ਪਿਤਾ ਜੀ ਦੇ ਨਕਸ਼ੇ ਕਦਮਾਂ ’ਤੇ ਚੱਲਦਿਆ ਰਮਨ ਬਹਿਲ ਲੋਕਾਂ ਦੀ ਕਰ ਰਹੇ ਨਿਰਪੱਖ ਸੇਵਾ

ਪੰਜਾਬ

ਗੁਰਦਾਸਪੁਰ, 25 ਅਕਤੂਬਰ (ਸਰਬਜੀਤ ਸਿੰਘ)- ਸਾਬਕਾ ਕੈਬਨਿਟ ਮੰਤਰੀ ਸਵ. ਖੁਸ਼ਹਾਲ ਬਹਿਲ ਜੀ ਦਾ ਜਨਮ 11 ਨਵੰਬਰ 1927 ਨੂੰ ਹੋਇਆ ਸੀ। ਜਵਾਨੀ ਦੀ ਸਰਦਲ ਵਿੱਚ ਪੈਰ ਰੱਖਦੇ ਹੋਏ ਹੀ ਉਹ ਸਿਆਸਤ ਵਿੱਚ ਆ ਗਏ। ਗੁਰਦਾਸਪੁਰ ਤੋਂ ਹਲਕਾ ਵਿਧਾਇਕ ਤੋਂ ਲੈ ਕੇ ਹੋਰ ਉੱਚ ਅਹੁੱਦਿਆਂ ’ਤੇ ਬਿਰਾਜਮਾਨ ਰਹੇ। ਇਸ ਦੌਰਾਨ ਉਹ ਲੋਕ ਸੇਵਾ ਵਿੱਚ ਰੁੱਝ ਗਏ ਅਤੇ ਲੋਕਾਂ ਦੇ ਕੰਮਕਾਜ ਨਿਰਪੱਖ ਕਰਦੇ ਰਹੇ। ਜਦੋਂ ਉਹ ਕੈਬਨਿਟ ਰੈਂਕ ਵਿੱਚ ਮੰਤਰੀ ਬਣੇ ਤਾਂ ਭਾਰਤ ਦਾ ਹਰ ਆਲਾ ਅਫਸਰ ਤੋਂ ਲੈ ਕੇ ਦੇਸ਼ ਦੇ ਪ੍ਰਧਾਨਮੰਤਰੀ ਤੱਕ ਉਨਾਂ ਦੇ ਨਿਵਾਸ ਸਥਾਨ ’ਤੇ ਪੁੱਜੇ, ਕਿਉਕਿ ਉਨਾਂ ਦੀ ਇਮਾਨਦਾਰੀ ਅਤੇ ਕਾਬਲਿਅਤ ਵਿੱਚ ਕੋਈ ਫਰਕ ਨਹੀਂ ਸੀ। ਉਹ ਜੋ ਕਹਿੰਦੇ ਸਨ, ਉਹ ਲੋਕਾਂ ਲਈ ਪੂਰਾ ਕਰ ਵਿਖਾਉਦੇ ਸਨ। ਫਿਰ ਖੁਸ਼ਹਾਲ ਬਹਿਲ ਜੀ ਇਸ ਫਾਨੀ ਦੁਨੀਆ ਨੂੰ 14 ਜੂਨ 2014 ਨੂੰ ਸਦਾ ਲਈ ਅਲਵਿਦਾ ਕਹਿ ਗਏ।


