ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋਂ 10 ਅਕਤੂਬਰ ਤੋਂ 29 ਅਕਤੂਬਰ ਤੱਕ  ਬਲਾਕ ਪੱਧਰ ਤੇ ਰੋਜਗਾਰ ਮੇਲੇ ਜਗਾਏ ਜਾਣਗੇ ।

ਗੁਰਦਾਸਪੁਰ


ਗੁਰਦਾਸਪੁਰ,9 ਅਕਤੂਬਰ  (ਸਰਬਜੀਤ ਸਿੰਘ) – ਵਧੀਕ ਡਿਪਟੀ ਕਮਿਸ਼ਨਰ(ਜ) ਗੁਰਦਾਸਪੁਰ ਡਾ. ਹਰਜਿੰਦਰ ਸਿੰਘ ਬੇਦੀ ਦੀ ਯੋਗ ਅਗਵਾਈ ਹੇਠ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਜਿਲ੍ਹੇ ਦੇ ਬੇਰੁਜਗਾਰ ਨੌਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਹਿੱਤ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ। ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਪਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ.ਆਈ.ਐਸ ਸਕਿਊਰਟੀ ਕੰਪਨੀ ਵਲੋਂ ਮਿਤੀ 10 ਅਕਤੂਬਰ ਤੋਂ 29 ਅਕਤੂਬਰ ਤੱਕ ਜਿਲ੍ਹਾ ਗੁਰਦਾਸਪੁਰ ਵਿੱਚ ਬਲਾਕ ਪੱਧਰ ਤੇ ਰੋਜਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ । ਮਿਤੀ 10 ਅਕਤੂਬਰ ਨੂੰ ਬੀ.ਡੀ.ਪੀ.ਓ ਦਫਤਰ ਦੋਰਾਂਗਲਾ, ਮਿਤੀ 13 ਅਕਤੂਬਰ ਨੂੰ ਬੀ.ਡੀ.ਪੀ.ੳ ਦਫਤਰ ਗੁਰਦਾਸਪੁਰ, ਮਿਤੀ 14 ਅਕਤੂਬਰ ਨੂੰ ਬੀ.ਡੀ.ਪੀ.ੳ ਦਫਤਰ ਡੇਰਾ ਬਾਬਾ ਨਾਨਕ, ਮਿਤੀ 15 ਅਕਤੂਬਰ ਨੂੰ ਬੀ.ਡੀ.ਪੀ.ਓ ਦਫਤਰ ਬਟਾਲਾ, ਮਿਤੀ 16 ਅਕਤੂਬਰ ਨੂੰ ਬੀ.ਡੀ.ਪੀ.ਓ ਦਫਤਰ ਕਾਂਦੀਆਂ, ਮਿਤੀ 17 ਅਕਤੂਬਰ ਨੂੰ ਬੀ.ਡੀ.ਪੀ.ਓ ਦਫਤਰ ਸ਼੍ਰੀ ਹਰਗੋਬਿੰਦਪੁਰ , ਮਿਤੀ 23 ਅਕਤੂਬਰ ਨੂੰ ਬੀ.ਡੀ.ਪੀ.ੳ ਦਫਤਰ ਕਾਹਨੂਵਾਨ, ਮਿਤੀ 24 ਅਕਤੂਬਰ ਨੂੰ ਬੀ.ਡੀ.ਪੀ.ਓ ਦਫਤਰ ਫਤਿਹਗੜ੍ਹ ਚੂੜਿਆਂ , ਮਿਤੀ 27 ਅਕਤੂਬਰ ਨੂੰ ਬੀ.ਡੀ.ਪੀ.ੳ ਦਫਤਰ ਕਲਾਨੋਰ , ਮਿਤੀ 28 ਅਕਤੂਬਰ ਬੀ.ਡੀ.ਪੀ.ਓ ਦਫਤਰ ਦੀਨਾਨਗਰ, ਮਿਤੀ 29 ਅਕਤੂਬਰ ਨੂੰ ਬੀ.ਡੀ.ਪੀ.ਓ ਦਫਤਰ ਧਾਰੀਵਾਲ, ਵਿਖੇ ਰੋਜਗਾਰ ਕੈਂਪ ਲਗਾਏ ਜਾ ਰਹੇ ਹਨ ।

 
ਇਹਨਾਂ ਰੋਜਗਾਰ ਮੇਲਿਆ ਵਿੱਚ ਐਸ.ਆਈ.ਐਸ ਸਕਿਉਰਟੀ ਕੰਪਨੀ ਵਲੋਂ ਸਕਿਉਰਟੀ ਗਾਰਡ ਦੀ ਭਰਤੀ ਕੀਤੀ ਜਾਣੀ ਹੈ । ਐਸ.ਆਈ.ਐਸ ਸਕਿਉਰਟੀ ਕੰਪਨੀ ਨੂੰ ਸਕਿਉਰਟੀ ਗਾਰਡ ਦੀ ਅਸਾਮੀਂ ਲਈ ( ਕੇਵਲ ਲੜਕੇ ) ਉਮੀਦਵਾਰਾਂ ਦੀ ਜਰੂਰਤ ਹੈ। ਸਕਿਉਰਟੀ ਗਾਰਡ ਦੀ ਭਰਤੀ ਲਈ ਘੱਟ ਤੋਂ ਘੱਟ ਯੋਗਤਾ 10ਵੀ ਪਾਸ, ਉਮਰ 19 ਤੋਂ 40 ਸਾਲ, ਅਤੇ ਕੱਦ 5 ਫੁੱਟ 7 ਇੰਚ ਹੋਣਾ ਚਾਹੀਦਾ ਹੈ । ਉਹਨਾਂ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਐਸ.ਆਈ.ਐਸ ਸਕਿਉਰਟੀ ਕੰਪਨੀ ਵਲੋਂ ਉਪਰ ਦਰਸਾਈਆ ਗਈਆ ਮਿਤੀਆ ਅਨੁਸਾਰ ਦਰਸਾਏ ਗਏ ਸਥਾਨਾਂ ਤੇ ਪ੍ਰਾਰਥੀਆਂ ਦੀ ਇੰਟਰਵਿਊ ਕੀਤੀ ਜਾਵੇਗੀ।

 
ਇੰਟਰਵਿਊ ਕਰਨ ਉਪਰੰਤ ਚੁਣੇ ਗਏ ਪ੍ਰਾਰਥੀਆਂ ਨੂੰ 1 ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ, ਟ੍ਰੇਨਿੰਗ ਮੁਕਮਲ ਕਰਨ ਉਪੰਰਤ 15000 ਤੋਂ 17000 /-ਰੁਪਏ ਤਨਖਾਹ ਮਿਲਣਯੋਗ ਹੋਵੇਗੀ । ਇਸ ਤੋਂ ਇਲਾਵਾ ਕੰਪਨੀ ਵਲੋਂ ਫੰਡ, ਬੋਨਸ ਆਦਿ ਵੀ ਦਿੱਤੇ ਜਾਂਦੇ ਹਨ । ਚੁਣੇ ਗਏ ਪ੍ਰਾਰਥੀਆ ਨੂੰ ਵੱਖ ਵੱਖ ਮਾਲ, ਏਅਰਪੋਰਟ, ਹੋਟਲ ਅਤੇ ਮਲਟੀਨੈਸ਼ਨਲ ਕੰਪਨੀਆ ਵਿੱਚ ਜਾਬ ਮੁਹੱਈਆ ਕਰਵਾਈ ਜਾਂਦੀ ਹੈ । ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀ ਆਪਣੇ ਵਿਦਿਅਕ ਯੋਗਤਾ ਦੇ ਦਸਤਾਵੇਜ ਲੈ ਕੇ ਮਿਤੀ 10 ਅਕਤੂਬਰ ਤੋਂ 29 ਅਕਤੂਬਰ ਤੱਕ ਉਪਰ ਦਰਸਾਏ ਗਏ ਸਥਾਨਾਂ ਤੇ ਸਵੇਰੇ 10:00 ਵਜੇ ਪਹੁੰਚਣ ਅਤੇ ਇਸਦਾ ਵੱਧ ਤੋਂ ਵੱਧ ਲਾਭ ਉੱਠਾਉਣ।

Leave a Reply

Your email address will not be published. Required fields are marked *