ਗੁਰਦਾਸਪੁਰ, 28 ਫਰਵਰੀ (ਸਰਬਜੀਤ ਸਿੰਘ)– ਰੰਘਰੇਟਾ ਕੌਮ ਦੇ ਮਾਰਸ਼ਲ ਜਰਨੈਲ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨਨਕਾਣਾ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਦਸਮੇਸ਼ ਤਰਨਦਲ ਮਿਸਲ ਸ਼ਹੀਦ ਬਾਬਾ ਬੀਰ ਸਿੰਘ ਰੰਘਰੇਟਾ ਦੇਸ਼ਾਂ ਵਿਦੇਸ਼ਾਂ ਵਿੱਚ ਚੜਦੀ ਕਲਾ ਵੱਲ ਵਧਦਾ ਜਾ ਰਿਹਾ ਹੈ,ਦਲਪੰਥ ਵੱਲੋਂ ਧਾਰਮਿਕ,ਸਿਆਸੀ ਤੇ ਸਮਾਜਿਕ ਗਤੀਵਿਧੀਆਂ ਦੇ ਨਾਲ ਨਾਲ ਗੁਰੂ ਸਾਹਿਬਾਨਾਂ ਨਾਲ਼ ਸਬੰਧਤ ਸਾਰੇ ਇਤਿਹਾਸਕ ਜੋੜ ਮੇਲਿਆਂ ਤੇ ਸੰਗਤਾਂ ਦੇ ਆਦਰ ਸਤਿਕਾਰ ਲਈ ਵਿਸ਼ੇਸ਼ ਲੰਗਰ ਪਰੋਸੇ ਜਾਣ ਵਾਲੀ ਲਹਿਰ ਤਹਿਤ ਇਸ ਵਾਰ ਹੋਲੇ ਮਹੱਲੇ ਦੇ ਇਤਿਹਾਸਕ ਜੋੜ ਮੇਲੇ ਤੇ ਗੁਰਦੁਆਰਾ ਯਾਦਗਰ ਬਾਬਾ ਸਦਾ ਨੰਦ ਜੀ, ਮਾਤਾ ਪ੍ਰੇਮੋ ਜੀ ਅਕੈਡਮੀ ਰੋਡ ਛਾਉਣੀ ਨਿਹੰਗ ਸਿੰਘਾਂ ਅਨੰਦਪੁਰ ਸਾਹਿਬ ਵਿਖੇ ਇੱਕ ਵੱਡਾ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ ਅਤੇ ਇਸ ਸਬੰਧੀ 12 ਤੋਂ 14 ਅਤੇ 13 ਤੋਂ 15 ਮਾਰਚ ਤੱਕ ਦੇ ਸਾਰੇ ਧਾਰਮਿਕ ਪ੍ਰੋਗ੍ਰਾਮਾ ਦੋਰਾਨ ਸੰਗਤਾਂ ਲਈ ਲੰਗਰਾਂ ਵਿੱਚ ਪੀਜਾ, ਨਿਊਟਲ, ਟਿੱਕੀ ਛੋਲੇ, ਪਾਸਤਾ, ਕੁਲਚੇ ਛੋਲੇ ਤੇ ਗਾੜੇ ਗੜ੍ਹਾਨ ਦੇਗਾਂ ਸਰਦਾਈਆ ਅਤੁੱਟ ਵਰਤਾਏ ਜਾਣਗੇ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਤੇ ਦਲਪੰਥ ਦੇ ਪ੍ਰੈਸ ਸੈਕਟਰੀ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਦਿੱਤੀ, ਉਹਨਾਂ ਭਾਈ ਖਾਲਸਾ ਨੇ ਦੱਸਿਆ ਹਰ ਸਾਲ ਦੀ ਤਰ੍ਹਾਂ ਹੋਲੇ ਮਹੱਲੇ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਦਲਪੰਥ ਵੱਲੋਂ ਅਨੰਦਪੁਰ ਸਾਹਿਬ ਵਿਖੇ ਦਲ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਦੀ ਅਗਵਾਈ ਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਇੱਕ ਵੱਡਾ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ, ਭਾਈ ਖਾਲਸਾ ਨੇ ਦੱਸਿਆ 12 ਤੋਂ 14 ਮਾਰਚ ਤਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ 13 ਤੋਂ 15 ਮਾਰਚ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਭੋਗ ਪਾਉਣ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿਚ ਪੰਥ ਦੇ ਨਾਮਵਰ ਰਾਗੀ ਢਾਡੀ ਕਵੀਸ਼ਰ ਪ੍ਰਚਾਰਕਾਂ ਤੋਂ ਇਲਾਵਾ ਧਾਰਮਿਕ ਖੇਤਰ’ਚ ਸਰਗਰਮ ਸੰਤਾਂ ਮਹਾਪੁਰਸ਼ਾਂ ਵੱਲੋਂ ਹਾਜ਼ਰੀ ਲਵਾ ਕੇ ਸੰਗਤਾਂ ਨੂੰ ਅਨੰਦਪੁਰ ਸਾਹਿਬ ਦੇ ਸਾਰੇ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਗੁਰਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਿੱਖੀ ਪ੍ਰੰਪਰਾ ਨਾਲ ਜੋੜਿਆ ਜਾਵੇਗਾ ਅਤੇ ਸ਼ਾਮ ਨੂੰ ਨਿਹੰਗ ਸਿੰਘਾਂ ਵੱਲੋਂ ਮਹੱਲਾ ਖੇਡਿਆ ਜਾਵੇਗਾ, ਭਾਈ ਖਾਲਸਾ ਨੇ ਦੱਸਿਆ ਇਸ ਵਾਰ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਵੱਲੋਂ ਸ਼ਰਧਾਲੂਆਂ ਦੇ ਵੱਡੇ ਉਪਰਾਲੇ ਸਦਕਾ 12,13,14 ਮਾਰਚ ਨੂੰ ਸੰਗਤਾਂ ਨੂੰ ਲੰਗਰਾਂ ਵਿੱਚ ਪੀਜਾ, ਨਿਊਟਲ, ਟਿੱਕੀ ਛੋਲੇ, ਪਾਸਤਾ, ਕੁਲਚੇ ਛੋਲੇ ਅਤੇ ਦੇਗਾਂ ਸਰਦਾਈਆ ਅਤੁੱਟ ਵਰਤਾਏ ਜਾਣਗੇ ਅਤੇ ਲੰਗਰਾਂ ਦੇ ਮੰਤਰੀ ਜਥੇਦਾਰ ਬਾਬਾ ਰਣਜੀਤ ਸਿੰਘ ਲੰਗਰਾਂ ਵਾਲਿਆਂ ਦੀ ਡਿਊਟੀ ਅਧੀਨ 150 ਦੇ ਲੱਗ ਭੱਗ ਤਿਆਰ ਬਰ ਤਿਆਰ ਅੰਮ੍ਰਿਤਸਰੀ ਨੌਜਵਾਨ ਦੀ ਡਿਊਟੀ ਬਾਬਾ ਜੀ ਵੱਲੋਂ ਲਾ ਦਿੱਤੀ ਗਈ ਹੈ।


