ਮੰਡੀ ਬੋਰਡ ਦਾ ਪੈਸਾ ਨਿੱਜੀ ਅਦਾਰੇ ਨੂੰ ਸੌਂਪਣ ਦਾ ਯਤਨ ਰੋਕਿਆ ਜਾਵੇ – ਭੋਜਰਾਜ

ਗੁਰਦਾਸਪੁਰ

ਗੁਰਦਾਸਪੁਰ, 17 ਫਰਵਰੀ (ਸਰਬਜੀਤ ਸਿੰਘ)– ਸੰਯੂਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਆਗੂ ਅਤੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਕਿਹਾ ਪੰਜਾਬ ਮੰਡੀ ਬੋਰਡ ਦੇ ਪੈਨਸ਼ਨਰਾਂ ਦਾ ਜੀ ਪੀ ਐਫ਼ ਅਤੇ ਪੈਨਸ਼ਨਾਂ ਕਿਸੇ  ਨਿੱਜੀ ਅਦਾਰੇ ਨੂੰ ਸੌਂਪਣ ਲਈ ਪੰਜਾਬ ਸਰਕਾਰ ਯਤਨਸ਼ੀਲ ਹੈ,ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਸਰਕਾਰ ਵੱਲੋ ਚੁੱਕੇ ਜਾ ਰਹੇ ਇਸ ਕਦਮ ਦੀ ਸਖ਼ਤ ਨਿਖੇਧੀ ਕਰਦੀ ਹੈ।

ਕਿਸਾਨ ਆਗੂ ਭੋਜਰਾਜ ਨੇ ਕਿਹਾ ਕਿ ਸਰਕਾਰ ਪਾਵਰਕਾਮ ਕਾਰਪੋਰੇਸ਼ਨ ਨਾਲ ਸੰਬੰਧਿਤ ਜ਼ਮੀਨਾਂ ਵੀ ਵੇਚ ਰਹੀ ਹੈ,ਪੰਚਾਇਤਾਂ ਅਤੇ ਪ੍ਰਦੇਸ਼ ਸਰਕਾਰ ਨਾਲ ਸੰਬੰਧਿਤ ਹੋਰ ਜ਼ਮੀਨਾਂ ਨੂੰ ਕਾਰਪੋਰੇਟ ਘਰਾਣਿਆ ਨੂੰ ਦੇਣ ਦੀ ਕੋਸ਼ਿਸ਼ ਵਿੱਚ ਹੈ। ਜੇਕਰ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਨਿੱਜੀ ਅਦਾਰੇ ਹਾਵਲੇ ਕਰ ਦਿੱਤੀਆਂ ਜਾਦੀਆਂ ਹਨ ਇਹ ਪੰਜਾਬ ਮੰਡੀ ਬੋਰਡ ਦੇ ਨਿੱਜੀਕਰਨ ਵੱਲ ਪੁੱਟਿਆ ਗਿਆ ਕਦਮ ਸਾਬਤ ਹੋਵੇਗਾ।ਸਾਨੂੰ ਇਹ ਵੱਡਾ ਖਦਸ਼ਾ ਹੈ ਕਿ ਨਿੱਜੀ ਅਦਾਰਾ ਕੁਝ ਸਮਾਂ ਪੈਨਸ਼ਨ ਦੇਣ ਤੋ ਬਾਅਦ ਅਦਾਰੇ ਨੂੰ ਡਿਫਾਲਟਰ ਘੋਸ਼ਿਤ ਕਰ ਕੇ ਪੈਨਸ਼ਨਾਂ ਬੰਦ ਕਰ ਦੇਣਗੇ ਜਿਸ ਨਾਲ ਜਿੱਥੇ ਪੈਨਸ਼ਨਰਾਂ ਨਾਲ ਵੱਡਾ ਧੋਖਾ ਹੋਵੇਗਾ ਉਥੇ ਮੰਡੀ ਬੋਰਡ ਦਾ ਪੈਸਾ ਵੀ ਡੁੱਬੇਗਾ।ਭੋਜਰਾਜ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਜਿਹੀਆਂ ਕਾਰਵਾਈਆਂ ਨੂੰ ਤੁਰੰਤ ਰੋਕਿਆ ਜਾਵੇ।

Leave a Reply

Your email address will not be published. Required fields are marked *