ਦੀਪਿਕਾ ਲੁਥਰਾ ਨੂੰ ਸੁਰੱਖਿਆ ਦੇ ਕੇ ਸਰਕਾਰ ਲੱਚਰਵਾਦ ਤੇ ਨਾਗੇਜਵਾਦ ਨੂੰ ਉਤਸ਼ਾਹਿਤ ਕਰਨ ਵਾਲੀ ਘਟੀਆ ਨੀਤੀ ਵਰਤਣ ਦੀ ਕੋਸ਼ਿਸ਼ ਕਰ ਰਹੀ ਹੈ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 19 ਜੂਨ (ਸਰਬਜੀਤ ਸਿੰਘ)– ਇੰਸਟਾਗ੍ਰਾਮ ਤੇ ਲੱਚਰਵਾਦ ਫੈਲਾਉਣ ਵਾਲੀ ਦੀਪਿਕਾ ਲੁਥਰਾ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਕਿ ਕਮਲ਼ ਕੌਰ ਤੋਂ ਬਾਅਦ ਹੁਣ ਤੇਰਾਂ ਹੀ ਨੰਬਰ, ਮੌਤ ਤੋਂ ਡਰਦਿਆਂ ਦੀਪਿਕਾ ਨੇ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਲੱਚਰਤਾ ਤੋਂ ਤੋਬਾ ਕੀਤੀ ਤੇ ਕੁਝ ਲੱਚਰਤਾ ਨਾਲ ਸਬੰਧਿਤ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਖਤਮ ਕਰਨ ਦੇ ਨਾਲ-ਨਾਲ ਸਰਕਾਰ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਕੇ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਇਸ ਕਰਕੇ ਮੇਰੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਤਾਂ ਸਰਕਾਰ ਨੇ ਉਸ ਨੂੰ 4 ਪੁਲਸੀਆਂ ਦੀ ਸੁਰੱਖਿਆ ਮੁਹੱਇਆ ਕਰਵਾ ਦਿੱਤੀ ਹੈ ਸਰਕਾਰ ਦੀ ਇਸ ਪਾਲਿਸੀ ਨੀਤੀ ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ ਕੁਝ ਲੋਕ ਕਹੇ ਰਹੇ ਹਨ ਕਿ ਸਰਕਾਰ ਨੇ ਦੀਪਕਾ ਲੁਥਰਾ ਨੂੰ ਸੁਰੱਖਿਆ ਦੇ ਕੇ ਲੱਚਰਵਾਦ ਤੇ ਨਾਗੇਜਵਾਦ ਨੂੰ ਉਤਸ਼ਾਹਿਤ ਕੀਤਾ ਹੈ ਸਰਕਾਰ ਨੂੰ ਅਜਿਹਾ ਕਰਨ ਦੀ ਬਜਾਏ ਸੋਸ਼ਲ ਮੀਡੀਆ ਤੇ ਲੱਚਰਵਾਦ ਤੇ ਨਾਗੇਜਵਾਦ ਰਾਹੀਂ ਸਮਾਜ ਦੀਆਂ ਧੀਆਂ ਭੈਣਾਂ ਨੂੰ ਗ਼ਲਤ ਰਸਤੇ ਵੱਲ ਧੱਕਣ ਵਾਲੀਆਂ ਅਜਿਹੀਆਂ ਔਰਤਾਂ ਨੂੰ ਨੱਥ ਪਾਉਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਜਿਥੇ ਲੱਚਰਵਾਦ ਫੈਲਾਉਣ ਵਾਲੀ ਦੀਪਿਕਾ ਲੁਥਰਾ ਨੂੰ ਸੁਰੱਖਿਆ ਦੇਣ ਦੀ ਨਿਖੇਦੀ ਅਤੇ ਸਰਕਾਰ ਤੋਂ ਲੱਚਰਵਾਦ ਨੂੰ ਖਤਮ ਕਰਨ ਲਈ ਸੋਸ਼ਲ ਮੀਡੀਆ ਤੇ ਗੱਦ ਪਾਉਣ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਸਮਾਜ ਦੀਆਂ ਅਜਿਹੀਆਂ ਲੜਕੀਆਂ ਨੂੰ ਖ਼ਬਰਦਾਰ ਕੀਤਾ ਕਿ ਉਹ ਸਮਾਜ ਵਿਰੋਧੀ ਗਤੀਵਿਧੀਆਂ ਬਿਲਕੁਲ ਬੰਦ ਕਰ ਦੇਣ ਅਤੇ ਕੋਈ ਇਜ਼ਤ ਵਾਲਾ ਕਾਰੋਬਾਰ ਕਰਕੇ ਆਪਣੀ ਇਸ ਜ਼ਿੰਦਗੀ ਨੂੰ ਸਹੀ ਢੰਗ ਨਾਲ ਬਿਤਾਉਣ ਦੀ ਲੋੜ ਤੇ ਜ਼ੋਰ ਦੇਣ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਸਰਕਾਰ ਵੱਲੋਂ ਈਸਟਾ ਗ੍ਰਾਮ ਤੇ ਬਦਨਾਮ ਹੋਣ ਤੋਂ ਬਾਅਦ ਸੁਰੱਖਿਆ ਲੈਣ ਵਾਲੀ ਦੀਪਿਕਾ ਲੁਥਰਾ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਦੱਸਿਆ ਸਰਕਾਰ ਨੂੰ ਦੀਪਕਾ ਲੁਥਰਾ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਬਜਾਏ ਸੋਸ਼ਲ ਮੀਡੀਆ ਤੇ ਲੱਚਰਵਾਦ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਲੱਚਰਵਾਦ ਫੈਲਾਉਣ ਵਾਲਿਆਂ ਦੀ ਸਖ਼ਤ ਵਿਰੋਧੀ ਹੈ ਅਤੇ ਮੰਗ ਕਰਦੀ ਹੈ ਕਿ ਪੰਜਾਬ ਦੀ ਇਸ ਧਰਤੀ ਤੋਂ ਲੱਚਰਵਾਦ ਨੂੰ ਖਤਮ ਕਰਨ ਲਈ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਇਆ ਜਾਵੇ, ਤਾਂ ਕਿ ਲੱਚਰਵਾਦ ਤੇ ਨਾਗੇਜਵਾਦ ਰਾਹੀਂ ਸਮਾਜ ਦੇ ਨੌਜਵਾਨ ਲੜਕੇ ਲੜਕੀਆਂ ਨੂੰ ਗ਼ਲਤ ਦਿਸ਼ਾ ਪ੍ਰਦਾਨ ਕਰਨ ਵਾਲੇ ਲੋਕਾਂ ਨੂੰ ਕਾਨੂੰਨੀ ਨੱਥ ਪਾਈ ਜਾ ਸਕੇ ਤੇ ਪੰਜਾਬ ‘ਚ ਲੱਚਰਵਾਦ ਤੇ ਨਾਗੇਜਵਾਦ ਖਤਮ ਕੀਤਾ ਜਾ ਸਕੇ ।

Leave a Reply

Your email address will not be published. Required fields are marked *