ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋਂ ਰੋਜ਼ਗਾਰ ਕੈਂਪ 25 ਫਰਵਰੀ ਨੂੰ

ਗੁਰਦਾਸਪੁਰ

ਸੋਨਾਲਿਕਾ ਇੰਟਰਨੈਸ਼ਨਲ ਟਰੇਕਟਰਜ਼ ਲਿਮਿਟਡ ਵੱਲੋਂ ਹੈਲਪਰ, ਟੈਕਸ਼ੀਅਨ, ਵੈਲਡਰ ਅਤੇ ਡੀਜ਼ਲ ਮਕੈਨਿਕ ਆਦਿ ਦੀਆ ਅਸਾਮੀਆਂ ਲਈ ਲੜਕਿਆਂ ਦੀ ਭਰਤੀ ਕੀਤੀ ਜਾਵੇਗੀ

ਗੁਰਦਾਸਪੁਰ, 23 ਫਰਵਰੀ (ਸਰਬਜੀਤ ਸਿੰਘ)– ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਦੀ ਅਗਵਾਈ ਹੇਠ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵੱਲੋਂ 25 ਫਰਵਰੀ ਨੂੰ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਡੀ.ਸੀ ਦਫਤਰ ਕੰਪਲੈਕਸ ਗੁਰਦਾਸਪੁਰ ਦੇ ਕਮਰਾ ਨੰ: 217 ਬਲਾਕ-ਬੀ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 2:00 ਵਜੇ ਤੱਕ ਲੱਗੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਸ਼ੋਤਮ ਸਿੰਘ ਜਿਲ੍ਹਾ ਰੋਜ਼ਗਾਰ ਅਫਸਰ ਨੇ ਦੱਸਿਆਂ ਕਿ ਇਸ ਕੈਂਪ ਵਿੱਚ ਸੋਨਾਲਿਕਾ ਇੰਟਰਨੈਸ਼ਨਲ ਟਰੇਕਟਰਜ਼ ਲਿਮਿਟਡ ਵੱਲੋਂ ਹੈਪਰ, ਟੈਕਸ਼ੀਅਨ, ਵੈਲਡਰ, ਡੀਜ਼ਲ ਮਕੈਨਿਕ, ਮੋਟਰ ਮਕੈਨਿਕ, ਫਿੱਟਰ,ਟਰਨਰ, ਜੈਸਪਰ ਮਕੈਨਿਕ ਅਤੇ ਬਾਕੀ ਮਕੈਨੀਕਲ ਟਰੇਡਰਜ਼ ਆਦਿ ਦੀਆ ਅਸਾਮੀਆਂ ਲਈ ਲੜਕਿਆਂ ਦੀ ਭਰਤੀ ਕੀਤੀ ਜਾਵੇਗੀ, ਜਿਸ ਲਈ ਵਿਦਿਅੱਕ ਯੋਗਤਾ ਬਾਰਵੀਂ ਅਤੇ ਆਈ.ਟੀ.ਆਈ ਹੋਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਦੂਨ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ, ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ, ਵਲੋਂ ਵੱਖ-ਵੱਖ ਪੀ.ਜੀ.ਟੀ,ਪੀ.ਆਰ.ਟੀ, ਟੀ.ਜੀ.ਟੀ,ਐਨ.ਟੀ.ਟੀ, ਈ.ਟੀ.ਟੀ, ਕਿੰਡਰਗਾਰਟਨ, ਆਰਟ ਐਂਡ ਕਰਾਫਟ, ਪ੍ਰੀ ਪ੍ਰਾਇਮਰੀ, ਪ੍ਰਾਇਮਰੀ, ਸਪੋਰਟਸ ਅਧਿਆਪਕ, ਫਿਜ਼ੀਕਲ ਇੰਸਟਰਕਟਰ, ਰਿਸੈਪਸ਼ਨਿਸਟ, ਕੰਪਿਊਟਰ ਟੀਚਰ ਅਤੇ ਲੇਖਾਕਾਰ ਲਈ ਇੰਟਰਵਿਊ ਲਈ ਜਾਵੇਗੀ। ਇਸ ਤੋ ਇਲਾਵਾ ਦੀ ਵਲਡ ਪਲੈਨਟ ਵਲੋਂ ਵਰਕ ਫਰੋਮ ਹੋਮ ਲਈ ਲੜਕੇ ਅਤੇ ਲੜਕੀਆਂ ਦੀ ਚੋਣ ਕੀਤੀ ਜਾਵੇਗੀ ਜਿਸ ਲਈ ਯੋਗਤਾ ਬਾਰਵੀਂ ਹੋਵੇਗੀ। ਵੱਖ-ਵੱਖ ਸਕੂਲਾਂ ਦੀਆਂ ਪੋਸਟਾਂ ਲਈ ਅਪਲਾਈ ਕਰਨ ਲਈ ਘੱਟੋ-ਘੱਟ ਯੋਗਤਾ ਗੈਰਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਬੀ.ਏਡ, ਅਤੇ ਬਾਕੀ ਲਾਜਮੀ ਯੋਗਤਾ ਹੋਵੇਗੀ।

ਇਸ ਇਸ ਸਬੰਧੀ ਜਿਲ੍ਹਾ ਰੋਜ਼ਗਾਰ ਅਫਸਰ ਗੁਰਦਾਸਪੁਰ ਵੱਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਵਧ ਚੜ੍ਹ ਕੇ ਰੋਜ਼ਗਾਰ ਕੈਂਪ ਵਿੱਚ ਹਿੱਸਾ ਲੈਣ ਅਤੇ ਆਪਣਾ ਰੋਜ਼ਗਾਰ ਸੁਨਿਸ਼ਚਿਤ ਕਰਨ ਲਈ ਆਪਣੇ ਸਾਰੇ ਅਸਲੀ ਦਸਤਾਵੇਜ਼ (ਸਰਟੀਫਿਕੇਟ, ਆਧਾਰ ਕਾਰਡ, ਰੈਜ਼ਿਊਮ ਆਦਿ) ਨਾਲ ਸਮੇਂ ਸਿਰ ਪਹੁੰਚਣ।

Leave a Reply

Your email address will not be published. Required fields are marked *