15 ਸਾਲਾਂ ਤੋਂ ਵਾਟਰ ਸਪਲਾਈ ਦੀ ਸਹੂਲਤ ਤੋਂ ਵਾਂਝੇ ਨਿਊ ਸੰਤ ਨਗਰ ਦੇ ਲੋਕ

ਗੁਰਦਾਸਪੁਰ

ਰਮਨ ਬਹਿਲ ਜੀ ਨਿਊ ਸੰਤ ਨਗਰ ਨੂੰ ਵਾਟਰ ਸਪਲਾਈ ਦੀ ਸਹੂਲਤ ਕਰੋ ਬਹਾਲ
ਗੁਰਦਾਸਪੁਰ, 25 ਅਕਤੂਬਰ (ਸਰਬਜੀਤ ਸਿੰਘ)-ਗੁਰਦਾਸਪੁਰ ਸ਼ਹਿਰ ਦੇ ਨਿਊ ਸੰਤ ਨਗਰ ਵਿੱਚ ਪਿਛਲੇ ਕਈ ਸਾਲਾਂ ਤੋਂ ਮੁਹੱਲੇ ਦੇ ਲੋਕ ਵਾਟਰ ਸਪਲਾਈ ਦੀ ਸਹੂਲਤ ਤੋਂ ਵਾਂਝੇ ਹਨ। ਜਿਸ ਕਾਰਨ ਲੋਕ ਆਪਣੇ ਘਰਾਂ ਵਿੱਚ ਹੀ ਪਾਣੀ ਲਈ ਖੁੱਦ ਬੋਰ ਕਰਕੇ ਪਾਣੀ ਇਸਤੇਮਾਲ ਕਰ ਰਹ ਹਨ।
ਇਸ ਸਬੰਧੀ ਨਵਦੀਪ ਸਿੰਘ, ਕੰਵਲਦੀਪ ਸਿੰਘ, ਜੋਗਿੰਦਰ ਸਿੰਘ, ਹਰਪਾਲ ਸਿੰਘ, ਕਸ਼ਮੀਰ ਸਿੰਘ, ਜਗ ਮੋਹਣ ਸਿੰਘ ਨੇ ਦੱਸਿਆ ਕਿ ਪਹਿਲੀ ਸਰਕਾਰਾਂ ਨੇ ਚੋਣਾਂ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਤੁਹਾਡੇ ਮੁਹੱਲੇ ਦੇ ਬਾਹਰਲੇ ਪਾਸੇ ਜੋ ਵਾਟਰ ਸਪਲਾਈ ਦੀ ਪਾਈਪ ਪਈ ਹੋਈ ਹੈ। ਜਦੋਂ ਸਾਡੀ ਸਰਕਾਰ ਹੌਂਦ ਵਿੱਚ ਆਵੇਗੀ ਤਾਂ ਤੁਰੰਤ ਇਹ ਸਹੂਲਤ ਮੁਹੱਈਆ ਕੀਤੀ ਜਾਵੇਗੀ। ਪਰ 15 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ, ਕਿਸੇ ਵੀ ਸਰਕਾਰ ਨੇ ਸਾਡੀ ਸਾਰ ਨਹੀਂ ਲਈ। ਜੋ ਸਾਡੀ ਰਮਨ ਬਹਿਲ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਤੋਂ ਮੰਗ ਹੈ ਕਿ ਸਾਡੇ ਮੁਹੱਲੇ ਨੂੰ ਤੁਰੰਤ ਸ਼ਹਿਰਾਂ ਵਾਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਵਾਟਰ ਸਪਲਾਈ ਤੋਂ ਬਿਨਾ ਅਸੀ ਲੋਕ ਪਿੰਡਾਂ ਵਿੱਚ ਆਪਣੇ ਆਪ ਨੂੰ ਰਹਿਣਾ ਮਹਿਸੂਸਕਰ ਰਹੇ ਹਾਂ ਅਤੇ ਇਸ ਲਈ ਲੋੜੀਦੀਂ ਪਾਣੀ ਦੀ ਵਿਵਸਥਾ ਦਾ ਕਨੈਕਸ਼ਨ ਤੁਰੰਤ ਮੁਹੱਲੇ ਨੂੰ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਲੋਕ ਇਸਦਾ ਫਾਇਦਾ ਲੈ ਸਕਣ।

Leave a Reply

Your email address will not be published. Required fields are marked *