ਸਵਰਗੀ ਸੰਤ ਨਛੱਤਰ ਸਿੰਘ ਨੇ 28 ਸਾਲ ‘ਚ ਬੰਜਰ ਧਰਤੀ ਨੂੰ ਤੇਜ਼ ਪ੍ਰਤਾਪ ਰਾਹੀਂ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਦਾ ਨਾਂ ਦੇ ਕੇ ਮਨੁੱਖਤਾ ਸੇਵਾ ਦਾ ਸਤਿਯੁਗ ਬਣਾਇਆ- ਭਾਈ ਵਿਰਸਾ ਸਿੰਘ ਖਾਲਸਾ

ਮੋਗਾ

ਮੋਗਾ, ਗੁਰਦਾਸਪੁਰ, 19 ਜੂਨ (ਸਰਬਜੀਤ ਸਿੰਘ)– ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਮੋਗਾ ਦੇ ਮਜੌਦਾ ਗੱਦੀ ਨਸ਼ੀਨ ਸੰਤ ਮਹਾਂਪੁਰਸ਼ ਬਾਬਾ ਗੁਰਦੀਪ ਸਿੰਘ ਨੇ ਸੰਗਤਾਂ ਦੇ ਭਰਵੇਂ ਇਕੱਠ ਵਿਚ ਬੋਲਦਿਆਂ ਸਪੱਸ਼ਟ ਕੀਤਾ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਜਿਥੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੈ ਉਥੇ ਇਸ ਅਸਥਾਨ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਗਿਆ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸੰਤ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਕਹੇ ਇਹਨਾ ਸ਼ਬਦਾਂ ਦੀ ਜਿਥੇ ਪੂਰਨ ਹਮਾਇਤ ਕਰਦੀ ਹੋਈ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਵਧੀਆ ਫੈਸਲਾ ਮੰਨਦੀ ਹੈ, ਉਥੇ ਮੰਗ ਕਰਦੀ ਹੈ ਕਿ ਹਰ ਧਾਰਮਿਕ ਅਸਥਾਨ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾਵੇ ,ਇਹਨਾ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਦੇ ਗੱਦੀ ਨਸ਼ੀਨ ਸੰਤ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਨੂੰ ਸਿਆਸਤ ਤੋਂ ਦੂਰ ਅਤੇ ਸੰਗਤਾਂ ਨੂੰ ਸਮਰਪਿਤ ਹੋਣ ਵਾਲੀ ਕਹੇ ਸ਼ਬਦਾਂ ਦੀ ਪੂਰਨ ਹਮਾਇਤ ਅਤੇ ਹੋਰ ਧਾਰਮਿਕ ਅਸਥਾਨਾ ਨੂੰ ਸਿਆਸਤ ਤੋਂ ਦੂਰ ਰੱਖਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਮੋਗਾ ਵਿਖੇ ਸੰਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਦੀ 15 ਵੀ ਸਲਾਨਾ ਯਾਦ’ ਚ ਰੱਖੇ ਕੀਰਤਨ ਦਰਬਾਰ ‘ਚ ਸੰਗਤਾਂ ਨੂੰ ਵੱਖ ਵੱਖ ਕੀਰਤਨੀ ਜਥਿਆਂ ਤੇ ਹੋਰ ਧਾਰਮਿਕ ਆਗੂਆਂ ਨੇ ਆਪਣੇ ਵਿਚਾਰਾਂ ਰਾਹੀਂ ਹਾਜ਼ਰੀ ਲਵਾਈ ਤੇ ਬਾਬਾ ਜੀ ਦੇ ਜੀਵਨ ਤਪੱਸਿਆ ਤੇ ਮਨੁੱਖਤਾ ਦੀ ਸੇਵਾ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ , ਬਾਬਾ ਗੁਰਦੀਪ ਸਿੰਘ ਜੀ ਨੇ ਕਿਹਾ ਇਸ ਅਸਥਾਨ ਨੂੰ ਰਾਜਨੀਤੀ ਤੋਂ ਮੁਕਤ ਕਰਨਾ ਅਤੇ ਸੰਗਤਾਂ ਨੂੰ 24 ਘੰਟੇ ਮਨੁੱਖੀ ਸੇਵਾਵਾਂ ਜਾਰੀ ਰੱਖਣ ਦੀ ਸੇਵਾ ਸੰਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਵੱਲੋਂ ਚਲਾਈ ਮਰਯਾਦਾ ਤੇ ਪਰੰਪਰਾ ਦਾ ਪਹਿਲੂ ਹੈ, ਜਿਸ ਤੇ ਪਹਿਰਾ ਹਮੇਸ਼ਾ ਦੇਂਦੇ ਰਹਾਂਗੇ ਜੋ ਸਾਡੀ ਡਿਊਟੀ ਹੈ, ਵਾਹਿਗੁਰੂ ਜੀ ਇਸੇ ਹੀ ਤਰ੍ਹਾਂ ਪਹਿਰਾ ਦੇਣ ਦਾ ਬਲ ਬਖਸ਼ਣ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ  ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਮੋਗਾ ਦੇ ਬਾਨੀ ਸੰਚਖੰਡ ਵਾਸੀ ਸੰਤ ਮਹਾਂਪੁਰਸ਼ ਬਾਬਾ ਨਛੱਤਰ ਸਿੰਘ ਜੀ ਦੀ 15 ਵੀ ਸਲਾਨਾ ਯਾਦ ‘ਚ ਉਨ੍ਹਾਂ ਨੂੰ ਸ਼ਰਧਾ ਭਾਵਨਾਵਾਂ ਨਾਲ ਯਾਦ ਕਰਦੀ ਹੋਈ ਮਜੌਦਾ ਗੱਦੀ ਨਸ਼ੀਨ ਸੰਤ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਮਹਾਪੁਰਸ਼ਾਂ ਵੱਲੋਂ ਅਰੰਭੀਆਂ ਸੇਵਾਵਾਂ ਤੇ ਧਾਰਮਿਕ ਮਰਯਾਦਾਵਾਂ ਨੂੰ ਬਾਖੂਬੀ ਨਾਲ ਨਿਭਾਅ ਕੇ ਇਸ ਅਸਥਾਨ ਨੂੰ ਮਾਲਵੇ ਖੇਤਰ ਦਾ ਪ੍ਰਸਿੱਧ ਧਾਰਮਿਕ ਅਸਥਾਨ ਬਣਾਉਣ ਵਾਲੀਆਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਜਿਥੇ ਪੂਰਨ ਹਮਾਇਤ ਕਰਦੀ ਹੈ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਮੋਗਾ ਦੇ ਬਾਨੀ ਰੱਬੀ ਰੂਪ ਸੰਤ ਬਾਬਾ ਨਛੱਤਰ ਸਿੰਘ ਜੀ ਨੇ ਆਪਣੇ ਸੰਸਾਰਕ ਜੀਵਨ ਦੇ ਸੁੱਖ ਅਰਾਮਾ ਨੂੰ ਤਿਆਗ ਕੇ ਮਨੁੱਖਤਾ ਦੀ ਸੇਵਾ ਨੂੰ ਸਭ ਕੁਝ ਨਿਸ਼ਾਵਰ ਕੀਤਾ ਉਹਨਾਂ ਕਿਹਾ ਸੰਚਖੰਡ ਵਾਸੀ ਸੰਤ ਮਹਾਂਪੁਰਸ਼ ਬਾਬਾ ਨਛੱਤਰ ਸਿੰਘ ਜੀ ਰੱਬੀ ਰੂਹ ਸਨ ਅਤੇ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਦੀ ਧਰਤੀ ਨੂੰ ਸਤਿਯੁਗ ਦਾ ਰੂਪ ਦੇਣ ਲਈ ਹੀ ਆਏ ਸਨ , ਉਹਨਾਂ ਕਿਹਾ 28 ਸਾਲਾਂ ਦੇ ਥੋੜ੍ਹੇ ਜਿਹੇ ਸਮੇਂ ‘ ਚ ਉਨ੍ਹਾਂ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਮੋਗੇ ਨੂੰ ਜਿਥੇ ਮਾਲਵਾ ਖੇਤਰ ਦਾ ਸਭ ਤੋਂ ਵੱਡਾ ਤੇ ਪ੍ਰਸਿੱਧ ਧਾਰਮਿਕ ਅਸਥਾਨ ਬਣਾ ਦਿੱਤਾ,ਜਿਸ ਅਸਥਾਨ ਦੀ ਪ੍ਰਸਿੱਧੀ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੇ ਹਿਰਦਿਆਂ ਤੇ ਵੱਸ ਚੁੱਕੇ ਹੈ, ਭਾਈ ਖਾਲਸਾ ਨੇ ਦੱਸਿਆ ਇਸੇ ਹੀ ਕਰਕੇ ਇਸ ਅਸਥਾਨ ਤੇ ਸੰਗਤਾਂ ਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰਬਾਣੀ ਨਾਲ ਜੋੜਿਆ ਜਾਂਦਾ ਹੈ ਅਤੇ ਹਰ ਸ਼ਰਧਾਲੂ ਦੀ ਆਸਾ ਪੂਰੀਆ ਹੋਣ ਕਰਕੇ ਇਥੇ ਰੱਬੀ ਬਾਣੀ ਦੇ ਲੜੀਵਾਰ ਅਖੰਡ ਪਾਠ ਸਾਹਿਬ ਸ਼ਰਧਾਲੂਆਂ ਵੱਲੋਂ ਨਿਰੰਤਰ ਜਾਰੀ ਰਹਿੰਦੇ ਹਨ, ਭਾਈ ਖਾਲਸਾ ਨੇ ਦੱਸਿਆ ਹਰ ਐਤਵਾਰ ਲੱਖਾਂ ਸ਼ਰਧਾਲੂਆਂ ਵੱਲੋਂ ਇਥੇ ਨਕਸਮਤਕ ਹੋ ਕੇ ਸਾਰੇ ਦੁੱਖ ਸੁੱਖ ਦੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਹਨ ਅਤੇ ਸ਼ਰਧਾ ਭਾਵਨਾਵਾਂ ਰੱਖਣ ਵਾਲਿਆਂ ਦੀਆਂ ਸਾਰੀਆਂ ਅਰਦਾਸਾਂ ਇਥੇ ਮਨਜ਼ੂਰ ਹੁੰਦੀਆਂ ਹਨ, , ਭਾਈ ਖਾਲਸਾ ਨੇ ਕਿਹਾ ਅੱਜ਼ ਦੇ ਦਿਨ 18 ਜੂਨ ਅੰਮ੍ਰਿਤ ਵੇਲੇ ਸ੍ਰੀ ਮਾਨ ਸੰਤ ਬਾਬਾ  ਨਛੱਤਰ ਸਿੰਘ ਜੀ ਸਾਨੂੰ ਸੁਦੀਵੀ ਵਿਛੋੜਾ ਦੇ ਗਏ ਪਰ ਉਹ ਉਨ੍ਹਾਂ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕੀਤੇ ਸਾਰੇ ਕਾਰਜ਼ ਸਾਡੇ ਲਈ ਹਮੇਸ਼ਾ ਯਾਦ ਰੱਖਣ ਤੇ ਪ੍ਰੇਰਨਾ ਸਰੋਤ ਬਣੇ ਰਹਿਣਗੇ।

Leave a Reply

Your email address will not be published. Required fields are marked *