ਮਲੇਰਕੋਟਲਾ, ਗੁਰਦਾਸਪੁਰ, 30 ਅਗਸਤ (ਸਰਬਜੀਤ ਸਿੰਘ)– ਦਰਿਆਵਾਂ ‘ਚ ਆਏ ਹੜ ਨੇ ਪੰਜਾਬ ਦੇ ਲੋਕਾਂ ਲਈ ਵੱਡੀਆਂ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਹਨ, ਲੋਕ ਇਸ ਦੇ ਮਾਰੇ ਸਰਕਾਰਾਂ ,ਧਾਰਮਿਕ ਸੰਸਥਾਵਾਂ ਤੇ ਹੋਰ ਦਾਨੀਆਂ ਤੋਂ ਮਦਦ ਦੀ ਗੁਹਾਰ ਲਾਈ ਜਾ ਰਹੇ ਹਨ ਅਤੇ ਪੰਜਾਬ ਦੇ ਬਹੁਤ ਸਾਰੇ ਧਾਰਮਿਕ ਖੇਤਰ ਵਿੱਚ ਸਰਗਰਮ ਸੰਤ ਮਹਾਂਪੁਰਸ਼ ਤੇ ਹੋਰ ਦਾਨੀ ਲੋਕ ਜਿਨ੍ਹਾਂ ਵਿੱਚ ਧਾਰਮਿਕ ਸਿਆਸੀ ਸਮਾਜਿਕ ਤੇ ਕਲਾਕਾਰ ਆਦਿ ਵੱਲੋਂ ਇਨ੍ਹਾਂ ਹੜਪਰਭਾਵਤ ਲੋਕਾਂ ਦੀ ਵੱਡੀ ਪੱਧਰ ਤੇ ਮਦਦ ਕੀਤੀ ਜਾ ਰਹੀ ਹੈ ਅਤੇ ਇਸੇ ਕੜੀ ਤਹਿਤ ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ ਯਾਦਗਾਰ ਵੱਡਾ ਘੱਲੂਘਾਰਾ ਕੁੱਪ ਕਲਾਂ ਮਾਲੇਰਕੋਟਲਾ ਦੇ ਮੁੱਖ ਸੇਵਾਦਾਰ ਭਾਈ ਮਨਪ੍ਰੀਤ ਸਿੰਘ ਜੀ ਵੱਲੋਂ ਹੜ ਪ੍ਰਭਾਵਿਤ ਲੋਕਾਂ ਨੂੰ ਖਾਣ ਪੀਣ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਲੋੜੀਂਦੀਆਂ ਵਸਤੂਆਂ ਭੇਂਟ ਕੀਤੀਆਂ ਗਈਆਂ ਅਤੇ ਸਮੂਹ ਮਾਈ ਭਾਈ ਨੂੰ ਆਪਣੀ ਕਿਰਤ ਕਮਾਈ ਵਿੱਚੋ ਜਿੰਨਾ ਵੀ ਹੋ ਸਕੇ ਇਨ੍ਹਾਂ ਹੜ ਪ੍ਰਭਾਵਿਤ ਲੋਕਾਂ ਨੂੰ ਦਾਨ ਵਜੋਂ ਦੇਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗੁਰਦੁਆਰਾ ਸਿੰਘਾਂ ਸਾਹਿਬ ਸਿੰਘ ਸ਼ਹੀਦਾਂ ਕੁੱਪ ਕਲਾਂ ਮਾਲੇਰਕੋਟਲਾ ਦੇ ਮੁੱਖ ਸੇਵਾਦਾਰ ਭਾਈ ਮਨਪ੍ਰੀਤ ਸਿੰਘ ਜੀ ਵੱਲੋਂ ਹੜ ਪ੍ਰਭਾਵਿਤ ਲੋਕਾਂ ਨੂੰ ਛੋਲਿਆਂ ਦੇ ਦਾਣੇ, ਬਿਸਕੁਟ,ਨਮਕੀਨ,ਸੈਨੇਟਰੀ ਪੇਡ ਔਰਤਾਂ ਲਈ,ਓਡੋਮੋਸ, ਮੱਛਰਦਾਨੀਆਂ,ਟਾਰਚ ( ਬੈਟਰੀਆਂ) ਅਤੇ ਓ ਆਰ ਐਸ ਓਆਰਐਸ ਸਮੇਤ ਕਈ ਤਰ੍ਹਾਂ ਦੀਆਂ ਵਸਤੂਆਂ ਭੇਂਟ ਕਰਨ ਵਾਲੇ ਧਰਮੀ ਕਾਰਜ਼ ਦੀ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਇਸ ਮੌਕੇ ਤੇ ਬੋਲਦਿਆਂ ਭਾਈ ਮਨਪ੍ਰੀਤ ਸਿੰਘ ਜੀ ਨੇ ਕਿਹਾ ਇਹ ਕੁਦਰਤਾਂ ਦਾ ਵਰਤਾਇਆ ਭਾਣਾ ਸੀ ਜਿਸ ਵਿੱਚ ਲੋਕਾਂ ਨੂੰ ਆਪਣੇ ਘਰਾਂ ਤੋਂ ਮਜਬੂਰੀ ਵੱਸ ਉਜੜਨ ਪਿਆ, ਲੋਕਾਂ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ,ਮਕਾਨ ਢਹਿ ਢੇਰੀ ਹੋ ਗਏ,ਮਾਲ ਡੰਗਰ ਦਰਿਆ ਰੋੜ ਕੇ ਲੈ ਗਿਆ, ਇਸ ਕਰਕੇ ਰੱਬ ਦੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਹਰ ਮਾਈ ਭਾਈ ਨੂੰ ਹੜ ਪੀੜਤਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ ਯਾਦਗਾਰ ਵੱਡਾ ਘੱਲੂਘਾਰਾ ਕੁੱਪ ਕਲਾਂ ਦੇ ਮੁੱਖ ਸੇਵਾਦਾਰ ਭਾਈ ਮਨਪ੍ਰੀਤ ਸਿੰਘ ਜੀ ਵੱਲੋਂ ਹੜ ਪ੍ਰਭਾਵਿਤ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਲੋੜੀਂਦੀਆਂ ਵਸਤੂਆਂ ਭੇਂਟ ਕਰਨ ਵਾਲੇ ਧਰਮੀ ਕਾਰਜ਼ ਦੀ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਕਰਦੀ ਹੈ, ਉਥੇ ਸਰਕਾਰ ਦੇ ਨਾਲ ਨਾਲ ਹਰ ਮਾਈ ਭਾਈ ਨੂੰ ਕੁਦਰਤੀ ਆਫਤ ਦੇ ਮਾਰੇ ਇੰਨਾ ਹੜ ਪ੍ਰਭਾਵਿਤ ਲੋਕਾਂ ਦੀ ਲੋੜੀਂਦੀ ਤੇ ਢੁਕਵੀਂ ਸੇਵਾ ਕਰਨ ਦੀ ਲੋੜ ਤੇ ਜ਼ੋਰ ਦੇਣ ਦੀ ਬੇਨਤੀ ਕਰਦੀ ਹੈ।


