ਗੁਰਦਾਸਪੁਰ, 21 ਮਾਰਚ (ਸਰਬਜੀਤ ਸਿੰਘ)– ਅੱਜ ਪੰਜਾਬ ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ ਡਾਕਟਰ ਗਗਨਦੀਪ ਸਿੰਘ ਨੇ ਮੰਤਰੀ ਲਾਲ ਜੀਤ ਭੁੱਲਰ ਦੇ ਤੰਗ ਪ੍ਰੇਸਾਨ ਕਰਨ ਬਦਲੇ ਜ਼ਹਿਰ ਨਿਗਲ ਕੇ ਆਤਮ ਹੱਤਿਆਂ ਕਰ ਲੈ ਜਾਣ ਵਾਲੀ ਮੱਦ ਭਾਗੀਂ ਘਟਨਾ ਨੇ ਸਰਕਾਰ ਵਾਸਤੇ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ ਅਤੇ ਇਸ ਘਟਨਾ ਲਈ ਮੁੱਖ ਜ਼ਿੰਮੇਵਾਰ ਸਮਝੇਂ ਜਾਂਦੇ ਮੰਤਰੀ ਲਾਲ ਜੀਤ ਭੁੱਲਰ ਦਾ ਅਸਤੀਫਾ ਲੈ ਲਿਆ ਗਿਆ ਹੈ ਅਤੇ ਇਸ ਸਾਰੇ ਮਾਮਲੇ ਦੇ ਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਜਾਂਚ ਦੇ ਹੁਕਮ ਦੇ ਦਿੱਤੇ ਹਨ ,ਪਰ ਪੀੜਤ ਪਰਿਵਾਰ ਅਤੇ ਵਿਰੋਧੀ ਧਿਰ ਦੇ ਆਗੂ ਇਸ ਤੇ ਸੰਤੁਸ਼ਟ ਨਹੀਂ ? ਤੇ ਮੰਗ ਕਰ ਰਹੇ ਹਨ ਕਿ ਮੰਤਰੀ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਮੰਤਰੀ ਲਾਲ ਜੀਤ ਭੁੱਲਰ ਤੇ ਕਤਲ ਦਾ ਪਰਚਾ ਦਰਜ ਕਰਨ ਦੇ ਨਾਲ ਨਾਲ ਮੰਤਰੀ ਦੀ ਜਾਇਦਾਦ ਦੀ ਜਾਂਚ ਕਰਵਾਈ ਜਾਵੇ, ਭਾਵੇਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਖ਼ਤ ਕਾਰਵਾਈ ਕਰਦਿਆਂ ਜਿਥੇ ਮੰਤਰੀ ਲਾਲ ਜੀਤ ਭੁੱਲਰ ਦਾ ਅਸਤੀਫ਼ਾ ਲੈ ਲਿਆ ਹੈ ਉਥੇ ਪੰਜਾਬ ਦੇ ਮੁੱਖ ਸਕੱਤਰ ਨੂੰ ਇਸ ਮਾਮਲੇ ਦੀ ਪੂਰੀ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਹਨ ,ਪਰ ਪੀੜਤ ਪਰਿਵਾਰ ਅਤੇ ਵਿਰੋਧੀ ਇਸ ਤੇ ਸੰਤੁਸ਼ਟ ਨਹੀਂ ? ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜ਼ਿਲ੍ਹਾ ਮੈਨੇਜਰ ਡਾਕਟਰ ਗਗਨਦੀਪ ਸਿੰਘ ਵੱਲੋਂ ਆਤਮਾ ਹੱਤਿਆ ਕਰਨ ਵਾਲੀ ਘਟਨਾ ਤੇ ਪੀੜਤ ਪਰਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਪੀੜਤ ਪਰਿਵਾਰ ਅਤੇ ਵਿਰੋਧੀ ਧਿਰ ਦੀ ਮੰਗ ਅਨੁਸਾਰ ਮੰਤਰੀ ਲਾਲ ਜੀਤ ਭੁੱਲਰ ਅਤੇ ਉਸ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਤੇ ਪਰਚਾ ਦਰਜ ਕਰਨ ਦੇ ਨਾਲ ਨਾਲ ਮੰਤਰੀ ਦੀ ਚੰਡੀਗੜ੍ਹ ਤੇ ਮੁਹਾਲੀ’ਚ ਬਣਾਈਂ ਨਜਾਇਜ਼ ਜਾਇਦਾਦ ਦੀ ਜਾਂਚ ਕਰਵਾਉਣ ਦੀ ਪੂਰਨ ਹਮਾਇਤ ਕਰਦੀ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੰਜਾਬ ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ ਵੱਲੋਂ ਜ਼ਹਿਰ ਨਿਗਲ ਕੇ ਆਤਮਾ ਹੱਤਿਆ ਕਰਨ ਦੀ ਮੰਦਭਾਗੀ ਘਟਨਾ ਤੇ ਦੁਖੀ ਪ੍ਰਵਾਰ ਨਾਲ ਦੁੱਖ ਦਾ ਪ੍ਰਗਟਾਵਾ ਅਤੇ ਪੀੜਤ ਪਰਿਵਾਰ ਤੇ ਵਿਰੋਧੀਆਂ ਦੀ ਮੰਗ ਮੰਤਰੀ ਲਾਲ ਜੀਤ ਭੁੱਲਰ ਅਤੇ ਉਸ ਦੇ ਪਿਤਾ ਤੇ ਕਤਲ ਪਰਚਾ ਦਰਜ ਕਰਨ ਦੇ ਨਾਲ ਨਾਲ ਮੰਤਰੀ ਦੀ ਚਾਰ ਸਾਲਾਂ ‘ਚ ਚੰਡੀਗੜ੍ਹ ਤੇ ਮੌਹਾਲੀ ਵਿਖੇ ਬਣਾਈ ਜਾਇਦਾਦ ਦੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਕਿ ਮੰਤਰੀ ਲਾਲ ਜੀਤ ਸਿੰਘ ਭੁੱਲਰ ਆਪਣੇ ਪਿਤਾ ਸੁਖਦੇਵ ਸਿੰਘ ਭੁੱਲਰ ਨੂੰ ਟੈਂਡਰ ਦੀ ਮੰਗ ਕਰ ਰਹੇ ਸਨ ਅਤੇ ਟੈਂਡਰ ਨਾਂ ਮਨਜ਼ੂਰ ਕਰਨ ਦੀ ਸੂਰਤ ਵਿੱਚ ਜ਼ਿਲ੍ਹਾ ਮੈਨੇਜਰ ਡਾਕਟਰ ਗਗਨਦੀਪ ਸਿੰਘ ਦੀ ਮੰਤਰੀ ਨੇ ਘਰ ਸੱਦ ਕੇ ਬੇਹੱਦ ਕੁੱਟਮਾਰ ਕੀਤੀ ਤੇ ਧਮਕੀਆਂ ਦਿੱਤੀਆਂ ਕਿ ਮੈਂ ਤੇਰੇ ਤੇ ਵਿਭਾਗੀ ਕਾਰਵਾਈ ਵੀ ਕਰਾਂਗੇ ਤੇ ਬੱਚਿਆਂ ਵੀ ਚੁਕਵਾਵਾਗਾ, ਭਾਈ ਖਾਲਸਾ ਨੇ ਦੱਸਿਆ ਮਿਰਤਕ ਦੇ ਮਾਮੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਕਾਫੀ ਦਿਨਾਂ ਤੋਂ ਬਹੁਤ ਪ੍ਰੇਸ਼ਾਨ ਸੀ ਅਤੇ ਜ਼ਹਿਰ ਨਿਗਲਣ ਤੋਂ ਪਹਿਲਾਂ ਉਸ ਆਪਣੀ ਬਿਰਧ ਮਾਤਾ ਨੂੰ ਸਾਡੇ ਕੋਲ ਛੱਡ ਦਿੱਤਾ ਅਤੇ ਬੱਚਿਆਂ ਨੂੰ ਆਪਣੇ ਸੌਹਰੇ ਛੱਡ ਆਇਆ ਤੇ ਬਾਦ ਵਿੱਚ ਉਸ ਜ਼ਹਿਰ ਨਿਗਲਿਆ ਤੇ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿਤੇ, ਭਾਈ ਖਾਲਸਾ ਨੇ ਖ਼ਬਰ ਫੈਲਦਿਆਂ ਹੀ ਵਿਰੋਧੀ ਧਿਰ ਦੇ ਆਗੂ ਉਥੇ ਪਹੁੰਚਣ ਤੋਂ ਪਹਿਲਾਂ ਹੀ ਸਰਕਾਰ ਨੇ ਹਸਪਤਾਲ ਦੇ ਬਾਹਰ ਭਾਰੀ ਫੋਰਸ ਤਾਇਨਾਤ ਕਰ ਦਿੱਤੀ ਹੈ, ਭਾਈ ਖਾਲਸਾ ਨੇ ਦੱਸਿਆ ਕਿ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਇੱਕ ਜਿਲਾਂ ਮੈਨੇਜਰ ਦੇ ਆਤਮ ਹੱਤਿਆਂ ਕਰਨ ਵਾਲੇ ਵਿਭਾਗ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ,ਸਥਾਨਕ ਕਾਂਗਰਸੀ ਵਿਧਾਇਕ ਸ੍ਰ ਹਰਮਿੰਦਰ ਗਿੱਲ ਨੇ ਇਸ ਸਬੰਧੀ ਪੱਤਰਕਾਰਾਂ ਨੂੰ ਦੱਸਿਆ ਮੰਤਰੀ ਲਾਲ ਜੀਤ ਭੁੱਲਰ ਖੁਦ ਨਸ਼ੇ ਦਾ ਆਦੀ ਹੈ ਅਤੇ ਹਲਕੇ ਦੇ ਨਸ਼ੇ ਵੇਚਣ ਵਾਲਿਆਂ ਤੋਂ ਇਸ ਨੇ ਚਾਰ ਸਾਲਾਂ ਮੋਟੀ ਕਮਾਈ ਕਰਕੇ ਚੰਡੀਗੜ੍ਹ ਤੇ ਮੋਹਾਲੀ ਵਿਖੇ ਪਲਾਂਟ ਲਏ ਹਨ ਇਸ ਦਾ ਡੋਪ ਟੈਸਟ ਕੀਤਾ ਜਾਵੇ ਅਤੇ ਕਤਲ ਮਾਮਲਾ ਮੰਤਰੀ ਅਤੇ ਉਸ ਦੇ ਪਿਤਾ ਤੇ ਦਰਜ਼ ਕੀਤਾ ਜਾਵੇ, ਭਾਈ ਖਾਲਸਾ ਨੇ ਦੱਸਿਆ ਅਜੇ ਤੱਕ ਮੰਤਰੀ ਲਾਲ ਜੀਤ ਭੁੱਲਰ ਦਾ ਇਸ ਸਬੰਧੀ ਕੋਈ ਬਿਆਨ ਨਹੀਂ ਆਇਆ ਪਰ ਸਰਕਾਰ ਲਈ ਇਹ ਇਹ ਘਟਨਾ ਗਲ਼ੇ ਦੀ ਹੱਡੀ ਬਣੀ ਪਈ ਹੋਈ ਹੈ ਭਾਵੇਂ ਮੁੱਖ ਮੰਤਰੀ ਨੇ ਮੰਤਰੀ ਲਾਲ ਜੀਤ ਸਿੰਘ ਭੁੱਲਰ ਦਾ ਅਸਤੀਫ਼ਾ ਲੈ ਲਿਆ ਅਤੇ ਪੰਜਾਬ ਦੇ ਮੁੱਖ ਸਕੱਤਰ ਨੂੰ ਇਸ ਘਟਨਾ ਦੀ ਜਾਂਚ ਬਾਰੇ ਹੁਕਮ ਜਾਰੀ ਕਰ ਦਿੱਤੇ ਹਨ ਪਰ ਪੀੜਤ ਦੇ ਮਾਮੇ ਨੇ ਕਿਹਾ ਕਿ ਅਸੀਂ ਜਥੇਬੰਦੀ ਦੇ ਆਗੂਆਂ ਤੋਂ ਬਗੈਰ ਸਸਕਾਰ ਨਹੀਂ ਕਰਾਂਗੇ, ਮਿਰਤਕ ਦੇ ਮਾਮੇ ਨੇ ਦੱਸਿਆ ਸਾਡੇ ਤੇ ਬਹੁਤ ਵੱਡੀ ਮੁਸੀਬਤ ਆ ਗਈ ਹੈ ਕਿਉਂਕਿ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਬਿਰਧ ਮਾਤਾ ਜਿਸ ਨੂੰ ਮਰਨ ਤੋਂ ਪਹਿਲਾਂ ਸਾਡੇ ਕੋਲ ਛੱਡ ਗਿਆ ਅਤੇ ਤਿੰਨ ਛੋਟੇ ਬੱਚਿਆਂ ਨੂੰ ਆਪਣੇ ਸੌਹਰੇ ਘਰ ਛੱਡ ਆਇਆ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜ਼ਿਲ੍ਹਾ ਮੈਨੇਜਰ ਡਾਕਟਰ ਗਗਨਦੀਪ ਸਿੰਘ ਦੀ ਮੌਤ ਤੇ ਪ੍ਰਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਪੀੜਤ ਪਰਿਵਾਰ ਅਤੇ ਵਿਰੋਧੀ ਧਿਰਾਂ ਦੀ ਮੰਗ ਨੂੰ ਮੁੱਖ ਰੱਖ ਕੇ ਮੰਤਰੀ ਲਾਲ ਜੀਤ ਸਿੰਘ ਭੁੱਲਰ ਅਤੇ ਪਿਤਾ ਸੁਖਦੇਵ ਸਿੰਘ ਭੁੱਲਰ ਤੇ ਕਤਲ ਪਰਚਾ ਦਰਜ ਕਰਨ ਦੇ ਨਾਲ ਨਾਲ ਮੰਤਰੀ ਚਾਰ ਸਾਲਾਂ ਬਣਾਈਂ ਜਾਇਦਾਦ ਦੀ ਜਾਂਚ ਪੜਤਾਲ ਕੀਤੀ ਜਾਵੇ ਤਾਂ ਕਿ ਪੰਜਾਬ ਦੇ ਹੋਰ ਉੱਚ ਅਫਸਰ ਨੂੰ ਮੰਤਰੀ ਦੇ ਨਜਾਇਜ਼ ਪ੍ਰੇਸ਼ਾਨ ਕਰਕੇ ਜ਼ਿਲ੍ਹਾ ਮੈਨੇਜਰ ਡਾਕਟਰ ਗਗਨਦੀਪ ਸਿੰਘ ਵਾਂਗ ਖ਼ੁਦਗਸੀ ਕਰਨ ਲਈ ਮਜਬੂਰ ਨਾ ਹੋਣਾ ਪਵੇ, ਇਸ ਮੌਕੇ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ, ਭਾਈ ਦਿਲਬਾਗ ਸਿੰਘ, ਭਾਈ ਸੁਖਦੇਵ ਸਿੰਘ ਤੇ ਭਾਈ ਇੰਦਰਜੀਤ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ ।