ਉਨਾਂ ਦੇ ਦਰਮਿਆਨ ਹੀ ਰਮਨ ਬਹਿਲ ਨੇ ਸਿਆਸਤ ਵਿੱਚ ਆਪਣਾ ਪੈਰ ਰੱਖਿਆ। ਜਿਸਦੇ ਲੋਕਾਂ ਦਾ ਉਨਾਂ ਨੂੰ ਬਹੁਤ ਤਗੜਾ ਹੁੰਗਾਰਾ ਮਿਲਿਆ। ਉਹ ਨਗਰ ਕੌਂਸਲ ਦੇ ਪ੍ਰਧਾਨ ਤੋਂ ਲੈ ਕੇ ਕਈ ਅਹੁੱਦਿਆਂ ’ਤੇ ਬਿਰਾਜਮਾਨ ਰਹੇ। ਗੁਰਦਾਸਪੁਰ ਵਿੱਚ ਉਨਾਂ ਵਿਕਾਸ ਕਾਰਜ ਅਜਿਹੇ ਕੀਤੇ ਹਨ, ਜੋ ਅੱਜ ਤੱਕ ਕੋਈ ਵੀ ਸਰਕਾਰ ਦਾ ਨੁਮਾਇੰਦਾ ਨਹੀਂ ਕਰਵਾ ਸਕਿਆ। ਪਿਛਲੀ ਸਰਕਾਰ ਦੇ ਵੇਲੇ ਉਨਾਂ ਨੂੰ ਪੰਜਾਬ ਸਰਵਿਸ ਸਿਲੈਕਸ਼ਨ ਬੋਰਡ ਦੇ ਚੇਅਰਮੈਨ ਵੀ ਨਿਵਾਜਿਆ ਗਿਆ। ਜਦੋਂ ਕਾਂਗਰਸ ਪਾਰਟੀ ਖਿੰਡ ਗਈ ਤਾਂ ਉਨਾਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਦਾ ਦਾਮਨ ਥਾਮ ਲਿਆ। ਫਿਰ ਸ. ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ, ਅਰਵਿੰਦ ਕੇਜਰੀਵਾਲ ਪਾਰਟੀ ਸੁਪਰੀਮੋ ਅਤੇ ਰਾਘਵ ਚੱਢਾ ਮੈਬਰ ਰਾਜਸਭਾ ਨੇ ਇਹ ਫੈਸਲਾ ਕੀਤਾ ਕਿ ਇੱਕ ਇਮਾਨਦਾਰ ਅਕਸ਼ ਵਾਲਾ ਆਗੂ ਹੀ ਮਾਝੇ ’ਚੋਂ ਆਮ ਆਦਮੀ ਪਾਰਟੀ ਨੂੰ ਪੈਰਾ ’ਤੇ ਖੜਾ ਕਰ ਸਕਦਾ ਹੈ। ਜਿਸ ਕਰਕੇ ਉਨਾਂ ਨੂੰ ਹੁਣ ਪੰਜਾਬ ਹੈਲਥ ਸਿਸਟਮ ਕਾਪੋਰੇਸ਼ਨ ਦੇ ਚੇਅਰਮੈਨ ਥਾਪਿਆ ਗਿਆ ਹੈ।
ਰਮਨ ਬਹਿਲ ਦੇ ਘਰ ਪ੍ਰੈਸ ਦੇ ਸਰਵੇ ਅਨੁਸਾਰ ਦਿਨ ਰਾਤ ਲੋਕਾਂ ਨੂੰ ਮਿਲਣ ਦਾ ਤਾਂਤਾ ਲੱਗਾ ਰਹਿੰਦਾ ਹੈ। ਉਹ ਇੱਕ ਦਾ ਕੰਮ ਬਿਨਾ ਕਿਸੇ ਭੇਦਭਾਵ ਦੇ ਕਰਦੇ ਹਨ। ਜਿਲਾ ਗਰਦਾਸਪੁਰ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਹਸਪਤਾਲ ਵਿੱਚ ਲੈਪਰੋਸਕੋਪੀ ਨਾਲ ਆਪ੍ਰੇਸ਼ਨ ਸ਼ੁਰੂ ਕੀਤੇ ਗਏ ਹਨ। ਜਿਸ ਨਾਲ ਆਮ ਲੋਕਾਂ ਨੂੰ ਇਸਦਾ ਬਹੁਤ ਵੱਡਾ ਫਾਇਦਾ ਹੋਵੇਗਾ। ਰਮਨ ਬਹਿਲ ਦੀ ਇਹ ਸੋਚ ਹੈ ਕਿ ਜਿਸ ਤਰਾਂ ਉਨਾਂ ਸਿਲੈਕਸ਼ਨ ਬੋਰਡ ਦੇ ਚੇਅਰਮੈਨ ਬਣਨ ’ਤੇ ਪਾਰਦਰਸ਼ਤਾ ਨਾਲ ਦਿਖਾਈ ਸੀ, ਉਸੇ ਤਰਾਂ ਹੀ ਉਹ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਪਾਰਦਸ਼ਤਾ ਨਾਲ ਹੀ ਦਵਾਈਆ ਦੀ ਸਪਲਾਈ ਕਰਵਾਉਣਗੇ ਤਾਂ ਜੋ ਪੰਜਾਬ ਦੇ ਲੋਕਾਂ ਦੀ ਸਿਹਤ ਨੂੰ ਤੰਦਰੂਸਤ ਕੀਤਾ ਜਾ ਸਕੇ। ਇਸ ਕਰਕੇ ਜਿਲਾ ਗੁਰਦਾਸਪੁਰ ਦੇ ਲੋਕ ਇਹ ਕਹਿ ਰਹੇ ਹਨ ਕਿ ਬੋਹੜ ਦੀ ਥਾਂ ’ਤੇ ਮੁੜ ਬੋਹੜ ਹੀ ਉੱਗਿਆ ਹੈ। ਜਿਸਦੀ ਛਾਂ ਅੱਜ ਲੋਕ ਮਾਣ ਰਹੇ ਹਨ ਅਤੇ ਰਮਨ ਬਹਿਲ ਦੇ ਕੰਮਾਂ ਦੀ ਸ਼ਲਾਘਾ ਕਰ ਰਹੇ ਹਨ ਅਤੇ ਲੰਬੀ ਉਮਰ ਦੀ ਕਾਮਨਾ ਕਰ ਰਹੇ ਹਨ।

Leave a Reply

Your email address will not be published. Required fields are marked *