ਸਮੱਸਿਆ ਦੇ ਹੱਲ ਲਈ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਗੰਨਾ ਉਤਪਾਦਕਾਂ ਦਾ ਇੱਕ ਵਫਦ ਨੂੰ ਸ਼ੂਗਰ ਮਿੱਲ ਬਟਾਲਾ ਦੇ ਜਨਰਲ ਮੈਨੇਜਰ ਮਿਲਿਆ

ਪੰਜਾਬ

ਗੁਰਦਾਸਪੁਰ, 2 ਦਸੰਬਰ (ਸਰਬਜੀਤ ਸਿੰਘ)–ਗੰਨੇ ਉਤੇ ਲੱਗਦੇ ਕੱਟ ਨੂੰ ਘੱਟ ਕਰਨ, ਪਰਚੀ ਕੈਲੰਡਰ ਸਿਸਟਮ ਦੀ ਇਕਸਾਰਤਾ ਕਾਇਮ ਰੱਖਣ ਅਤੇ ਗੰਨਾ ਉਤਪਾਦਕਾਂ ਦੀਆਂ ਹੋਰ ਮੁਸ਼ਕਿਲਾਂ ਦੇ ਹੱਲ ਲਈ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਗੰਨਾ ਉਤਪਾਦਕਾਂ ਦਾ ਇਕ ਵਫਦ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ(ਆਗੂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ) ਭਾਰਤ ਦੀ ਅਗਵਾਈ ਹੇਠ ਸ਼ੂਗਰ ਮਿੱਲ ਬਟਾਲਾ ਦੇ ਜਨਰਲ ਮੈਨੇਜਰ ਅਰਵਿੰਦਰਪਾਲ ਸਿੰਘ ਕੈੇਰੋਂ ਨੂੰ ਮਿਲਿਆ ਇਸ ਮੌਕੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਅਤੇ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਬਟਾਲਾ ਸ.ਕਵਲਜੀਤ ਸਿੰਘ ਖੁਸ਼ਹਾਲਪੁਰ ਊਚੇਚੇ ਤੌਰ ਤੇ ਸ਼ਾਮਿਲ ਹੋਏ।ਇਸ ਮੌਕੇ ਕਿਸਾਨ ਆਗੂਆਂ ਨੇ ਨਵੀਂ ਵੱਡੀ ਲੱਗ ਰਹੀ ਮਿੱਲ ਦੇ ਚੱਲ ਰਹੇ ਕੰਮ ਦਾ ਜਾਇਜਾ ਵੀ ਲਿਆ।ਜਿਸ ਦੀ ਮਾਰਚ 2023 ਨੂੰ ਪਿੜਾਈ ਸ਼ੁਰੂ ਕਰ ਦੇਣ ਦੀ ਸੰਭਾਵਨਾ ਹੈ।
ਇਸ ਮੌਕੇ ਕਿਸਾਨ ਆਗੂ ਭੋਜਰਾਜ ਅਤੇ ਖੁਸ਼ਹਾਲਪੁਰ ਨੇ ਕਿਹਾ ਕਿ ਗੰਨੇ ਦੀ ਅਦਾਇਗੀ ਨੂੰ 30 ਦਿਨਾਂ ਦੇ ਅੰਦਰ ਯਕੀਨੀ ਬਨਾਉਣ ਲਈ ਅਸੀਂ ਲਗਾਤਾਰ ਸਰਕਾਰ ਨਾਲ ਰਾਬਤਾ ਰੱਖ ਰਹੇ ਹਾਂ।ਜੇ ਕਰ ਕਿਸਾਨਾਂ ਨੂੰ ਕੋਈ ਮੁਸ਼ਕਿਲ ਆਉਦੀ ਹੈ ਤਾਂ ਸਾਡੇ ਨਾਲ 8437909999 ਅਤੇ 8196010000 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਚੀਫ਼ ਗੰਨਾ ਵਿਕਾਸ ਅਫਸਰ ਹੰਸਪਾਲ ਸਿੰਘ ਸੋਹੀ,ਜਿਲ੍ਹਾ ਪ੍ਰਧਾਨ ਪਰਮਪਾਲ ਸਿੰਘ ਮੇਤਲਾ,ਸਤਨਾਮ ਸਿੰਘ ਚੰਦੂ ਵਡਾਲਾ,ਹਰਜੀਤ ਸਿੰਘ,ਤਰਲੋਚਨ ਸਿੰਘ,ਬਿਕਰਮ ਸਿੰਘ,ਸੰਗਤ ਸਿੰਘ ਛੋਟੇਪੁਰ,ਸਰਬਜੀਤ ਸਿੰਘ ਘੁੰਮਣ,ਨੰਬਰਦਾਰ ਭਜਨ ਸਿੰਘ ਭੋਜਰਾਜ,ਲਖਵਿੰਦਰ ਸਿੰਘ,ਮਹਾਂਬੀਰ ਸਿੰਘ ਆਲੋਵਾਲ ਅਤੇ ਪਹਿਲਵਾਨ ਗੁਰਪ੍ਰੀਤ ਸਿੰਘ,ਪਹਿਲਵਾਨ ਸੋਨਾਂ ਬਾਂਗੋਵਾਣੀ ਹਾਜ਼ਰ ਸਨ।

Leave a Reply

Your email address will not be published. Required fields are marked *