19 ਅਕਤੂਬਰ ਮੁਲਾਜਮ ਰਹਿਣਗੇ ਹੜਤਾਲ ਤੇ, ਦਫਤਰੀ ਕੰਮ ਰਹੇਗਾ ਤੱਕ ਠੱਪ – ਸਾਵਨ ਸਿੰਘ  

ਗੁਰਦਾਸਪੁਰ

ਗੁਰਦਾਸਪੁਰ, 18 ਅਕਤੂਬਰ (ਸਰਬਜੀਤ ਸਿੰਘ)–ਪੀ.ਐਸ.ਐਸ.ਐਸ.ਯੂ ਪੰਜਾਬ ਵੱਲੋ ਲਏ ਫੈਸਲੇ ਦੇ ਹੱਕ ਵਿੱਚ ਜਿਲ੍ਹਾ ਗੁਰਦਾਸਪੁਰ ਦੇ ਸਾਰੇ ਵੱਖ ਵੱਖ ਵਿਭਾਗਾਂ ਦੇ ਸਾਥੀਆਂ ਨੂੰ 10 ਤੋ 15 ਅਕਤੂਬਰ ਤੱਕ ਕੰਮ ਠੱਪ ਰੱਖਣ ਤੋ ਬਾਅਦ ਕਲੈਰੀਕਲ ਅਮਲੇ ਵੱਲੋ 19 ਤੱਕ ਸਰਕਾਰ ਵਲੋਂ ਮੰਗਾ ਨਾ ਮੰਨਣ ਤੇ ਹੜਤਾਲ਼ ਵਿੱਚ ਲਗਾਤਾਰ ਵਾਧਾ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀ.ਐਸ.ਐਮ.ਐਸ.ਯੂ ਦੇ ਸੂਬਾ ਸਰਪ੍ਰਸਤ ਰਘਬੀਰ ਸਿੰਘ ਬਡਵਾਲ, ਸੂਬਾ ਵਿੱਤ ਸਕੱਤਰ ਸਰਬਜੀਤ ਸਿੰਘ ਢੀਂਗਰਾ, ਅਤੇ ਜ਼ਿਲਾ ਪ੍ਰਧਾਨ ਸਾਵਨ ਸਿੰਘ ਵੱਲੋ ਦੱਸਿਆ ਗਿਆ ਕਿ ਸੂਬਾ ਕਮੇਟੀ ਪੰਜਾਬ ਵੱਲੋਂ ਲਏ ਗਏ ਫੈਸਲੇ ਅਨੁਸਾਰ ਮਿਤੀ 10/10/2022 ਤੋਂ ਮਿਤੀ 15/10/2022 ਪੈੱਨ ਡਾਊਨ/ਟੂਲ ਡਾਉਨ/ਆਨਲਾਈਨ ਕੰਮ ਬੰਦ/ਕੰਪਿਊਟਰ ਬੰਦ ਹੜਤਾਲ ਦਾ ਐਕਸ਼ਨ ਦਿੱਤਾ ਗਿਆ ਜਿਸ ਵਿੱਚ 19 ਅਕਤੂਬਰ ਤੱਕ ਵਧਾ ਦਿੱਤਾ ਗਿਆ ਹੈ ਉਕਤ ਆਗੂਆ ਵਲੋ ਕਿਹਾ ਗਿਆ ਕਿ ਪੰਜਾਬ ਦਾ ਕਲੈਰੀਕਲ/ਨਾਨ ਕਲੈਰੀਕਲ ਅਤੇ ਦਰਜਾ 3 ਨਾਲ ਸਬੰਧਤ ਕੋਈ ਵੀ ਦਫ਼ਤਰੀ ਕਾਮਾ ਦਫ਼ਤਰਾਂ ਦਾ ਕੰਮ ਨਹੀਂ ਕਰੇਗਾ ਅਤੇ ਦਫਤਰੀ ਕੰਮ ਮੁਕੰਮਲ ਰੂਪ ਵਿੱਚ 19 ਤਕ ਬੰਦ ਰਹੇਗਾ ਇਸ ਦੌਰਾਨ ਵੱਖ ਵੱਖ ਵਿਭਾਗਾਂ ਵੱਲੋ ਆਪਣੇ ਪ੍ਰਧਾਨ ਸਾਥੀਆ ਸਮੇਤ ਜ਼ਿਲਾ ਕੰਪਲੈਕਸ ਗੁਰਦਾਸਪੁਰ ਵਿਖੇ ਪੁੱਜ ਕੇ ਸਰਕਾਰ ਵਿਰੁੱਧ ਨਾਹਰੇਬਾਜੀ ਕਰਕੇ ਰੋਸ ਪ੍ਗਟ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਮਹਿੰਗਾਈ ਭੱਤੇ ਦੀਆਂ ਕਿਸ਼ਤਾ ਰਲੀਜ ਕਰਨ, ਰਹਿੰਦਾ ਬਕਾਇਆ ਜਾਰੀ ਕਰਨਾ, ਪੇਅ ਕਮਿਸ਼ਨ ਦੀਆਂ ਤਰੁੱਟੀਆਂ ਸੋਧਕੇ ਲਾਗੂ ਕਰਨਾ ਆਦਿ ਮੁੱਖ ਮੰਗਾਂ ਸਰਕਾਰ ਵਲੋ ਮੰਨ ਲਈਆਂ ਜਾਣ ਨਹੀ ਤਾ ਅਗਲਾ ਐਕਸਨ ਹੋਰ ਤਿੱਖਾ ਕੀਤਾ ਜਾਵੇਗਾ । ਵਿਸ਼ੇਸ ਤੋਰ ਤੇ ਪੁਜੇ ਅਮਰਜੀਤ ਸਿੰਘ ਸੈਣੀ ਵਲੋਂ ਪੈਨਸ਼ਨਰਾ ਦੀਆ ਮੰਗਾ ਬਾਰੇ ਵੀ ਸਰਕਾਰ ਕੋਲੋ ਜੋਰਦਾਰ ਮੰਗ ਕੀਤੀ । ਇਸ ਮੌਕੇ ਬਲਜਿੰਦਰ ਸਿੰਘ ਸੈਣੀ, ਸਤਨਾਮ ਸਿੰਘ ਖੇਤੀਬਾੜੀ ਵਿਭਾਗ, ਸਰਬਜੀਤ ਸਿੰਘ ਮੁਲਤਾਨੀ, ਰਾਜ ਕੁਮਾਰ, ਸਰਵਨ ਸਿੰਘ, ਵਿਜੇ ਕੁਮਾਰ,ਮੁਨੀਸ਼ ਸਾਹਨੀ, ਗੁਰਨਾਮ ਸਿੰਘ,ਮਨਜੀਤ ਕੌਰ, ਰਾਜਿੰਦਰ ਸ਼ਰਮਾ ਜਸਬੀਰ ਸਿੰਘ ਡੀ ਸੀ ਆਫਿਸ, ਮੈਨੂੰਐਲ ਨਾਹਰ, ਅਸ਼ਵਨੀ ਕੁਮਾਰ, ਰਵਿੰਦਰ ਕੁਮਾਰ ਲਖਵਿੰਦਰ ਸਿੰਘ ਲੋਕ ਨਿਰਮਾਣ ਵਿਭਾਗ, ਮਨਜੀਤ ਲਾਲ, ਨਵਤੇਜ ਸਿੰਘ, ਰਾਜਬੀਰ ਸਿੰਘ ਭੂਮੀ ਰੱਖਿਆ ਵਿਭਾਗ, ਅੰਮ੍ਰਿਤ ਸਿੰਘ,ਮਨਦੀਪ ਢਿੱਲੋਂ, ਸਿਕੰਦਰ, ਖਜਾਨਾ ਵਿਭਾਗ, ਮੀਰਾ ਠਾਕੁਰ,ਵਿਸ਼ਾਲ ਸ਼ਰਮਾ, ਪਬਲਿਕ ਹੈਲਥ, ਗੁਰਦਿੱਤ ਸਿੰਘ,ਅਮਨਦੀਪ ਸਿੰਘ, ਜਸਬੀਰ ਸਿੰਘ,ਰਾਜ ਕੁਮਾਰ,ਪੁਸਪਿੰਦਰ ਸਿੰਘ, ਗੁਰਮੁਖ ਸਿੰਘ, ਸਿਖਿਆ ਵਿਭਾਗ, ਦਲਬੀਰ ਸਿੰਘ ਮਿਠੂ, ਸਹਿਕਾਰਤਾ ਵਿਭਾਗ ਜਸਪ੍ਰੀਤ ਸਿੰਘ ਪਸ਼ੂ ਪਾਲਣ, ਰਾਕੇਸ਼ ਸ਼ਰਮਾ, ਅਮਰਬੀਰ ਸਿੰਘ, ਸੁਰੇਖਾ ਕੁਮਾਰੀ ਪਬਲਿਕ ਹੈਲਥ, ਰੋਹਿਤ ਮਹਾਜਨ, ਪ੍ਰੋਗਰਾਮ ਦਫ਼ਤਰ, ਅਜੇ ਕੁਮਾਰ, ਫੂਡ ਸਪਲਾਈ ਅਤੇ ਹੋਰ ਵੀ ਵਿਭਾਗਾ ਤੋ ਮੁਲਾਜ਼ਮ ਸਾਥੀ ਹਾਜ਼ਰ ਸਨ।   

Leave a Reply

Your email address will not be published. Required fields are marked *