ਜਲੰਧਰ’ਚ ਪ੍ਰਵਾਸੀ ਪਿਤਾ ਵੱਲੋਂ ਆਪਣੀ ਪੰਜ ਸਾਲਾਂ ਮਾਸੂਮ ਬੱਚੀ ਨੂੰ ਗਲਾਂ ਘੁੱਟ ਕੇ ਮਾਰਨ ਵਾਲੀ ਦਿਲ ਦਹਿਲਾਉਣ ਵਾਲੀ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 5 ਫਰਵਰੀ (ਸਰਬਜੀਤ ਸਿੰਘ)– ਦੇਸ਼ ਦੀ ਮਾੜੀ ਸਿਆਸਤ ਤੇ ਮੌਕਾ ਪ੍ਰਸਤੀ ਸਿਆਸਤਦਾਨਾਂ ਨੇ ਗਰੀਬਾਂ ਨੂੰ ਅੱਤ ਦੇ ਗ਼ਰੀਬ ਕਰ ਦਿੱਤਾ ਹੈ ਅਤੇ ਗ਼ਰੀਬਾਂ ਦੇ ਬੱਚੇ ਭੁੱਖ ਨਹੀਂ ਸਹਾਰ ਰਹੇ ਅਤੇ ਜਦੋਂ ਉਹ ਮਾਪਿਆਂ ਨੂੰ ਪੇਂਟ ਭਰਨ ਦੀ ਗੱਲ ਕਰਦੇ ਹਨ ਤਾਂ ਕਈਆਂ ਨੂੰ ਮੌਤ ਹੀ ਮਿਲ ਜਾਂਦੀ ਹੈ ਅਜਿਹੀ ਘਟਨਾ ਅੱਜ ਜਲੰਧਰ ਵਿੱਚ ਇੱਕ ਪੰਜ ਸਾਲ ਮਸੂਮ ਨਾਲ ਬੀਤੀ ਜੋ ਭੁੱਖ ਦੀ ਸਹਾਰਦੀ ਹੋਈ ਰੋਂਦੀ ਹੋਈ ਰੋਟੀ ਦੀ ਮੰਗ ਕਰਨ ਲੱਗੀ ਤਾਂ ਬਾਪ ਨੇ ਬੱਚੀ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਘਾਟ ਉਤਾਰ ਦਿੱਤਾ, ਜਲੰਧਰ ਪੁਲਸ ਇਸ ਸਬੰਧੀ ਪੈਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਘਰ ਵਿੱਚ ਅਤ ਦੀ ਗਰੀਬੀ ਪਰ ਪਿਤਾ ਦਿਨ ਰਾਤ ਸ਼ਰਾਬੀ ਸੀ ਅਤੇ ਇਸ ਘਟਨਾ ਸਮੇਂ ਮਰਨ ਵਾਲੀ ਲੜਕੀ ਤੇ ਮਾਰਨ ਵਾਲਾ ਪਿਤਾ ਹੀ ਘਰ ਵਿੱਚ ਜਦੋਂ ਕਿ ਲੜਕੀ ਦੀ ਮਾਂ ਕੰਮ ਧੰਧਾ ਕਰਨ ਗਈ ਸੀ, ਪੁਲਸ ਲੜਕੀ ਦੇ ਚਾਚੇ ਵੱਲੋਂ ਦਿੱਤੇ ਬਿਆਨਾਂ ਤੇ ਪਰਚਾ ਦਰਜ ਕਰ ਲਿਆ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਮੰਦਭਾਗੀ ਘਟਨਾ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦੀ ਹੋਈ ਮੰਗ ਕਰਦੀ ਹੈ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਪਿਤਾ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਅਜਿਹੀ ਘਟਨਾ ਨੂੰ ਕੋਈ ਹੋਰ ਨਾ ਅੰਜਾਮ ਦੇ ਸਕੇ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਜਲੰਧਰ ‘ਚ ਇੱਕ ਪ੍ਰਵਾਸੀ ਵੱਲੋਂ ਆਪਣੀ ਪੰਜ ਸਾਲਾਂ ਮਾਸੂਮ ਬੱਚੀ ਨੂੰ ਗਲਾਂ ਘੁੱਟ ਕੇ ਮਾਰਨ ਵਾਲੀ ਦੁਖਦਾਈ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਅਤੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸੂਤਰਾਂ ਅਨੁਸਾਰ ਦੱਸਿਆ ਕਿ ਬੱਚੀ ਦੀ ਮਾਤਾ ਕੰਮ ਧੰਦੇ ਤੇ ਗਈ ਸੀ ਅਤੇ ਘਟਨਾ ਸਮੇਂ ਘਰ ਵਿੱਚ ਲੜਕੀ ਦਾ ਪਿਤਾ ਹੀ ਮਜੌਦ ਸੀ, ਪਤਾ ਲੱਗਾ ਕਿ ਮਾਸੂਮ ਪੰਜ ਸਾਲਾਂ ਬੱਚੀ ਖਾਣ ਨੂੰ ਰੋਟੀ ਮੰਗ ਰਹੀ ਸੀ ਤੇ ਰੋ ਰੋ ਰਹੀ ਸੀ ਭਾਈ ਖਾਲਸਾ ਨੇ ਦੱਸਿਆ ਜ਼ਾਲਮ ਪ੍ਰਵਾਸੀ ਪਿਤਾ ਨੇ ਸਭ ਤੋਂ ਪਹਿਲਾਂ ਮਸੂਮ ਲੜਕੀ ਉਪਰੋ ਚੁੱਕ ਕੇ ਪਟਕਿਆ ਅਤੇ ਲੜਕੀ ਦੀਆਂ ਉੱਚੀ ਉੱਚੀ ਚੀਕਾਂ ਨਿਕਲਣ ਲੱਗੀਆਂ ਤਾਂ ਬੱਚੀ ਦੇ ਰੋਣੇ ਨੂੰ ਬੰਦ ਕਰਨ ਲਈ ਉਸ ਦਾ ਦੋਹਾਂ ਹੱਥਾਂ ਗਲਾਂ ਦਬਾਅ ਛੱਡਿਆ ਤੇ ਉਦੋਂ ਤੱਕ ਦਬਾਈ ਰੱਖਿਆ ਜਿਨੀ ਦੇਰ ਤੱਕ ਬੱਚੀ ਦੀ ਮੌਤ ਨਹੀਂ ਹੋ ਗਈ, ਭਾਈ ਖਾਲਸਾ ਨੇ ਦੱਸਿਆ ਦੋਸ਼ੀ ਪਿਉਂ ਨੂੰ ਜਦੋਂ ਪਤਾ ਲੱਗਿਆ ਕਿ ਬੱਚੀ ਮਰ ਗਈ ਹੈ ਤਾਂ ਉਹ ਉਥੋਂ ਫ਼ਰਾਰ ਹੋ ਗਿਆ, ਗੁਵਾਂਢੀਆ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੇ ਬੱਚੀ ਦੇ ਚਾਚੇ ਦੇ ਬਿਆਨਾਂ ਤੇ ਪਰਚਾ ਦਰਜ ਕਰ ਲਿਆ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਭਾਈ ਖਾਲਸਾ ਨੇ ਦੱਸਿਆ ਘਰ ਵਿੱਚ ਅਤ ਦੀ ਗਰੀਬੀ ਹੋਣ ਦੇ ਬਾਵਜੂਦ ਦੋਸ਼ੀ ਪਿਤਾ ਦਿੱਨ ਰਾਤ ਸ਼ਰਾਬੀ ਸੀ ਅਤੇ ਘਟਨਾ ਸਮੇਂ ਵੀ ਉਸ ਨੇ ਸ਼ਰਾਬ ਪੀਤੀ ਹੋਈ ਸੀ ਸਥਾਨਕ ਲੋਕ ਦੋਸ਼ੀ ਨੂੰ ਜਲਦੀ ਕਾਬੂ ਕਰਕੇ ਸਖਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਮੰਦਭਾਗੀ ਘਟਨਾ ਤੇ ਗਹਿਰੀ ਚਿੰਤਾ ਕਰਦੀ ਹੋਈ ਮੰਗ ਕਰਦੀ ਹੈ ਕਿ ਦੋਸ਼ੀ ਪਿਤਾ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਕੋਈ ਹੋਰ ਅਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਹਿੰਮਤ ਨਾ ਕਰ ਸਕੀ ।

Leave a Reply

Your email address will not be published. Required fields are marked *