ਸ਼ਹੀਦੀ ਪੰਦਰਵਾੜੇ’ਚ ਸਾਹਿਬ ਯਾਦਿਆਂ ਦੀ ਸ਼ਹੀਦੀ ਨੂੰ ਵੀਰਬਾਲ ਵਜੋਂ ਮਨਾਉਣ, ਬੱਚਿਆਂ ਦੇ ਫੈਸੀ ਡਰੈਸ ਮੁਕਾਬਲੇ ਵਾਲੀ ਸਿੱਖ ਵਿਰੋਧੀ ਨੀਤੀ ਨੇ ਸਾਬਤ ਤੇ ਕਰ ਦਿੱਤਾ ਹੈ ਕਿ ਆਪ ਪਾਰਟੀ ਵੀ ਸਿੱਖ ਵਿਰੋਧੀ ਭਾਜਪਾ ਦੀ’ਬ’ਟੀਮ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 7 ਦਸੰਬਰ (ਸਰਬਜੀਤ ਸਿੰਘ)– ਪੰਜਾਬ ਸਰਕਾਰ ਆ ਰਹੇ ਸ਼ਹੀਦੀ ਪੰਦਰਵਾੜੇ’ਚ ਸਿੱਖ ਵਿਰੋਧੀ ਸਰਕਾਰੀ ਸਮਾਗਮਾਂ ਕਰਕੇ ਦੇਸ਼ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਥੇਦਾਰ ਅਕਾਲ ਤਖਤ ਸਾਹਿਬ ਸਰਕਾਰ ਨੂੰ ਸਪੱਸ਼ਟ ਕਰ ਚੁੱਕੇ ਹਨ ਕਿ ਸਰਕਾਰ ਸਿੱਖਾਂ ਦੇ ਧਾਰਮਿਕ ਮਾਮਲਿਆਂ ‘ਚ ਬੇਲੋੜੀ ਦਖ਼ਲ ਅੰਦਾਜ਼ਾ ਬੰਦ ਕਰੇ ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ ਅਤੇ ਹੁਣ ਸਰਕਾਰ ਸ਼ਹੀਦੀ ਪੰਦਰਵਾੜੇ ਵਿਚ ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੇ ਸ਼ਹੀਦੀ ਪੰਦਰਵਾੜੇ ‘ਚ ਸਾਹਿਬ ਯਾਦਿਆ ਦੀ ਸ਼ਹੀਦੀ ਦਿਹਾੜਾ ਨੂੰ ਜਿਥੇ ਵੀਰਬਾਲ ਦਿਵਸ ਵਜੋਂ ਮਨਾਉਣ ਜਾ ਰਹੀ ਹੈ ਉਥੇ ਬੱਚਿਆਂ ਦੇ ਫੈਸੀ ਡਰੈੱਸ ਮੁਕਾਬਲੇ ਕਰਵਾਕੇ ਸਿੱਖ ਵਿਰੋਧੀ ਵਰਤਾਰੇ ਦਾ ਇਸਤੇਮਾਲ ਕਰ ਰਹੀ ਹੈ ਜਦੋਂ ਕਿ ਜਥੇਦਾਰ ਅਕਾਲਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਰਕਾਰ ਨੂੰ ਸਪੱਸ਼ਟ ਕਹੇ ਦਿੱਤਾ ਹੈ ਕਿ ਉਹ ਅਜਿਹੇ ਸਿੱਖ ਵਿਰੋਧੀ ਵਰਤਾਰੇ ਨਾਂ ਕਰੇ ਜਿਸ ਨਾਲ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਲੱਗਦੀ ਹੋਵੇ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੰਜਾਬ ਸਰਕਾਰ ਵੱਲੋਂ ਸਹੀਦੀ ਪੰਦਰਵਾੜੇ ਦਰਮਿਆਨ  ਸਾਹਿਬ ਯਾਦਿਆ ਦੇ ਸ਼ਹੀਦੀ ਦਿਵਸ ਨੂੰ ਵੀਰਬਾਲ ਵਜੋਂ ਮਨਾਉਣ ਅਤੇ ਸਕੂਲਾਂ ‘ਚ ਬੱਚਿਆਂ ਦੇ ਫੈਂਸੀ ਡਰੈੱਸ ਮੁਕਾਬਲੇ ਕਰਵਾਉਣ ਵਾਲੀ ਸਿੱਖ ਵਿਰੋਧੀ ਨੀਤੀ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦਿਆਂ ਮੰਗ ਕੀਤੀ ਕਿ ਸਰਕਾਰ ਜਥੇਦਾਰ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਮੰਨਦਿਆਂ ਅਜਿਹਾ ਬਿੱਲਕੁਲ ਨਾਂ ਕਰੇ ਕਿਉਂਕਿ ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਪੰਦਰਵਾੜੇ ਵਿਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰਬਾਲ ਵਜੋਂ ਮਨਾਉਣ ਤੇ ਸਕੂਲ ਵਿੱਚ ਬੱਚਿਆਂ ਦੇ ਫੈਸੀ ਡਰੈੱਸ ਮੁਕਾਬਲੇ ਕਰਵਾਉਣ ਵਾਲੀ ਸਿੱਖ ਵਿਰੋਧੀ ਨੀਤੀ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਅਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਕਿ ਅਜਿਹੇ ਸਮਾਗਮ ਨਾ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਕੇਂਦਰ ਦੀ ਸਿੱਖ ਵਿਰੋਧੀ ਭਾਜਭਾਈ ਸਰਕਾਰ ਨੇ ਕੁਝ ਸਾਲਾਂ ਤੋਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰਬਾਲ ਵਜੋਂ ਮਨਾਉਣਾ ਕੀਤਾ, ਭਾਈ ਖਾਲਸਾ ਨੇ ਉਸ ਵਕਤ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਨਾਲ ਨਾਲ ਪੰਥਕ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ, ਭਾਈ ਖਾਲਸਾ ਨੇ ਕਿਹਾ ਹੁਣ ਸਿੱਖ ਵਿਰੋਧੀ ਭਾਜਪਾਈਆਂ ਦੀ ਤਰਜ਼ ਤੇ ਪੰਜਾਬ ਦੀ ਆਪ ਸਰਕਾਰ ਵੀ ਸਾਹਿਬ ਯਾਦਿਆ ਦੇ ਸ਼ਹੀਦੀ ਦਿਹਾੜੇ ਨੂੰ ਵੀਰਬਾਲ ਵਜੋਂ ਮਨਾਉਣ ਜਾ ਰਹੀ ਹੈ ਅਤੇ ਸਕੂਲਾਂ ਵਿੱਚ ਬੱਚਿਆਂ ਦੇ ਫੈਸੀ ਡਰੈੱਸ ਮੁਕਾਬਲੇ ਕਰਵਾਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਪੰਜਾਬ ਸਰਕਾਰ ਦੇ ਇਸ ਵਰਤਾਰੇ ਤੋਂ ਸਾਫ਼ ਜ਼ਾਹਰ ਹੋ ਗਿਆਂ ਹੈ ਕਿ ਆਪ ਸਰਕਾਰ ਵੀ ਕੇਂਦਰ ਦੀ ਸਿੱਖ ਵਿਰੋਧੀ ਭਾਜਪਾਈ ਸਰਕਾਰ ਦੀ ਹੀ ਬੀ ਟੀਮ ਹੈ ਕੋਈ ਫ਼ਰਕ ਨਜ਼ਰ ਨਹੀਂ ਆ ਰਿਹਾ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਸ਼ਹੀਦੀ ਪੰਦਰਵਾੜੇ ਵਿਚ ਅਜਿਹੇ ਸਰਕਾਰੀ ਸਮਾਗਮਾਂ ਨਾਂ ਕੀਤੇ ਜਾਣ ਜਿਸ ਨਾਲ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਸਿੱਖ ਧਰਮੀਂਆ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੋਵੇ, ਇਸ ਮੌਕੇ ਤੇ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ, ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਸੁਰਿੰਦਰ ਸਿੰਘ ਆਦਮਪੁਰ, ਭਾਈ ਵਿਕਰਮ ਸਿੰਘ ਪੰਡੋਰੀ ਨਿੱਝਰ ਆਦਿ ਆਗੂ ਹਾਜ਼ਰ ਸਨ ।।

Leave a Reply

Your email address will not be published. Required fields are marked *