ਵਧੀਕ ਡਿਪਟੀ ਕਮਿਸ਼ਨਰ ਗੁਰਸਿਮਰਨ ਸਿੰਘ ਢਿੱਲੋਂ ਵੱਲੋਂ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜ਼ੇਸ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਗੁਰਦਾਸਪੁਰ

ਜ਼ਿਲ੍ਹੇ ਵਿੱਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1608 ਹੋਈ

ਗੁਰਦਾਸਪੁਰ, 22 ਅਕਤੂਬਰ (ਸਰਬਜੀਤ ਸਿੰਘ)- ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਸੁਖਾਲੀਆਂ ਚੋਣ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜ਼ੇਸ਼ਨ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਸਿਮਰਨ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਚੋਣ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ ਪੋਲਿੰਗ ਸਟੇਸ਼ਨਾਂ ਦੀ ਮੌਜੂਦਾ ਸਥਿਤੀ, ਵੋਟਰਾਂ ਦੀ ਵੰਡ ਅਤੇ ਫੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸੰਖੇਪ ਸੁਧਾਈ (ਐਸ.ਐਸ.ਆਰ.) ਦੇ ਪ੍ਰੋਗਰਾਮ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਪੋਲਿੰਗ ਸਟੇਸ਼ਨ ਲਈ ਵੱਧ ਤੋਂ ਵੱਧ 1200 ਵੋਟਰਾਂ ਦੀ ਹੱਦ ਨਿਰਧਾਰਤ ਕੀਤੀ ਗਈ ਹੈ। ਟਰੈਸ਼ਨਲਾਈਜ਼ੇਸ਼ਨ ਦੀ ਪ੍ਰਸਤਾਵਿਤ ਪ੍ਰਕਿਰਿਆ ਉਪਰੰਤ ਵੀ ਜ਼ਿਲ੍ਹੇ ਦੇ ਕੁੱਲ 1608 ਪੋਲਿੰਗ ਸਟੇਸ਼ਨ ਹੋ ਗਏ ਹਨ, ਪਹਿਲਾਂ ਇਹ ਗਿਣਤੀ 1600 ਸੀ।

ਉਨ੍ਹਾਂ ਦੱਸਿਆ ਕਿ 4-ਗੁਰਦਾਸਪੁਰ ਵਿੱਚ ਪਹਿਲਾਂ ਪੋਲਿੰਗ ਸ਼ਟੇਸ਼ਨ 212 ਅਤੇ ਹੁਣ ਵੀ 212 ਹਨ। 5-ਦੀਨਾਨਗਰ (SC) ਵਿਚ ਪਹਿਲਾ 234 ਅਤੇ ਹੁਣ ਪੋਲਿੰਗ ਸਟੇਸ਼ਨਾਂ ਦੀ 235 ਹੋ ਗਈ ਹੈ। 6-ਕਾਦੀਆਂ 228, ਹੁਣ 234, 7-ਬਟਾਲਾ 214 ਹੁਣ 214, 8-ਸ਼੍ਰੀ ਹਰਗੋਬਿੰਦਪੁਰ (SC) 231 ਹੁਣ 232, 9-ਫਤਿਹਗੜ੍ਹ ਚੂੜੀਆਂ 231 ਹੁਣ 230, 10-ਡੇਰਾ ਬਾਬਾ ਨਾਨਕ 250 ਹੁਣ 251 ਪੋਲਿੰਗ ਸ਼ਟੇਸ਼ਨ ਹੋ ਗਏ ਹਨ।

ਉਨ੍ਹਾਂ ਦੱਸਿਆ ਕਿ ਉਕਤ ਅਨੁਸਾਰ ਜ਼ਿਲ੍ਹੇ ਵਿਚ 9 ਨਵੇਂ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ ਅਤੇ 1 ਪੋਲਿੰਗ ਸਟੇਸ਼ਨ ਮਰਜ਼ ਕੀਤਾ ਗਿਆ ਹੈ। ਚੋਣ ਹਲਕਾ 9-ਫਤਿਹਗੜ੍ਹ ਚੂੜੀਆਂ ਦੇ ਪੋਲਿੰਗ ਸਟੇਸਨ ਨੰਬਰ 29 ਤੋਂ 31 ਨੂੰ ਪੋਲਿੰਗ ਸਟੇਸ਼ਨ ਨੰਬਰ 28 ਅਤੇ 30 ਵਿੱਚ ਮਰਜ਼ ਦਿੱਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਤਬਦੀਲ ਕੀਤੇ ਗਏ ਪੋਲਿੰਗ ਸਟੇਸ਼ਨ ਮੌਜੂਦਾ ਬਿਲਡਿੰਗਾਂ ਦੀ ਕੰਡੀਸ਼ਨ ਅਤੇ ਵੋਟਰਾਂ ਦੀ ਸਹੂਲਤ ਦੇ ਮੱਦੇਨਜ਼ਰ ਪੋਲਿੰਗ ਸਟੇਸ਼ਨਾਂ ਦੀਆਂ ਇਮਾਰਤਾਂ ਤਬਦੀਲ ਕੀਤੀਆ ਗਈਆਂ ਹਨ।

5-ਦੀਨਾਨਗਰ (ਐਸ.ਸੀ) 120-ਚੌਧਰੀ ਜੈ ਮੁੰਨੀ ਸੇਨ ਸੈਕੰ. ਸਕੂਲ (ਲੜਕੀਆਂ), ਦੀਨਾਨਗਰ ਦੇ ਸਥਾਨ ‘ਤੇ ਸਰਕਾਰੀ ਪ੍ਰਾਇਮਰੀ ਸਕੂਲ, ਆਦਰਸ਼ ਕਲੋਨੀ, ਦੀਨਾਨਗਰ।

6-ਕਾਦੀਆਂ 54-ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਾਬਾਦ ਦੇ ਸਥਾਨ ‘ਤੇ ਆਂਗਣਵਾੜੀ ਕੇਂਦਰ, ਦੀਨਪੁਰ।
91-ਸਰਕਾਰੀ ਹਾਈ ਸਕੂਲ, ਕਾਲਾ ਬਾਲਾ ਦੇ ਸਥਾਨ ‘ਤੇ ਸਰਕਾਰੀ ਪ੍ਰਾਇਮਰੀ ਸਕੂਲ, ਕਾਲਾ ਬਾਲਾ।
9-ਫਤਿਹਗੜ੍ਹ ਚੂੜੀਆਂ- 35-ਐਲ.ਐਮ.ਐੱਸ.ਡੀ ਸਕੂਲ, ਫਤਿਹਗੜ੍ਹ ਚੂੜੀਆਂ ਦੇ ਸਥਾਨ ‘ਤੇ-ਜੀ.ਜੀ.ਐੱਸ.ਐੱਸ.ਐੱਸ ਫਤਿਹਗੜ੍ਹ ਚੂੜੀਆਂ।
37-ਐਲ.ਐਮ.ਐਸ ਡੀ ਸਕੂਲ, ਫਤਿਹਗੜ੍ਹ ਚੂੜੀਆਂ ਦੇ ਸਥਾਨ’ਤੇ ਜੀ.ਜੀ.ਐੱਸ.ਐੱਸ.ਐੱਸ ਫਤਿਹਗੜ੍ਹ ਚੂੜੀਆਂ।
38-ਐਲ.ਐਮ.ਐਸ.ਡੀ ਸਕੂਲ, ਫਤਿਹਗੜ੍ਹ ਚੂੜੀਆਂ ਦੇ ਸਥਾਨ ‘ਤੇ , ਪੀ ਐੱਮ ਸ਼੍ਰੀ ਜੀ.ਐੱਸ.ਐੱਸ. ਫਤਿਹਗੜ੍ਹ ਚੂੜੀਆਂ ਅਤੇ
63-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਅਫਗਾਨਾ ਦੇ ਸਥਾਨ ‘ਤੇ ਆਂਗਣਵਾੜੀ ਸੈਂਟਰ, ਕਾਲਾ ਅਫਗਾਨਾ ਕੀਤਾ ਗਿਆ ਹੈ।

ਉਨ੍ਹਾਂ ਚੋਣ ਅਧਿਕਾਰੀਆਂ ਨੂੰ ਸਮੁੱਚੀ ਪ੍ਰਕਿਰਿਆ ਨਿਰਧਾਰਤ ਸਮਾਂ-ਸੀਮਾ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਿਹਾ। ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਵੋਟਰਾਂ ਦੀ ਸਹੂਲਤ ਅਤੇ ਸ਼ੁੱਧ ਵੋਟਰ ਸੂਚੀ ਲੋਕਤੰਤਰੀ ਪ੍ਰਕਿਰਿਆ ਦੀ ਮਜ਼ਬੂਤੀ ਦੇ ਅਹਿਮ ਆਧਾਰ ਹਨ।

ਇਸ ਮੌਕੇ ਚੋਣ ਤਹਿਸ਼ੀਲਦਾਰ ਗੁਰਦਾਸਪੁਰ ਮਨਜਿੰਦਰ ਸਿੰਘ, ਕਾਂਗਰਸ ਪਾਰਟੀ ਤੋਂ ਗੁਰਵਿੰਦਰ ਲਾਲ, ਭਾਜਪਾ ਤੋਂ ਰਾਜਨ ਗੋਇਲ, ਆਮ ਆਦਮੀ ਪਾਰਟੀ ਤੋਂ ਜਗਜੀਤ ਸਿੰਘ ਅਤੇ ਸੁਖਦੇਵ ਸਿੰਘ, ਸੀ.ਪੀ.ਐੱਮ ਤੋਂ ਲਖਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਤੋਂ ਤੇਜਬੀਰ ਸਿੰਘ, ਬਸਪਾ ਤੋਂ ਸੁਰਿੰਦਰ ਚੌਧਰੀ, ਸੁਨੀਲ ਕੁਮਾਰ ਅਤੇ ਅਮਿਤ ਵੀ ਮੌਜੂਦ ਸਨ ।

Leave a Reply

Your email address will not be published. Required fields are marked *