ਗੁਰਦਾਸਪੁਰ, 2 ਦਸੰਬਰ (ਸਰਬਜੀਤ ਸਿੰਘ)- ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੇ ਅਹੁੱਦਾ ਸੰਭਾਲਣ ਤੋਂ ਬਾਅਦ ਪਹਿਲੇ ਦਿਨ੍ਹ ਹੀ ਲੋਕਾਂ ਅਤੇ ਕਰਮਚਾਰੀਆਂ ਦਾ ਤਾਂਤਾ ਉਨ੍ਹਾਂ ਨੂੰ ਮਿਲਣ ਲਈ ਸਾਰਾ ਦਿਨ੍ਹ ਲੱਗਿਆ ਰਿਹਾ | ਇਸ ਸਬੰਧੀ ਮਿਲੀਆ ਵਿਸਤਿ੍ਤ ਰਿਪੋਰਟਾਂ ਅਨੁਸਾਰ ਡਿਪਟੀ ਕਮਿਸ਼ਨਰ ਵੱਲੋਂ ਹਰੇਕ ਕਰਮਚਾਰੀ ਨੂੰ ਬੜੇ ਖਿੜੇ ਮੱਥੇ ਮਿਲੇ ਅਤੇ ਨਾਲ ਹੀ ਉਨ੍ਹਾਂ ਦੀ ਮੁਸ਼ਕਿਲਾਂ ਬਾਰੇ ਜਾਣਕਾਰੀ ਲਈ |
ਇਹ ਵੀ ਜਾਣਕਾਰੀ ਮਿਲੀ ਹੈ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਖੇਤੀਬਾੜੀ ਨਾਲ ਸਬੰਧਤ ਰੈਵੀਨਿਊ ਵਿਭਾਗ ਦੇ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਪਟਵਾਰੀਆਂ ਦੀ ਖਾਲੀ ਅਸਾਮੀਆਂ, ਗਿਰਦਾਵਰਾਂ ਦੀ ਕੁੱਲ ਗਿਣਤੀ ਅਤੇ ਫਸਲਾਂ ਦੀ ਗਿਰਦਾਵਰੀ ਬਾਰੇ ਵੀ ਜਾਣਕਾਰੀ ਲਈ | ਉਨ੍ਹਾਂ ਕਿਹਾ ਕਿ ਜੋ ਕਰਮਚਾਰੀ ਕਾਫੀ ਲੰਬੇ ਸਮੇਂ ਤੋਂ ਆਪਣੀ ਤਰੱਕੀ ਲਈ ਮਹਿਕਮੇ ਨੂੰ ਲੋੜੀਂਦੇ ਹਨ, ਉਨ੍ਹਾਂ ਕਰਮਚਾਰੀਆਂ ਦੀ ਯੋਗ ਵਿਧੀ ਅਪਣਾ ਕੇ ਤਰੱਕੀ ਦੇ ਕੇ ਨਵਾਜਿਆ ਜਾਵੇਗਾ | ਇਸ ਤੋਂ ਇਲਾਵਾ ਜ਼ਿਲ੍ਹੇ ਦੇ ਅਧਿਕਾਰੀ ਸਮੇਤ ਕਰਮਚਾਰੀਆਂ ਨੇ ਡਾ. ਹਿਮਾਂਸ਼ੂ ਅਗਰਵਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਵਿਸ਼ੇਸ਼ ਤੌਰ ‘ਤੇ ਫੁੱਲਾਂ ਦੇ ਗੁਲਦਸਤਾ ਦੇ ਕੇ ਸਵਾਗਤ ਕੀਤਾ | ਇਹ ਕਰਮਚਾਰੀਆਂ ਵਿੱਚ ਖੁਸ਼ੀ ਦਰਸਾ ਰਹੀ ਸੀ ਕਿ ਉਨ੍ਹਾਂ ਨੂੰ ਡਾ. ਹਿਮਾਂਸ਼ੂ ਅਗਰਵਾਲ ਦੇ ਕੰਮਾਂ ‘ਤੇ ਬਹੁਤ ਮਾਣ ਹੋਵੇਗਾ | ਕਿਉਂਕਿ ਉਹ ਦਰਜਾ ਬ ਦਰਜਾ ਹਰੇਕ ਨੂੰ ਇੱਜ਼ਤ ਦਿੰਦੇ ਹਨ | ਬਾਅਦ ਵਿੱਚ ਉਨ੍ਹਾਂ ਵੱਲੋਂ ਹਰੇਕ ਕਰਮਚਾਰੀ ਦੇ ਕਮਰੇ ਤੱਕ ਖੁੱਦ ਪਹੁੰਚ ਕਰਕੇ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਤੁਰੰਤ ਬਿਨ੍ਹਾ ਝਿੱਜਕ ਮੇਰੇ ਨਾਲ ਰਾਬਤਾ ਕਾਇਮ ਕਰ ਸਕਦਾ ਹੈ | ਉਸਦਾ ਹੱਲ ਤੁਰੰਤ ਕੀਤਾ ਜਾਵੇਗਾ |


