ਮੁੱਖ ਮੰਤਰੀ ਪੰਜਾਬ ਨੂੰ ਪੰਜਾਬੀ ਦੇ ਹਰਮਨ ਪਿਆਰੇ ਅਖ਼ਬਾਰ ( ਅਜੀਤ) ਦੇ ਸੰਪਾਦਕ ਹਮਦਰਦ ਤੇ ਦੋਸ ਲਾਉਣੇ ਮਹਿੰਗੇ ਪਏ, ਵਾਪਸ ਲੈ ਰਹੀ ਸਰਕਾਰ ਆਪਣੀ ਸਿਕਾਇਤ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 7 ਦਸੰਬਰ (ਸਰਬਜੀਤ ਸਿੰਘ)– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਜਾਬੀ ਦੇ ਹਰਮਨਪਿਆਰੇ ਅਖ਼ਬਾਰ ਅਜੀਤ ਦੇ ਮੁੱਖ ਸੰਪਾਦਕ ਸ੍ਰ ਬਰਜਿੰਦਰ ਸਿੰਘ ਹਮਦਰਦ ਸਾਹਿਬ ਤੇ ਝੂਠਾਂ ਕੇਸ ਪਾਉਣਾ ਮਹਿੰਗਾ ਪਿਆ ਅਤੇ  ਅਦਾਲਤ ਵਿੱਚ ਕੋਈ ਸਬੂਤ ਪੇਸ਼ ਕਰਨ’ਚ ਅਸਫਲ ਪੰਜਾਬ ਸਰਕਾਰ ਹੁਣ ਯੂ ਟਰਨ ਰਾਹੀਂ ਇਹ ਝੂਠਾਂ ਕੇਸ ਵਾਪਸ ਲੈਣ ਜਾਂ ਰਹੀ ਹੈ,ਇਹ ਸਰਕਾਰ ਦੀ ਵੱਡੀ ਹਾਰ ਹੋਈ ਅਤੇ ਸਚਾਈ ਦੀ ਜਿੱਤ ਪ੍ਰਾਪਤ ਹੋਈ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਅਜ਼ੀਤ ਦੇ ਮੁੱਖ ਸੰਪਾਦਕ ਨੂੰ ਵਧਾਈ ਦਿੰਦੀ ਹੋਈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕਰਦੀ ਹੈ ਉਹਨਾਂ ਨੂੰ ਇਸ ਬਦਲੇ ਸ੍ਰ ਬਰਜਿੰਦਰ ਸਿੰਘ ਹਮਦਰਦ ਸਾਹਿਬ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ ਪੰਜਾਬੀਆਂ ਦੇ ਹਰਮਨ ਪਿਆਰੇ ਅਖ਼ਬਾਰ ਦੇ ਮੁੱਖ ਸੰਪਾਦਕ ਸ੍ਰ ਬਰਜਿੰਦਰ ਸਿੰਘ ਹਮਦਰਦ ਸਾਹਿਬ ਜੀ ਦੇ ਇਮਾਨਦਾਰੀ ਵਾਲੀ ਛਵੀ ਨੂੰ ਬੇਦਾਗ਼ ਕਰਨ ਦੀ ਅਸਫਲ ਕੀਤੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸ੍ਰ ਬਰਜਿੰਦਰ ਸਿੰਘ ਹਮਦਰਦ ਸਾਹਿਬ ਜੀ ਨੂੰ ਝੂਠੇ ਕੇਸ ਵਿਚੋ ਬਾਇੱਜ਼ਤ ਬਰੀ ਹੋਣ ਦੀ ਵਧਾਈ ਤੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੂੰ ਸ੍ਰ ਹਮਦਰਦ ਸਾਹਿਬ ਤੋਂ ਝੂਠਾ ਕੇਸ ਪਾਉਣ ਮੁਵਾਫੀ ਮੰਗਣ ਦੀ ਮੰਗ ਕਰਦਿਆਂ ਇੱਕ ਲਿਖ਼ਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਅਕਾਲੀ ਸਰਕਾਰ ਵੇਲੇ ਕਰਤਾਰਪੁਰ ਸਾਹਿਬ ਵਿਖੇ ਬਣਾਏ ਸ਼ਹੀਦੀ ਸਮਾਰਕ ਸਮੇਂ ਸ੍ਰ ਬਰਜਿੰਦਰ ਸਿੰਘ ਹਮਦਰਦ ਸਾਹਿਬ ਟਰੱਸਟ ਦੇ ਆਗੂ ਸਨ ਅਤੇ ਪੰਜਾਬ ਸਰਕਾਰ ਨੇ ਇਹ ਦੋਸ ਲਾਇਆ ਸੀ ਇਸ ਸ਼ਹੀਦੀ ਸਮਾਰਕ ਬਣਾਉਣ ‘ਚ ਵੱਡਾ ਘਪਲਾ ਹੋਇਆ ਤੇ ਉਸ ਵਿੱਚ ਸ੍ਰ ਹਮਦਰਦ ਸਾਹਿਬ ਤੇ ਝੂਠਾ ਭਿਰਸ਼ਟਾਚਾਰ ਦਾ ਪਰਚਾ ਦਰਜ ਕੀਤਾ ਸੀ ਅਤੇ ਇਸ ਵਿਰੁੱਧ ਸਾਰਾ ਪੰਜਾਬ ਸੜਕਾਂ ਤੇ ਉਤਰ ਆਇਆ ਸੀ ਤੇ ਪੰਜਾਬ ਸਰਕਾਰ ਵੱਲੋਂ ਪਾਏ ਝੂਠੇ ਕੇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਸੀ, ਵਜ਼ਾ ਇਹ ਸੀ ਕਿ ਪੰਜਾਬੀ ਦੇ ਇਸ ਹਰਮਨ ਪਿਆਰੇ ਅਖ਼ਬਾਰ ਨੂੰ ਸਰਕਾਰ ਆਪਣੇ ਇਸ਼ਾਰੇ ਤੇ ਚਲਾਉਣਾ ਚਾਹੁੰਦੀ ਸੀ ਜੋ ਸ੍ਰ ਹਮਦਰਦ ਸਾਹਿਬ ਨੂੰ ਬਿਲਕੁਲ ਪ੍ਰਵਾਨ ਨਹੀਂ ਸੀ ਤੇ ਇਸੇ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਮਦਰਦ ਸਾਹਿਬ ਤੇ ਝੂਠਾ ਪਰਚਾ ਦਰਜ ਕਰਵਾ ਦਿੱਤਾ ਸੀ, ਭਾਈ ਖਾਲਸਾ ਨੇ ਦੱਸਿਆ ਜਦੋਂ ਅਦਾਲਤ ਨੇ ਇਸ ਸਬੰਧੀ ਸਬੂਤ ਮੰਗੇ ਤਾਂ ਸਰਕਾਰ ਨੇ ਯੂ ਟਰਨ ਲੈਂਦਿਆਂ ਕੇਸ ਵਾਪਸ ਲੈਣ ਦੀ ਅਰਜ਼ੀ ਦਾਇਰ ਕਰ ਦਿੱਤੀ ਜਿਸ ਨਾਲ ਦੁਨੀਆਂ ਦੀ ਸੱਚੀ ਆਵਾਜ਼ ਅਜ਼ੀਤ ਦੇ ਸੰਪਾਦਕ ਸ੍ਰ ਬਰਜਿੰਦਰ ਸਿੰਘ ਹਮਦਰਦ ਸਾਹਿਬ ਜੀ ਦੀ ਵੱਡੀ ਜਿੱਤ ਪ੍ਰਾਪਤ ਹੋਈ ਤੇ ਸਰਕਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰ ਹਮਦਰਦ ਸਾਹਿਬ ਨੂੰ ਵਧਾਈ ਦਿੰਦੀ ਹੋਈ ਮੁੱਖ ਮੰਤਰੀ ਨੂੰ ਸ੍ਰ ਹਮਦਰਦ ਸਾਹਿਬ ਤੋਂ ਮੁਆਫੀ ਮੰਗਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ, ਭਾਈ ਖਾਲਸਾ ਨੇ ਦੱਸਿਆ ਅੱਜ ਅਜ਼ੀਤ ਦੇ ਕਰੌੜਾਂ ਪਾਠਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਨੂੰ ਲਾਹਨਤਾਂ ਪਾ ਰਹੇ ਹਨ ।

Leave a Reply

Your email address will not be published. Required fields are marked *