ਮੋਗਾ, ਗੁਰਦਾਸਪੁਰ, 22 ਜੂਨ ( ਸਰਬਜੀਤ ਸਿੰਘ)– ਮਾਲਵੇ ਖੇਤਰ’ਚ ਆਪਣੇ ਧਾਰਮਿਕ, ਸਮਾਜਿਕ ਤੇ ਹੋਰ ਲੋਕ ਭਲਾਈ ਕਾਰਜਾਂ’ਚ ਪ੍ਰਸਿੱਧ ਹੋਏ ਗੁਰੂਦੁਆਰਾ ਸ਼ਹੀਦ ਬਾਬਾ ਤੇਗਾ ਅਸਥਾਨ ਸੱਚਖੰਡ ਵਾਸੀ ਸੰਤ ਮਹਾਂਪੁਰਸ਼ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਮੋਗਾ ਵਿਖੇ ਪੁੰਨਿਆ ਦੇ ਸ਼ੁਭ ਦਿਹਾੜੇ ਤੇ ਅਖੰਡ ਪਾਠਾਂ ਦੇ ਭੋਗ ਪਾ ਕੇ ਸੰਗਤਾਂ ਨੂੰ ਗੁਰਬਾਣੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖੀ ਦੇ ਮਹਾਨ ਵਿਰਸੇ ਇਤਿਹਾਸ ਨਾਲ ਜੋੜਨ ਵਾਲੀ ਪਰੰਪਪਰਾ ਮਰਯਾਦਾ ਅਨੁਸਾਰ ਧਾਰਮਿਕ ਦੀਵਾਨ ਸਜਾਏ ਗਏ ,ਜਿਸ ਵਿਚ ਪੰਥ ਦੇ ਨਾਮਵਰ ਰਾਗੀ ਢਾਡੀ ਕਵੀਸ਼ਰ ਪ੍ਰਚਾਰਕਾਂ ਤੇ ਕਥਾਵਾਚਕਾਂ ਨੇ ਹਾਜ਼ਰੀ ਲਵਾਈ, ਹਜ਼ਾਰਾਂ ਸੰਗਤਾਂ ਨੇ ਨਤਮਸਤਕ ਹੋ ਕੇ ਧਾਰਮਿਕ ਦੀਵਾਨ’ਚ ਹਾਜਰੀ ਲਵਾਈ ਤੇ ਆਪਣੇ ਮਨੁੱਖੀ ਜੀਵਨ ਨੂੰ ਸਫਲ ਬਣਾਉਣ ਲਈ ਢੁਕਵੇਂ ਉਪਰਾਲੇ ਕੀਤੇ, ਇਸ ਮੌਕੇ ਅਖੰਡ ਪਾਠਾਂ ਦੇ ਭੋਗ ਪਾਏ ਗਏ, ਧਾਰਮਿਕ ਦੀਵਾਨ ਸਜਾਏ ਗਏ, ਧਾਰਮਿਕ ਬੁਲਾਰਿਆਂ ਤੇ ਸੰਤਾਂ ਮਹਾਪੁਰਸ਼ਾਂ ਦਾ ਸਨਮਾਨ ਕੀਤਾ ਗਿਆ ਅਤੇ ਤੇ ਗੁਰੂ ਕੇ ਲੰਗਰ ਤੋਂ ਇਲਾਵਾ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਾਈਆਂ ਗਈਆਂ,ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਧਾਰਮਿਕ ਦੀਵਾਨ’ਚ ਹਾਜ਼ਰੀ ਭਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਉਹਨਾਂ ਭਾਈ ਖਾਲਸਾ ਨੇ ਦੱਸਿਆ ਇਸ ਅਸਥਾਨ ਨੂੰ 28 ਸਾਲਾਂ ਦੇ ਅੰਦਰ ਦੁਨੀਆਂ ਦੇ ਨਕਸ਼ੇ ਇਤਿਹਾਸ ਵਿੱਚ ਬਦਲਣ ਤੇ ਪ੍ਰਗਟ ਕਰਨ ਵਾਲੀ ਰੱਬੀ ਰੂਹ ਤੇ ਮਹਾਨ ਦੂਰ ਦਰਸੀ ਰੂਹਾਨੀਅਤ ਦੇ ਮਾਲਕ ਤੇ ਮਹਾਂਦਾਨੀ ਦਿਆਲੂ ਵਿਦਿਵਾਨ ਮਹਾਂਪੁਰਸ਼ ਸੱਚਖੰਡ ਵਾਸੀ ਸੰਤ (ਬਾਬਾ ਨਛੱਤਰ ਸਿੰਘ ਜੀ) ਵੱਲੋਂ ਪੁੰਨਿਆਂ ਦੇ ਸ਼ੁਭ ਦਿਹਾੜੇ ਤੇ ਅਖੰਡ ਪਾਠਾਂ ਦੇ ਭੋਗ ਪਾ ਕੇ ਧਾਰਮਿਕ ਦੀਵਾਨ ਸਜਾਉਣ ਦੀ ਲੰਮੇ ਸਮੇਂ ਤੋਂ ਮਰਯਾਦਾ ਚਲਾਈ ਹੋਈ ਹੈ ਅਤੇ ਇਸੇ ਮਰਯਾਦਾ ਤੇ ਪਹਿਰਾ ਦਿੰਦਿਆਂ ਮਜੌਦਾ ਗੱਦੀ ਨਸ਼ੀਨ ਪੜੇ ਲਿਖੇ ਅਗਾਂਹ ਵਧੂ ਧਾਰਮਿਕ ਸੋਚ ਸਖਸੀਅਤ ਦੇ ਮਾਲਕ ਸੰਤ ਮਹਾਂਪੁਰਸ਼ ਸੰਤ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਪੁਨਿਆਂ ਦੇ ਧਾਰਮਿਕ ਦੀਵਾਨ ਦੇ ਸਬੰਧ ਵਿੱਚ ਪਰਸੋਂ ਦੇ ਰੋਜ਼ ਤੋਂ ਗੁਰੂਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜੀਵਾਰ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਜਿਨ੍ਹਾਂ ਦੇ ਅਜ ਸੰਪੂਰਨ ਭੋਗ ਅਰਦਾਸ ਅਤੇ ਪਾਵਨ ਪਵਿੱਤਰ ਹੁਕਮਨਾਮੇ ਤੋਂ ਉਪਰੰਤ ਧਾਰਮਿਕ ਦੀਵਾਨ ਦੀ ਅਰੰਭਤਾ ਗੁਰੂ ਘਰ ਦੇ ਕੀਰਤਨੀ ਜਥੇ ਵੱਲੋਂ ਸ਼ਬਦ ਗੁਰਬਾਣੀ ਕੀਰਤਨ ਸ੍ਰਵਣ ਕਰਵਾਉਣ ਤੋਂ ਉਪਰੰਤ ਹੋਈ ਜਿਸ ਪੰਥ ਦੇ ਨਾਮਵਰ ਰਾਗੀ ਢਾਡੀ ਕਵੀਸ਼ਰਾਂ ਪ੍ਰਚਾਰਕਾਂ ਤੇ ਕਥਾਵਾਚਕਾਂ ਤੋਂ ਇਲਾਵਾ ਸੰਤਾਂ ਮਹਾਪੁਰਸ਼ਾਂ ਨੇ ਹਾਜ਼ਰੀ ਲਵਾਈ ਅਤੇ ਸੰਗਤਾਂ ਨੂੰ ਗੁਰਬਾਣੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਤੋਂ ਜਾਣੂ ਕਰਵਾਇਆ, ਇਸ ਮੌਕੇ ਤੇ ਬੋਲਦਿਆਂ ਮਜੌਦਾ ਗੱਦੀ ਨਸ਼ੀਨ ਸੰਤ ਮਹਾਂਪੁਰਸ਼ ਬਾਬਾ ਗੁਰਦੀਪ ਸਿੰਘ ਜੀ ਨੇ ਕਿਹਾ ਮਨੁੱਖ ਇਸ ਦੁਨੀਆਂ ਤੇ ਆਪਣੇ ਸੰਸਾਰਕ ਜੀਵਨ ਸਫਲ ਬਣਾਉਣ ਲਈ ਅਇਆ ਹੈ ਅਤੇ ਦਸਵਾਂ ਦਰਵਾਜ਼ਾ ਗੁਰੂ ਕਿਰਪਾ ਨਾਲ ਖੋਲ੍ਹਣ ਲਈ ਜਿਥੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨਾ ਚਾਹੀਦਾ ਹੈ ਉਥੇ ਸੰਗਤ ਕਰਨ ਦੇ ਨਾਲ ਨਾਲ ਸਾਰੇ ਧਰਮਾਂ ਦਾ ਸਤਿਕਾਰ ਅਤੇ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਦੀ ਕਦਰ ਕਰਨੀ ਚਾਹੀਦੀ ਹੈ ਤਾਂ ਹੀ ਮਨੁੱਖ ਦੇ ਇਥੇ ਆਉਣ ਦਾ ਮਕਸਦ ਹੱਲ ਹੋ ਸਕਦਾ ਹੈ, ਸਮੂਹ ਧਾਰਮਿਕ ਬੁਲਾਰਿਆਂ ਤੇ ਸੰਤਾਂ ਮਹਾਪੁਰਸ਼ਾਂ ਦਾ ਮੁੱਖ ਪ੍ਰਬੰਧਕ ਸੰਤ ਮਹਾਂਪੁਰਸ਼ ਬਾਬਾ ਗੁਰਦੀਪ ਸਿੰਘ ਜੀ ਵੱਲੋਂ ਸਨਮਾਨ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਤੋਂ ਇਲਾਵਾ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਛਕਾਈਆ ਗਈਆਂ।