ਗੁਰਦਾਸਪੁਰ, 25 ਜੁਲਾਈ (ਸਰਬਜੀਤ ਸਿੰਘ)– ਵਾਤਾਵਰਨ ਨੂੰ ਸ਼ੁੱਧ ਅਤੇ ਹਰਿਆ ਭਰਿਆ ਬਣਾਉਣ ਲਈ ਉਪ ਮੁੱਖ ਇੰਜੀਨੀਅਰ ਦਫ਼ਤਰ ਵਿਖੇ ਵਣ ਉਤਸਵ ਤਹਿਤ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ। ਇਸ ਮੌਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਗੁਰਦਾਸਪੁਰ ਦੇ ਉਪ ਮੁੱਖ ਇੰਜੀ. ਜਸਵਿੰਦਰ ਸਿੰਘ ਵਿਰਦੀ ਨੇ ਫਲਦਾਰ ਅਤੇ ਛਾਂਦਾਰ ਰੁੱਖ ਲਗਾ ਕੇ ਇਸ ਦੀ ਸ਼ੁਰੂਆਤ ਕੀਤੀ। ਇੰਜੀ. ਵਿਰਦੀ ਨੇ ਅਪੀਲ ਕੀਤੀ ਕਿ ਹਰ ਮਨੁੱਖ ਨੂੰ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਕਿਉਂਕਿ ਜੇਕਰ ਰੁੱਖ ਹੈ ਤਾਂ ਹਰ ਮਨੁੱਖ ਦਾ ਜੀਵਨ ਹੈ | ਇਸ ਮੌਕੇ ਵਧੀਕ ਸੁਪਰਡੈਂਟ ਇੰਜੀਨੀਅਰ ਗੁਰਦਾਸਪੁਰ ਕੁਲਦੀਪ ਸਿੰਘ, ਵਧੀਕ ਨਿਗਰਾਨ ਇੰਜੀਨੀਅਰ ਦੀਪਕ ਵਡੇਰਾ, ਵਧੀਕ ਨਿਗਰਾਨ ਇੰਜੀਨੀਅਰ ਮਿਹਰ ਸਿੰਘ, ਇੰਜੀ. ਹਿਰਦੇਪਾਲ ਸਿੰਘ ਬਾਜਵਾ ਸਹਾਇਕ ਕਾਰਜਕਾਰੀ ਇੰਜੀਨੀਅਰ ਸਬ ਅਰਬਨ ਅਤੇ ਇੰਜੀਨੀਅਰ ਭੁਪਿੰਦਰ ਸਿੰਘ ਕਲੇਰ ਸਹਾਇਕ ਇੰਜੀਨੀਅਰ ਸ਼ਹਿਰੀ ਗੁਰਦਾਸਪੁਰ ਵੀ ਹਾਜ਼ਰ ਸਨ।