲ ਵਿਭਾਗ ਵੱਲੋਂ ਸਨਮਾਨ ਪੱਤਰ ਵੀ ਦਿੱਤਾ ਗਿਆ ਹੈ।

ਇਸ ਮੌਕੇ ਇੰਜੀ. ਕੁਲਦੀਪ ਸਿੰਘ ਵਧੀਕ ਨਿਗਰਾਨ ਸੰਚਾਲਕ ਮੰਡਲ ਗੁਰਦਾਸਪੁਰ, ਇੰਜੀ. ਹਿਰਦੈਪਾਲ ਸਿੰਘ ਬਾਜਵਾ ਉਪ ਮੰਡਲ ਅਫਸਰ ਸਵਰਬਨ, ਹਲਕਾ ਸੁਪਰਡੈਂਟ ਗੁਰਜੀਤ ਸਿੰਘ ਘੁੰਮਣ ਵੀ ਮੌਜੂਦ ਸਨ।

Leave a Reply

Your email address will not be published. Required fields are marked *