ਗੁਰਦਾਸਪੁਰ, 18 ਅਕਤੂਬਰ (ਸਰਬਜੀਤ ਸਿੰਘ)-ਵਿਸ਼ਵ ਪ੍ਰਸਿੱਧ ਅੱਖਾਂ ਦੇ ਰੋਗਾਂ ਮਾਹਿਰ ਡਾ. ਕੇ.ਡੀ ਸਿੰਘ ਨੇ ਦੱਸਿਆ ਕਿ ਫਲੂ ਆਫ ਦਾ ਆਈਜ਼ (ਅੱਖਾਂ ਦੇ ਫਲੂ ਦਾ ਰੋਗ) ਇਸ ਸਮੇਂ ਜੋਰਾਂ ’ਤੇ ਚੱਲ ਰਿਹਾ ਹੈ। ਜਿਵੇਂ ਪਹਿਲਾਂ ਅਸੀ ਕੋਵਿਡ ਕਰਕੇ ਬਾਰ-ਬਾਰ ਆਪਣੇ ਹੱਥ ਧੋਂਦੇ ਸਨ ਅਤੇ ਕਿਸੇ ਨਾਲ ਹੱਥ ਨਹੀਂ ਮਿਲਾਉਦੇ। ਕੇਵਲ ਦੂਰੋਂ ਹੀ ਨਮਸ਼ਕਾਰ ਹੀ ਕਰਦੇ ਸਨ। ਉਸੇ ਤਰਾਂ ਹੀ ਇਸ ਅੱਖਾਂ ਦੇ ਫਲੂ ਲਈ ਪ੍ਰਹੇਜ ਰੱਖਣ ਦੀ ਲੋੜ ਹੈ। ਅੱਖਾਂ ਦਾ ਫਲੂ ਕੋਈ ਖਤਰਨਾਕ ਨਹੀਂ ਹੈ। ਇਹ 2-4 ਦਿਨ ਵਿੱਚ ਦਵਾਈ ਪਾਉਣ ਨਾਲ ਠੀਕ ਹੋ ਜਾਂਦਾ ਹੈ। ਬਾਅਦ ਵਿੱਚ ਕੁੱਝ ਮਰੀਜਾਂ ਨੂੰ ਅੱਖਾਂ ਦੀ ਅਲਰਜੀ ਹੋ ਜਾਂਦੀ ਹੈ, ਜੋ ਕਿ ਉਹ ਵੀ ਹੋਲੀ ਹੋਲੀ ਮਰੀਜ ਤੰਦਰੂਸਤ ਹੋ ਜਾਂਦਾ ਹੈ। ਇਸ ਰੋਗ ਤੋਂ ਘਬਰਾਉਣ ਦੀ ਲੋੜ ਨਹੀਂ। ਕੇਵਲ ਆਪਣੇ ਘਰ ਵਿੱਚ ਸਫਾਈ ਰੱਖੋਂ, ਇੱਕ ਦੂਜੇ ਦਾ ਤੋਲੀਆ ਨਾ ਵਰਤੋਂ। ਇਹ ਮਰੀਜ ਜਲਦ ਠੀਕ ਹੋਣ ਲਈ ਫਲ ਫਰੂਟ ਵਧੇਰੇ ਖਾਣ ਤਾਂ ਜੋ ਵਿਟਾਮਿਨ ਸੀ ਦੀ ਘਾਟ ਨਾਲ ਹੋਰ ਵੀ ਹੋਣ ਵਾਲੀਆ ਅੱਖਾਂ ਦੀਆਂ ਬੀਮਾਰੀਆਂ ਤੋਂ ਬੱਚਿਆ ਜਾ ਸਕੇ।


