10ਵੀਂ ਅਤੇ 12ਵੀਂ ਤੋਂ ਬਾਅਦ ਵਿਦਿਆਰਥੀ ਕਿਵੇਂ ਆਈ ਟੀ ਖੇਤਰ ਵਿੱਚ ਆ ਸਕਦੇ ਹਨ-ਐਮਡੀ ਇੰਜੀ. ਸੰਦੀਪ ਕੁਮਾਰ

ਗੁਰਦਾਸਪੁਰ

ਸੀਬੀਏ ਇਨਫੋਟੈਕ ਕੰਪਿਊਟਰ ਸੈਂਟਰ ਬਣਾਇਆ ਬੱਚਿਆ ਦੀ ਪਹਿਲੀ ਪਸੰਦ

ਗੁਰਦਾਸਪੁਰ, 10 ਫਰਵਰੀ (ਸਰਬਜੀਤ ਸਿੰਘ)– ਅੱਜ ਦੇ ਡਿਜ਼ਿਟਲ ਯੁੱਗ ਵਿੱਚ ਸਿਰਫ਼ ਡਿਗਰੀ ਹੀ ਨਹੀਂ, ਸਗੋਂ ਟੈਕਨੋਲੋਜੀ ਨਾਲ ਜੁੜੇ ਹੁਨਰ ਹੀ ਵਿਦਿਆਰਥੀਆਂ ਨੂੰ ਕਾਮਯਾਬੀ ਵੱਲ ਲੈ ਜਾਂਦੇ ਹਨ। 10ਵੀਂ ਅਤੇ +2 ਤੋਂ ਬਾਅਦ ਵਿਦਿਆਰਥੀਆਂ ਲਈ ਆਈ.ਟੀ., ਸਾਫਟਵੇਅਰ, ਪ੍ਰੋਗ੍ਰਾਮਿੰਗ, ਡਾਟਾ ਸਾਇੰਸ, ਵੈੱਬ ਡਿਵੈਲਪਮੈਂਟ ਅਤੇ ਐਪ ਡਿਵੈਲਪਮੈਂਟ ਵਰਗੇ ਕੋਰਸ ਭਵਿੱਖ ਨੂੰ ਮਜ਼ਬੂਤ ਬਣਾਉਣ ਦਾ ਵਧੀਆ ਸਾਧਨ ਹਨ।

ਇਨ੍ਹਾਂ ਕੋਰਸਾਂ ਰਾਹੀਂ ਵਿਦਿਆਰਥੀ ਨਾਂ ਸਿਰਫ਼ ਨੌਕਰੀ ਯੋਗ ਬਣਦੇ ਹਨ, ਸਗੋਂ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਯੋਗ ਵੀ ਹੋ ਸਕਦੇ ਹਨ। ਅੱਜ ਦੀ ਮੰਗ ਦੇ ਮੁਤਾਬਕ ਸਕਿੱਲ ਬੇਸਡ ਸਿੱਖਿਆ ਵਿਦਿਆਰਥੀਆਂ ਨੂੰ ਦੇਸ਼ ਅਤੇ ਵਿਦੇਸ਼ ਦੋਹਾਂ ਥਾਵਾਂ ਉੱਤੇ ਅੱਗੇ ਵਧਣ ਦਾ ਮੌਕਾ ਦਿੰਦੀ ਹੈ।

ਇਸ ਸਬੰਧੀ ਸੀ.ਬੀ.ਏ. ਇਨਫੋਟੈਕ ਗੁਰਦਾਸਪੁਰ ਦੇ ਮੈਨੇਜਿੰਗ ਡਾਇਰੈਕਟਰ ਇੰਜੀ. ਸੰਦੀਪ ਕੁਮਾਰ ਨੇ ਕਿਹਾ ਕਿ “ਵਿਦਿਆਰਥੀਆਂ ਨੂੰ 10ਵੀਂ ਜਾਂ +2 ਤੋਂ ਬਾਅਦ ਸਹੀ ਦਿਸ਼ਾ ਚੁਣਨੀ ਬਹੁਤ ਜ਼ਰੂਰੀ ਹੈ। ਅੱਜ ਟੈਕਨੋਲੋਜੀ ਸਿੱਖ ਕੇ ਨੌਜਵਾਨ ਆਪਣੇ ਸੁਪਨੇ ਸਾਕਾਰ ਕਰ ਸਕਦੇ ਹਨ। ਮਿਹਨਤ, ਅਨੁਸ਼ਾਸਨ ਅਤੇ ਸਹੀ ਗਾਈਡੈਂਸ ਨਾਲ ਹਰ ਵਿਦਿਆਰਥੀ ਕਾਮਯਾਬ ਹੋ ਸਕਦਾ ਹੈ। ਉਹਨਾਂ ਨੇ ਹੋਰ ਕਿਹਾ ਕਿ ਟੈਕਨੋਲੋਜੀ ਸਿਰਫ਼ ਪੜ੍ਹਾਈ ਨਹੀਂ, ਸਗੋਂ ਇੱਕ ਮੌਕਾ ਹੈ ਆਪਣੇ ਆਪ ਨੂੰ ਦੁਨੀਆ ਦੇ ਨਾਲ ਕਦਮ ਮਿਲਾ ਕੇ ਚਲਾਉਣ ਦਾ।

ਸੀ.ਬੀ.ਏ. ਇਨਫੋਟੈਕ ਗੁਰਦਾਸਪੁਰ ਵਿੱਚ ਦਾਖ਼ਲੇ ਖੁੱਲ੍ਹੇ ਹਨ। ਰੁਚੀ ਰੱਖਣ ਵਾਲੇ ਵਿਦਿਆਰਥੀ 10ਵੀਂ ਅਤੇ +2 ਤੋਂ ਬਾਅਦ ਆਈ.ਟੀ. ਅਤੇ ਟੈਕਨੋਲੋਜੀ ਕੋਰਸਾਂ ਲਈ ਅੱਜ ਹੀ ਸੰਪਰਕ ਕਰ ਸਕਦੇ ਹਨ ਅਤੇ ਆਪਣੇ ਸੁਨਿਹਰੇ ਭਵਿੱਖ ਦੀ ਨੀਂਹ ਰੱਖ ਸਕਦੇ ਹਨ।

Leave a Reply

Your email address will not be published. Required fields are marked *