ਪੰਜਾਬ ਵਿੱਚ ਵੱਡੇ ਪੱਧਰ ਤੇ ਲੱਗ ਰਹੇ ਮੈਡੀਕਲ ਕੈਂਪ-ਡਾ ਸੁਨੀਲ ਤਰਗੋਤਰਾ

ਗੁਰਦਾਸਪੁਰ

ਗੁਰਦਾਸਪੁਰ, 14 ਸਤੰਬਰ (ਸਰਬਜੀਤ ਸਿੰਘ)– ਕਮਿਊਨਟੀ ਹੈਲਥ ਅਫ਼ਸਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ ਸੁਨੀਲ ਤਰਗੋਤਰਾ ਨੇ ਪ੍ਰੈਸ ਨਾਲ ਗੱਲ ਬਾਤ ਕਰਦੇ ਹੋਏ ਦੱਸਿਆ ਕਿ ਅੱਜ ਮਿਤੀ 14/09/2025 ਦਿਨ ਐਤਵਾਰ ਨੂੰ ਬਲਾਕ ਭੁੱਲਰ,ਫਤਿਹਗੜ੍ਹ ਚੂੜੀਆਂ ਅਤੇ ਨੁਸ਼ਹਿਰਾ ਮੱਝਾ ਸਿੰਘ (ਜਿਲਾ ਗੁਰਦਾਸਪੁਰ) ਦੇ ਸਮੂਹ ਸੀ ਐਚ ਓ ਵਲੋਂ ਮਾਣਯੋਗ ਸਿਵਿਲ ਸਰਜਨ ਗੁਰਦਾਸਪੁਰ ਡਾ ਜਸਵਿੰਦਰ ਸਿੰਘ ਜੀ ਦੇ ਹੁਕਮਾਂ ਅਨੁਸਾਰ ਅਤੇ ਐਸਐਮਓ ਪੀਐੱਚਸੀ ਭੁੱਲਰ ਡਾ ਜਸਵਿੰਦਰ ਜੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਡਾ ਕਵਲਜੀਤ ਕੌਰ ਐਸਐਮਓ ਧਿਆਨਪੁਰ ਜੀ ਦੀ ਦੇਖ-ਰੇਖ ਵਿੱਚ ਬਲਾਕ ਧਿਆਨਪੁਰ ਦੇ ਵੱਖ ਵੱਖ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਏ ਗਏ । ਇਸ ਮੌਕੇ ਕਮਿਊਨਟੀ ਹੈਲਥ ਅਫਸਰਾਂ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਜਾਂਚ ਕੀਤੀ ਗਈ ਅਤੇ ਫ੍ਰੀ ਦਵਾਈਆਂ ਵੀ ਵੰਡੀਆਂ ਗਈਆਂ । ਇਹਨਾਂ ਕੈਂਪਾਂ ਵਿੱਚ ਖ਼ਾਸ ਧਿਆਨ ਰੱਖਿਆ ਗਿਆ ਕੇ ਕਿਸੇ ਪਿੰਡ ਵਿੱਚ ਅਗਰ ਕੋਈ ਪੈਨ-ਡੈਮਿਕ ਫੈਲਣ ਦੀ ਸੰਭਾਵਨਾ ਹੋਵੇ ਤੇ ਓਹਨੂੰ ਸਮੇਂ ਸਿਰ ਰੋਕਿਆ ਜਾ ਸਕੇ । ਡਾ ਸਾਬ ਨੇ ਦੱਸਿਆ ਕੇ ਪੂਰੇ ਪੰਜਾਬ ਵਿੱਚ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਿਹਤ ਸੇਵਾਵਾਂ ਵੱਡੇ ਪੱਧਰ ਤੇ ਦਿੱਤੀਆਂ ਜਾ ਰਹੀਆਂ ਹਨ । ਜਿੰਨਾਂ ਸਮਾਂ ਸਥਿਤੀ ਵਿੱਚ ਸੁਧਾਰ ਨਹੀਂ ਹੋ ਜਾਂਦਾ ਮੈਡੀਕਲ ਕੈਂਪਾਂ ਦਾ ਸਿਲਸਲਾ ਜਾਰੀ ਰਹੇਗਾ । ਜਿਸ ਵਿੱਚ ਕਮਿਊਨਟੀ ਹੈਲਥ ਅਫਸਰਾਂ ਦੇ ਨਾਲ ਨਾਲ ਪੰਜਾਬ ਦਾ ਪੂਰਾ ਸਿਹਤ-ਵਿਭਾਗ,ਡਾਕਟਰ,ਏਐੱਨਐੱਮ,ਐਮਪੀਐਚਡਬਲਯੂ ਮੇਲ,ਆਸ਼ਾ ਵਰਕਰ ਅਤੇ ਪੈਰਾਮੈਡੀਕਲ ਸਟਾਫ਼ ਪੂਰੀ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ।

Leave a Reply

Your email address will not be published. Required fields are marked *