ਸਮਾਣਾ ਵਿਖੇ ਸੰਗਤ ਤੇ ਲਾਠੀਆਂ ਵਰ੍ਹਾਉਣ ਅਤੇ ਪੱਗਾਂ ਉਤਾਰਨ ਦੀ ਨਿਖੇਧੀ ਕਰਦੇ ਹਾਂ – ਭੋਜਰਾਜ

ਗੁਰਦਾਸਪੁਰ

ਸਰਕਾਰ ਦੋਬਾਰਾ ਬਰਗਾੜੀ ਬਣਾਉਣ ਦੀ ਫ਼ਿਰਾਕ ਵਿੱਚ

ਗੁਰਦਾਸਪੁਰ, 24 ਫਰਵਰੀ ( ਸਰਬਜੀਤ ਸਿੰਘ)– ਸੰਯੂਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਆਗੂ ਅਤੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਸਰਬ ਧਰਮ ਬੇਅਦਬੀਆਂ ਰੋਕਣ ਲਈ ਸਖ਼ਤ ਕਾਨੂੰਨ ਬਨਾਉਣ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੀ ਸੰਗਤ ਤੇ ਲਾਠੀਆਂ ਵਰ੍ਹਾਉਣ ਅਤੇ ਪੱਗਾਂ ਉਤਾਰਨ ਦੀ ਅਤਿ ਨਿੰਦਣਯੋਗ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ।

ਕਿਸਾਨ ਆਗੂ ਭੋਜਰਾਜ ਨੇ ਕਿਹਾ 17 ਮਹੀਨਿਆਂ ਤੋਂ 400 ਫੁੱਟ ਉੱਚੇ ਟਾਵਰ ਤੇ ਚੜ੍ਹ ਕੇ ਸਰਬ ਧਰਮ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਬਣਾਏ ਜਾਣ ਦੀ ਮੰਗ ਕਰ ਰਹੇ ਹਨ।ਸਰਕਾਰ ਦੇ ਅਵੇਸਲੇਪਣ ਨੂੰ ਦੇਖਦੇ ਹੋਏ ਮੋਰਚੇ ਨੇ 24 ਫਰਵਰੀ ਤੋਂ “ਧਰਮ ਯੁੱਧ ਮੋਰਚਾ”ਸ਼ੁਰੂ ਕਰਨ ਦਾ ਐਲਾਨ ਕੀਤਾ।ਜਿਸ ਦੇ ਤਹਿਤ ਸੰਗਤਾਂ ਅਤੇ ਕਿਸਾਨ ਜਥੇਬੰਦੀਆਂ ਦੇ ਵਰਕਰਾਂ ਨੇ ਸਮਾਣੇ ਵੱਲ ਟਰੈਕਟਰ ਟਰਾਲੀਆਂ ਨਾਲ ਕੂਚ ਕੀਤਾ ਤਾਂ ਪੁਲਿਸ ਨੇ ਸੂਬੇ ਦੇ ਕਰੀਬ 40 ਥਾਣਿਆਂ ਵਿੱਚ ਕਿਸਾਨਾਂ ਨੂੰ ਬੰਦ ਕਰ ਦਿੱਤਾ ਅਤੇ ਟਰਾਲੀਆਂ ਰੋਕ ਲਈਆਂ।ਜਿਹੜੀਆਂ ਕੁਝ ਸੰਗਤ ਸਮਾਣਾ ਮੋਰਚੇ ਤੇ ਪੁੱਜੀ ਉਸ ਉੱਤੇ ਪੁਲਿਸ ਨੇ ਅੰਨਾਂ ਤਸ਼ੱਦਦ ਕੀਤਾ। ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਦੋਬਾਰਾ ਬਰਗਾੜੀ ਬਣਾਉਣ ਦੀ ਫ਼ਿਰਾਕ ਵਿੱਚ ਹੈ।ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਾਰੇ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਬੇਅਦਬੀਆਂ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨ ਤੁਰੰਤ ਬਣਾਇਆ ਜਾਵੇ ਨਹੀਂ ਤਾਂ ਸੂਬੇ ਦੇ ਹਰ ਪਿੰਡ ਵਿੱਚੋਂ ਟਰਾਲੀਆਂ ਸਮੇਤ ਸੰਗਤ ਰਵਾਨਾ ਹੋਵੇਗੀ।

Leave a Reply

Your email address will not be published. Required fields are marked *