ਦੀਵਾਲੀ ਦਾ ਤਿਉਹਾਰ ਖੁਸ਼ੀਆਂ ਦਾ ਪ੍ਰਤੀਕ ਹੈ : ਬਲਦੇਵ ਕ੍ਰਿਸ਼ਨ, ਪ੍ਰੋ.ਨੀਰਜ ਮਿਨਹਾਸ, ਇੰਜੀ:ਰਵਿੰਦਰ ਮਿਨਹਾਸ
ਗੁਰਦਾਸਪੁਰ, 23 ਅਕਤੂਬਰ (ਸਰਬਜੀਤ ਸਿੰਘ ) – ਇਲਾਕੇ ਦੀ ਨਾਮਵਰ ਸੰਸਥਾ ਸੀ.ਬੀ.ਏ ਇਨਫੋਟੈਕ ਵਿਖੇ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਐਮ.ਡੀ ਇੰਜੀ:ਸੰਦੀਪ ਕੁਮਾਰ ਨੇ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਬੱਚਿਆਂ ਨੂੰ ਦਿੱਤਾ। ਇਸ ਮੌਕੇ ਦੀਵਾਲੀ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ੍ਰੀ ਬਲਦੇਵ ਕ੍ਰਿਸ਼ਨ, ਪ੍ਰੋ. ਨੀਰਜ ਮਿਨਹਾਸ, ਇੰਜੀ:ਰਵਿੰਦਰ ਮਿਨਹਾਸ ਨੇ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਮਾਤਾ ਲਕਸ਼ਮੀ ਦੀ ਪੂਜਾ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਮੁੱਖ ਮਹਿਮਾਨ ਸ੍ਰੀ ਬਲਦੇਵ ਕ੍ਰਿਸ਼ਨ, ਪ੍ਰੋ. ਨੀਰਜ ਮਿਨਹਾਸ, ਇੰਜੀ:ਰਵਿੰਦਰ ਮਿਨਹਾਸ ਨੇ ਸਾਂਝੇ ਰੂਪ ਵਿਚ ਦੀਵਾਲੀ ਦੀ ਵਧਾਈ ਦਿੰਦਾ ਹੋਇਆ ਕਿਹਾ ਕਿ ਰੌਸ਼ਨੀਆਂ ਦਾ ਇਹ ਤਿਉਹਾਰ ਸਭ ਦੇ ਦਿਲਾਂ ਅੰਦਰ ਮੁਹੱਬਤ ਦੇ ਦੀਪ ਜਗਾਵੇ ਅਤੇ ਅਸੀਂ ਭਾਈਚਾਰਕ ਸਾਂਝ ਵਧਾਏ। ਉਹਨਾਂ ਕਿ ਦੀਵਾਲੀ ਖੁਸ਼ੀਆਂ ਦਾ ਤਿਉਹਾਰ ਹੈ ਸਾਨੂੰ ਸਾਰਿਆਂ ਨੂੰ ਇਹ ਤਿਉਹਾਰ ਮਿਲ ਜੁਲ ਕੇ ਸਾਂਝੇ ਰੂਪ ਵਿਚ ਮਨਾਉਣਾ ਚਾਹੀਦਾ ਹੈ। ਇਸ ਦੌਰਾਨ ਵਿਦਿਆਰਥੀਆਂ ਵਲੋਂ ਨਾਚ-ਗਾਣਾ ਅਤੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰਕੇ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣ ਨੇਹਾ ਖੂਬਸੂਰਤ ਡਾਂਸ ਪੇਸ਼ ਕੀਤਾ, ਵਿਦਿਆਰਥੀ ਕਪਿਲ ਨੇ ਆਪਣੀ ਸੁਰੀਲੀ ਆਵਾਜ ਵਿਚ ਗੀਤ ਪੇਸ਼ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਤੋਂ ਇਲਾਵਾ ਜੂਹੀ, ਪ੍ਰੀਤੀ, ਅਨੂੰ, ਸੁਨੇਹਾ, ਰਮਨ, ਮੁਸਕਾਨ, ਹਰਮਨ ਅਤੇ ਵਿਦਿਆਰਥਣਾਂ ਨੇ ਵੱ-ਵੱਖ ਗੇਮਾਂ ਖੇਡੀਆਂ ਅਤੇ ਦੀਵਾਲੀ ਦਾ ਤਿਉਹਾਰ ਇਕ ਰੌਚਕ ਤਿਉਹਾਰ ਮਨਾਉਂਦੇ ਹੋਏ ਖੂਬ ਜਸ਼ਨ ਮਨਾਇਆ। ਇਸ ਮੌਕੇ ਗੱਲਬਾਤ ਕਰਦਿਆਂ ਸੰਸਥਾ ਦੇ ਐਮ.ਡੀ ਸੰਦੀਪ ਕੁਮਾਰ ਨੇ ਕਿਹਾ ਕਿ ਸੀ.ਬੀ.ਏ ਇਨਫੋਟੈਕ ਵਲੋਂ ਸਾਰੇ ਤਿਉਹਾਰ ਵਿਦਿਆਰਥੀਆਂ ਨਾਲ ਮਿਲ ਕੇ ਬੜੇ ਹੀ ਚਾਵਾਂ ਨਾਲ ਮਨਾਏ ਜਾਂਦੇ ਹਨ। ਇਸ ਮੌਕੇ ਉਹਨਾ ਨੇ ਮੁੱਖ ਮਹਿਮਾਨਾਂ ਦਾ ਸਨਮਾਨ ਕੀਤਾ ਅਤੇ ਸਾਰਿਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ। ਉਹਨਾਂ ਦੱਸਿਆ ਕਿ ਸਾਨੂੰ ਇਹ ਦੱਸ ਕੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਦੀਵਾਲੀ ਦੇ ਸਬੰਧ ਵਿਚ ਸਾਡੇ ਵਲੋਂ ਹਰ ਕੋਰਸ ਉਪਰ 25 ਪ੍ਰਤੀਸ਼ਤ ਛੂਟ ਦਿੱਤੀ ਗਈ ਹੈ ਅਤੇ ਨਾਲ ਰਿਟਾਟਿਡ ਮੁਲਾਜਮਾਂ ਅਤੇ ਆਰਥਿਕ ਪੱਖੋਂ ਕਮਜੋਰ ਬੱਚਿਆਂ ਨੂੰ ਹਰ ਕੋਰਸ ਉਪਰ ਲਗਾਤਾਰ 25 ਪ੍ਰਤੀਸ਼ਤ ਛੂਟੀ ਦਿੱਤੀ ਜਾਂਦੀ ਹੈ। ਉਹਨਾਂ ਨੇ ਦੱਸਿਆ ਕਿ ਸੀ.ਬੀ.ਏ ਇਨਫੋਟੈਕ ਵਲੋਂ ਬੇਸਿਕ ਕੰਪਿਊਟਰ ਸੀ/ਸੀ++, ਨੈਟਵਰਕਿੰਗ, ਪਾਇਥਨ, ਜਾਵਾ, ਅੰਡਰਾਇਡ, ਵੈਬ ਇਡੀਜਾਇਨਿੰਗ ਅਤੇ ਵੈਬ ਡਿਵੈਲਪਮੈਂਟ ਤੋਂ ਇਲਾਵਾ ਹੋਰ ਕਈ ਕੋਰਸ ਕਰਵਾਏ ਜਾਂਦੇ ਹਨ। ਇਸ ਮੌਕੇ ਮੁੱਖ ਮਹਿਮਾਨ ਪ੍ਰੋ.ਨੀਰਜ ਮਿਨਹਾਸ ਵਲੋਂ 25 ਹਜਾਰ ਰੁਪਏ ਦਾ ਇਨਾਮ ਦਿੱਤਾ ਗਿਆ।