ਡਾ.ਅਸ਼ੋਕ ਹਸਤੀਰ ਬਣੇ ਸ਼ਤਰੰਜ ਚੈਪੀਅਨ

ਗੁਰਦਾਸਪੁਰ


ਗੁਰਦਾਸਪੁਰ, 16 ਜੂਨ (ਸਰਬਜੀਤ ਸਿੰਘ) – ਸ਼ਤਰੰਜ ਦਾ ਓਪਨ ਚੈਸ ਟੁਰਨਾਮੈਂਟ ਹੋਟਲ ਗੋਲਡਨ ਪਾਮ ਗੁਰਦਾਸਪੁਰ ਵਿਖੇ 14  ਅਤੇ 15 ਜੂਨ 2025 ਨੂੰ ਚੈਸ ਐਸੋਸੀਏਸ਼ਨ ਗੁਰਦਾਸਪੁਰ ਦੁਆਰਾ ਕਰਵਾਇਆ ਗਿਆ। ਇਸ ਟੁਰਨਾਮੈਂਟ ਵਿੱਚ 16 ਖਿਡਾਰਿਆਂ ਨੇ ਹਿੱਸਾ ਲਿਆ। ਜੋ ਕਿ 10 ਸਾਲ ਦੀ ਉਮਰ ਤੋ ਲੈ ਕੇ 90 ਸਾਲ ਤੱਕ ਦੀ ਉਮਰ ਵਾਲਿਆਂ ਲਈ ਕਰਵਾਇਆਂ ਗਿਆ।
ਦੋ ਦਿਨ ਚੱਲੇ ਇਸ ਟੁਰਨਾਮੈਂਟ ਦਾ ਉਦਘਾਟਨ ਚੇਅਰਮੈਨ ਪੰਜਾਬ ਹੈਲਥ ਕਾਰਪੋਰੇਸ਼ਨ ਰਮਨ ਬਹਿਲ ਦੇ ਪੁੱਤਰ ਧਰੁਵ ਬਹਿਲ ਅਤੇ ਮਾਰਕਿਟ ਕਮੇਟੀ ਗੁਰਦਾਸਪੁਰ ਦੇ ਚੈਅਰਮੈਨ ਭਾਰਤ ਭੂਸ਼ਣ ਸ਼ਰਮਾ ਦੁਆਰਾ ਸਯੁੰਕਤ ਰੂਪ ਵਿੱਚ ਕਿਤਾ ਗਿਆ।
ਡਾ. ਅਸ਼ੋਕ ਹਸਤੀਰ ਇਸ ਟੁਰਨਾਮੈਂਟ ਦੇ ਵਿਜੇਤਾ ਰਹੇ ਅਤੇ ਚੈਸ ਟ੍ਰਾਫੀ ਉਹਨਾ ਦੇ ਨਾਮ ਰਹੀ। ਦੁਸਰੇ ਸਥਾਨ ਤੇ ਸ਼੍ਰੀ ਰਾਕੇਸ਼ ਕੋਹਲੀ, ਤੀਸਰੇ ਸਥਾਨ ਤੇ ਸ਼੍ਰੀ ਸੰਜੀਵ ਕੁਮਾਰ, ਚੋਥੇ ਸਥਾਨ ਤੇ ਦਿਵਿਆ ਮਹਾਜਨ ਅਤੇ ਪੰਜਵੇਂ ਸਥਾਨ ਤੇ ਸ਼ਿਵਾਸ਼ ਰਹੇ। ਟੁਰਨਾਮੈਂਟ ਦੇ ਅੰਤ ਵਿੱਚ ਸਾਰਿਆ ਖਿਡਾਰਿਆਂ ਦਾ ਹੋਸਲਾਂ ਵਧਾਉਣ ਲਈ ਇਨਾਮ ਵੰਡੇ ਗਏ।

Leave a Reply

Your email address will not be published. Required fields are marked *