ਸੁਪਰੀਮ ਕੋਰਟ ਨੇ ਮਾਪਿਆਂ ਦੀ ਮੰਗ ਤੇ 31 ਸਾਲਾਂ ਸਾਹਿਲ ਰਾਣਾ ਨੂੰ ਦਿੱਤੀ ਸਵੈ ਇੱਛਾ ਮੌਤ,15 ਸਾਲਾਂ ਤੋਂ ਕੌਮਾਂ ‘ਚ ਸੀ!ਜੱੱਜ ਵੀ ਹੋਏ ਭਾਵੁਕ,ਰੱਬ ਦੇ ਰੰਗ ਨਿਆਰੇ, ਪੁੱਤਰਾਂ ਦੀ ਭੀਖ ਮੰਗਣ ਵਾਲੇ ਮਾਪੇ!ਮੰਗ ਰਹੇ ਨੇ ਮੌਤ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 11 ਮਾਰਚ (ਸਰਬਜੀਤ ਸਿੰਘ)–ਭਾਰਤ ਦੀ ਉੱੱਚ ਅਦਾਲਤ ਸੁਪਰੀਮ ਕੋਰਟ ਨੇ ਮਾਪਿਆਂ ਦੀ ਮੰਗ ਤੇ ਸਾਹਿਲ ਰਾਨਾ ਨਾਮਕ 31 ਸਾਲਾਂ 15 ਸਾਲਾਂ ਤੋਂ ਕੌਮਾਂ ‘ਚ ਚੱਲ ਰਹੇ ਉਹਨਾਂ ਦੇ ਪੁੱਤਰ ਨੂੰ ਪਹਿਲੀ ਵਾਰ ਸਵੈਂ ਇਛਾ ਮੌਤ ਦੀ ਆਗਿਆ ਦਿੱਤੀ ਹੈ,ਇਹ ਫੈਸਲਾ ਸੁਣਾਉਣ ਮੌਕੇ ਜੱਜ ਅਤੇ ਮਾਪੇ ਵੀ ਭਾਵੁਕ ਹੋਏ ,ਰੱਬ ਦੇ ਰੰਗ ਨਿਆਰੇ ! ਜੇਹੜੇ ਮਾਂਪੇਂ ਆਪਣੇ ਪੁੱਤਰਾਂ ਲਈ ਲੱਖਾਂ ਉਪਾਓ ਕਰਦੇ ਹਨ ! ਅੱਜ ਉਹਨਾਂ ਮਾਪਿਆਂ ਨੂੰ ਆਪਣੇ ਪੁੱਤਰ ਦੀ ਮੌਤ ਵਾਸਤੇ ਉੱਚ ਅਦਾਲਤ ਸੁਪਰੀਮ ਕੋਰਟ ਤੋਂ ਮੰਗ ਕੀਤੀ ਗਈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸੁਪਰੀਮ ਕੋਰਟ ਦਾ ਮਾਪਿਆਂ ਦੀ ਮੰਗ ਅਨੁਸਾਰ ਸਾਹਿਲ ਰਾਨਾ ਨੂੰ ਸਵੈਂ ਇੱਛਾ ਮੌਤ ਦਾ ਦਿੱਤਾ ਹੁਕਮ ਉਸ ਪਰਮਾਤਮਾ ਦਾ ਭਾਣਾ ਮੰਨਦੀ ਹੋਈ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੀ ਹੋਈ ਪਰਮਾਤਮਾ ਅੱਗੇ ਅਰਦਾਸ ਕਰਦੀ ਪਰਮਾਤਮਾ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਭਾਰਤ ਦੀ ਉਚ ਅਦਾਲਤ ਸੁਪਰੀਮ ਕੋਰਟ ਵੱਲੋਂ ਮਾਪਿਆਂ ਦੀ ਮੰਗ ਤੇ 31 ਸਾਲਾਂ 15 ਸਾਲਾਂ ਤੋਂ ਕੌਮਾਂ ‘ਚ ਚੱੱਲ ਰਹੇ ਸਾਹਿਲ ਰਾਨਾ ਨਾਮਕ ਵਿਅਕਤੀ ਨੂੰ ਸਵੈ ਇੱਛਾ ਮੌਤ ਦੇਂਣ ਵਾਲੇ ਫੈਸਲੇ ਨੂੰ ਰੱਬ ਦਾ ਭਾਣਾ,ਪੀੜਤ ਪਰਿਵਾਰ ਨਾਲ ਹਮਦਰਦੀ ਤੇ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਪ੍ਰਮਾਤਮਾ ਅੱਗੇ ਅਰਦਾਸ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ ਸਹਿਲ ਰਾਨਾ ਨਾਮਕ ਨੌਜਵਾਨ ਕਾਲਜ ਵਿੱਚ ਪੜ੍ਹਦਾ ਸੀ ਅਤੇ ਹੋਸਟਲ ਰੂਮ ਦੀ ਚੌਥੀ ਮੰਜ਼ਿਲ ਤੋਂ ਡਿੱਗਣ ਕਾਰਨ % ਅਪਾਹਜ ਹੋ ਚੁੱਕਾ ਸੀ ਅਤੇ ਉਸ ਵਕਤ ਤੋਂ ਹੀ ਕੌਮਾਂ ਵਿੱਚ ਚੱਲ ਰਿਹਾ ਸੀ, ਭਾਈ ਖਾਲਸਾ ਨੇ ਦੱਸਿਆ ਉਹ ਦੀ ਸੇਵਾ ਸਾਰੀ ਮਾਤਾ ਪਿਤਾ ਤੇ ਨਿਰਭਰ ਸੀ ਅਤੇ ਉਨ੍ਹਾਂ ਨੇ ਲੰਮਾਂ ਸਮਾਂ ਸੇਵਾ ਕੀਤੀ ਪਰ ਉਹ ਬਿਲਕੁਲ ਠੀਕ ਨਹੀਂ ਹੋਇਆ ਤਾਂ ਮਾਪਿਆਂ ਤੇ ਬੇਵੱਸ ਹੋ ਕੇ ਅਦਾਲਤ ਤੋਂ ਉਸ ਦੀ ਸਵੈਂ ਇਛਾ ਮੌਤ ਦੀ ਮੰਗ ਕੀਤੀ ਕਿਉਂਕਿ ਸਹਿਲ ਰਾਨਾ ਕੌਮਾਂ ਤੋਂ ਬਾਹਰ ਨਹੀਂ ਆ ਰਹੇ ਸਨ, ਭਾਈ ਖਾਲਸਾ ਨੇ ਦੱਸਿਆ 15 ਸਾਲਾਂ ਤੋਂ ਕੌਮਾਂ ‘ਚ ਚੱਲ ਰਹੇ 31 ਸਾਲਾਂ ਸਾਹਿਲ ਰਾਨਾ ਨੂੰ ਮਾਪਿਆਂ ਵੱਲੋਂ ਸੁਪਰੀਮ ਕੋਰਟ ‘ਚ ਸਵੈਂ ਇਛਾ ਮੌਤ ਵਾਲੀ ਰੱਖੀਂ ਮੰਗ ਤੇ ਫ਼ੈਸਲਾ ਸੁਣਾਉਂਦਿਆਂ ਸਵੈਂ ਇੱਛਾ ਮੌਤ ਦੀ ਆਗਿਆ ਦੇ ਦਿੱਤੀ ਅਤੇ ਭਾਵੁਕ ਵੀ ਹੋਏ ਕਿਉਂਕਿ ਜੇਹੜੇ ਮਾਂਪੇਂ ਆਪਣੇ ਪੁੱਤਰਾਂ ਖ਼ਾਤਰ ਤਰ੍ਹਾਂ ਤਰ੍ਹਾਂ ਉਪਾਓ ਕਰਦੇ ਹਨ ਅੱਜ ਉਹਨਾਂ ਮਾਪਿਆਂ ਨੂੰ ਆਪਣੇ ਪੁੱਤਰ ਦੀ ਸਵੈ ਇੱਛਾ ਮੌਤ ਲਈ ਅਦਾਲਤ ਤੋਂ ਆਗਿਆ ਮੰਗੀ ਜਾ ਰਹੀ ਹੈ ਜਿਸ ਨੂੰ ਰੱਬ ਦਾ ਭਾਣਾ ਮੰਨ ਕੇ ਹਰ ਮਨੁੱਖ ਨੂੰ ਉਸ ਰੱਬ ਦਾ ਸ਼ੁਕਰ ਗੁਜ਼ਾਰ ਬਣਨਾ ਚਾਹੀਦਾ ਹੈ ਉਦੇ ਰੰਗਾਂ ਦਾ ਕੁਝ ਨਹੀਂ ਪਤਾ ਲੱਗਦਾ ਭਾਈ ਖਾਲਸਾ ਨੇ ਜੇਹੋ ਜਿਹੇ ਇਨਸਾਨ ਨੇ ਕਰਮ ਕਮਾਇ ਹੁੰਦੇ ਹਨ ਉਹੋ ਜਿਹੇ ਹੀ ਭੋਗਣੇ ਪੈਂਦੇ ਹਨ ।

Leave a Reply

Your email address will not be published. Required fields are marked *