ਬਦਲਾਅ ਵਾਲੀ ਸਰਕਾਰ ਸੜਕ ਬਣਾਉਣ ਦੇ ਨਾਮ ਤੇ ਲੋਕਾ ਵੰਡ ਰਹੀ ਹੈ ਭਿਆਨਕ ਬੀਮਾਰੀਆ – ਐਡਵੋਕੇਟ ਉੱਡਤ

ਗੁਰਦਾਸਪੁਰ

ਠੇਕੇਦਾਰ ਸੜਕ ਪੁੱਟ ਕੇ ਥਰਮਲ ਪਲਾਟ ਵਿੱਚੋ ਨਿਕਲੀ ਗੰਦੀ ਸਵਾਹ ਪਾਕੇ ਹੋਇਆ ਫਰਾਰ

ਮਾਨਸਾ, ਗੁਰਦਾਸਪੁਰ, 13 ਮਾਰਚ (ਸਰਬਜੀਤ ਸਿੰਘ)– ਬਦਲਾਅ ਵਾਲੀ ਮਾਨ ਸਰਕਾਰ ਸੜਕ ਬਣਾਉਣ ਦੇ ਨਾਮ ਤੇ ਪਿੰਡ ਉੱਡਤ ਭਗਤ ਰਾਮ ਦੇ ਵਾਸੀਆ ਨੂੰ ਭਿਆਨਕ ਬੀਮਾਰੀਆ ਵੰਡ ਰਹੀ ਹੈ , ਉੱਡਤ ਭਗਤ ਰਾਮ ਤੋ ਛਾਪਿਆਵਾਲੀ , ਰਾਏਪੁਰ ਲੋਕਲ ਸੜਕ ਬਣਾਉਣ ਲਈ ਠੇਕੇਦਾਰ ਨੇ ਪੁੱਟ ਦਿੱਤੀ ਤੇ ਪਿੰਡ ਉੱਡਤ ਭਗਤ ਰਾਮ ਦੀ ਫਿਰਨੀ ਤੇ ਥਰਮਲ ਪਲਾਟ ਵਿੱਚੋ ਨਿਕਲੀ ਗੰਦੀ ਸਵਾਹ ਪਾ ਦਿੱਤੀ , ਜਿਸ ਨਾਲ ਪਿੰਡ ਵਾਸੀਆ ਦਾ ਬੂਰਾ ਹਾਲ ਹੈ , ਇਹ ਸਵਾਹ ਲੋਕਾਂ ਦੇ ਘਰਾ ਵਿੱਚ ਉੱਡ ਕੇ ਵੱੜ ਰਹੀ ਹੈ , ਲੋਕਾ ਤੇ ਪਸੂਆ ਨੂੰ ਬੀਮਾਰ ਕਰ ਰਹੀ ਹੈ, ਦਮੇ , ਸਾਹ ਦੇ ਮਰੀਜਾ ਦਾ ਜਿਊਣਾ ਦੁੱਭਰ ਹੋ ਚੁੱਕਾ ਹੈ, ਇਹ ਜਾਣਕਾਰੀ ਸਾਂਝੀ ਕਰਦਿਆ ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਠੇਕੇਦਾਰ ਸਵਾਹ ਛੁੱਟ ਕੇ ਫਰਾਰ ਹੋ ਚੁੱਕਾ ਹੈ ਤੇ ਲੋਕਾ ਤੇ ਪੰਚਾਇਤ ਦੇ ਕਹਿਣ ਬਾਵਜੂਦ ਟੱਸ ਤੋ ਮੱਸ ਨਹੀ ਹੋ ਰਿਹਾ । ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਇਸ ਮਸਲੇ ਵੱਲ ਫੋਰੀ ਤੋਰ ਤੇ ਧਿਆਨ ਦੇਣ ਤੇ ਲੋਕਾ ਨੂੰ ਰਾਹਤ ਦੇਣ ਤੇ ਦੋਸੀ ਵਿਅਕਤੀ ਤੇ ਅਧਿਕਾਰੀਆ ਬਰਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਾਥੀ ਗੁਰਸੇਵਕ ਸਿੰਘ, ਸੁਰਜੀਤ ਮਿੱਧਾ, ਸਰਦੂਲ ਸਿੰਘ , ਜੱਸਾ ਸਿੰਘ, ਰਾਮਲਾਲ ਸਰਮਾ, ਪੱਪੀ ਸਿੰਘ ਪਰਜਾਪਤ, ਮੱਖਣ ਰਾਮ ਪੰਡਤ , ਤੇਜਾ ਖਾ , ਜਗਦੀਸ ਰਾਮ ਸ਼ਰਮਾ , ਮਾਧਾ ਸਿੰਘ ਸਿੱਧੂ ਆਦਿ ਵੀ ਹਾਜਰ ਸਨ।

Leave a Reply

Your email address will not be published. Required fields are marked *